ਗੁਰੂ ਦਾ ਆਸ਼ਰੀਵਾਦ ਲੈਣ ਲਈ ਕਰਵਾਇਆ ਧਾਰਮਿਕ ਸਮਾਗਮ
ਗੁਰੂ ਦਾ ਅਸ਼ਰੀਵਾਦ ਲੈਣ ਲਈ ਕਰਵਾਇਆ ਗਿਆ ਧਾਰਮਿਕ ਸਮਾਗਮ
Publish Date: Tue, 07 Apr 2026 04:54 PM (IST)
Updated Date: Tue, 07 Apr 2026 04:56 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਆਉਂਦੇ ਹਾਡ਼੍ਹੀ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦਿਆ ਅਤੇ ਮੰਡੀਆਂ ਵਿਚ ਕਣਕ ਦੀ ਸਾਂਭ ਸੰਭਾਲ ਲਈ ਪ੍ਰਮਾਤਮਾ ਦਾ ਓਟ ਆਸਰਾ ਲੈਣ ਲਈ ਰਾਜਵਿੰਦਰ ਸਿੰਘ ਓਪਨ ਪਲਿੰਥ, ਨੇਡ਼ੇ ਹਡਾਣਾ ਫਿਲਿੰਗ ਸਟੇਸ਼ਨ ਦੇ ਪਿੱਛੇ ਪਿਹੇਵਾ ਰੋਡ ਦੇਵੀਗਡ਼੍ਹ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਉਪਰੰਤ ਰਾਗੀ ਸਿੰਘਾਂ ਵੱਲੋਂ ਕਥਾ ਕੀਰਤਨ ਵੀ ਕਰਵਾਇਆ ਗਿਆ। ਇਸ ਮੌਕੇ ਗੁਰੂ ਜੀ ਕਾ ਅਤੁਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਲਕਾ ਇੰਚਾਰਜ ਸਨੌਰ ਰਣਜੋਧ ਸਿੰਘ ਹਡਾਣਾ ਤੋਂ ਇਲਾਵਾ ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਵੀ ਵਿਸ਼ਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਦੇਵੀਗਡ਼੍ਹ ਆਡ਼੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵੇਦ ਪ੍ਰਕਾਸ਼ ਗਰਗ, ਇੰਸਪੈਕਟਰ ਗੁਰਪ੍ਰੀਤ ਸਿੰਘ, ਆਡ਼੍ਹਤੀ ਐਸੋਸੀਏਸ਼ਨ ਦੁੱਧਨਸਾਧਾਂ ਦੇ ਪ੍ਰਧਾਨ ਭੂਪਿੰਦਰ ਸਿੰਘ ਜੱਜ, ਸ਼ੈਲਰ ਐਸੋਸੀਏਸ਼ਨ ਦੇਵੀਗਡ਼੍ਹ ਦੇ ਪ੍ਰਧਾਨ ਭੂਪਿੰਦਰ ਸਿੰਘ, ਮਾਰਕੀਟ ਕਮੇਟਂ ਦੁੱਧਨਸਾਧਾਂ ਦੇ ਚੇਅਰਮੈਨ ਬਲਦੇਵ ਸਿੰਘ, ਪੱਲੇਦਾਰ ਯੂਨੀਅਨ ਦੇਵੀਗਡ਼੍ਹ ਦੇ ਪ੍ਰਧਾਨ ਬਲਦੇਵ ਭੰਬੂਆਂ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ, ਟਰੱਕ ਯੂਨੀਅਨ ਦੇਵੀਗਡ਼੍ਹ ਦੇ ਪ੍ਰਧਾਨ ਧਿਆਨ ਸਿੰਘ ਹਾਜੀਪੁਰ, ਮਾਰਕੀਟ ਕਮੇਟੀ ਦੁੱਧਨਸਾਧਾਂ ਦੇ ਸਕੱਤਰ ਅਸੋਕ ਕੁਮਾਰ, ਅਨਾਜ ਮੰਡੀ ਦੇਵੀਗਡ਼੍ਹ, ਅਨਾਜ ਮੰਡੀ ਦੁੱਧਨਸਾਧਾਂ ਅਤੇ ਅਨਾਜ ਮੰਡੀ ਭੁਨਰਹੇਡ਼ੀ ਦੇ ਸਮੂੰਹ ਆਡ਼੍ਹਤੀ ਤੋਂ ਇਲਾਵਾ ਰਾਜਾ ਧੰਜੂ, ਗੁਰਿੰਦਰਪਾਲ ਸਿੰਘ ਅਦਾਲਤੀਵਾਲਾ, ਲਾਲੀ ਰਹਿਲ ਪੀਏ, ਗਣੇਸ਼ੀ ਲਾਲ, ਗੁਰਮੇਲ ਸਿੰਘ ਫਰੀਦਪੁਰ, ਸਾਬਕਾ ਪ੍ਰਧਾਨ ਚੰਦਰ ਦੱਤ, ਬਿਕਰਮ ਸਿੰਘ ਫਰੀਦਪੁਰ, ਸਿਰੀ ਰਾਮ ਗੁਪਤਾ, ਸਾਬਕਾ ਪ੍ਰਧਾਨ ਸਵਰਨ ਸਿੰਘ ਰਨਵਾਂ, ਮਨਿੰਦਰ ਫਰਾਂਸਵਾਲਾ, ਇੰਸਪੈਕਟਰ ਵਿਕਾਸ ਕੇਸ਼ਵ, ਲੇਖਾਕਾਰ ਸਾਹਿਲ ਜਿੰਦਲ, ਇੰਸਪੈਕਟਰ ਮੁਨੀਸ਼ ਸਾਹਨੀ, ਇੰਸਪੈਕਟਰ ਜਗਵਿੰਦਰ ਸਿੰਘ ਪੂਨੀਆਂ, ਗੁਰਵਿੰਦਰ ਵਿਸਕੀ, ਕਰਮਜੀਤ ਸਿੰਘ ਸਨੌਰ ਆਦਿ ਹਾਜਰ ਸਨ।