200 ਚਾਲਕਾਂ ਨੂੰ ਵੱਡੇ ਹੈਲਮਟ ਤੇ ਵਾਹਨਾਂ ਦੇ ਪਿੱਛੇ ਲਾਏ ਰਿਫਲੈਕਟਰ
200 ਚਾਲਕਾਂ ਨੂੰ ਵੱਡੇ ਹੈਲਮਟ ਅਤੇ ਵਾਹਨਾਂ ਦੇ ਪਿੱਛੇ ਲਗਾਏ ਰਿਫਲੈਕਟਰ
Publish Date: Sat, 31 Jan 2026 06:27 PM (IST)
Updated Date: Sat, 31 Jan 2026 06:28 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਟ੍ਰੈਫਿਕ ਪੁਲਿਸ ਰਾਜਪੁਰਾ ਵੱਲੋਂ ਕੌਮੀ ਸੜਕ ਸੁਰੱਖਿਆ ਮਹੀਨੇ ਦੇ ਤਹਿਤ ਫੁਹਾਰਾ ਚੌਕ ਨੇੜੇ ਅਲਾਇੰਸ ਇੰਟਰਨੈਸ਼ਨਲ ਸਕੂਲ ਦੇ ਸਹਿਯੋਗ ਦੇ ਨਾਲ 200 ਵਾਹਨ ਚਾਲਕਾਂ ਨੂੰ ਹੈਲਮਟ ਵੰਡੇ ਗਏ ਅਤੇ 200 ਵਾਹਨਾਂ ਦੇ ਪਿੱਛੇ ਰਿਫਲੈਕਟਰ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੍ਰੈਫਿਕ ਪੁਲਿਸ ਰਾਜਪੁਰਾ ਦੇ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ, ਐੱਸਪੀ ਟਰੈਫਿਕ ਹਰਿੰਦਰ ਸਿੰਘ ਮਾਨ ਅਤੇ ਡੀਐੱਸਪੀ ਪਨੀਤ ਸਿੰਘ ਚਹਿਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੌਮੀ ਸੜਕ ਸੁਰੱਖਿਆ ਮਹੀਨੇ ਤਹਿਤ ਇੱਥੋਂ ਦੇ ਫੁਹਾਰਾ ਚੌਕ ਨੇੜੇ ਟ੍ਰੈਫਿਕ ਪੁਲਿਸ ਰਾਜਪੁਰਾ ਵੱਲੋਂ ਅਲਾਇੰਸ ਇੰਟਰਨੈਸ਼ਨਲ ਸਕੂਲ ਦੇ ਸਹਿਯੋਗ ਦੇ ਨਾਲ 200 ਵਾਹਨ ਚਾਲਕਾਂ ਨੂੰ ਹੈਲਮਟ ਵੰਡੇ ਗਏ ਅਤੇ 200 ਵਾਹਨਾਂ ਦੇ ਪਿੱਛੇ ਰਿਫਲੈਕਟਰ ਲਗਾਏ ਗਏ। ਉਨ੍ਹਾਂ ਦੱਸਿਆ ਕਿ ਇਸ ਕੌਮੀ ਸੜਕ ਸੁਰੱਖਿਆ ਮਹੀਨੇ ਦੇ ਆਖਰੀ ਦਿਨ ਵਿੱਚ ਅਲਾਇੰਸ ਇੰਟਰਨੈਸ਼ਨਲ ਸਕੂਲ ਦੇ ਇਸ਼ੂ ਪੀਆਰਓ, ਰੀਤੂ ਧਮੀਜਾ ਹੈੱਡ, ਸਾਲੂ, ਮਿਸ ਰੀਮਾ, ਹਰਜਿੰਦਰ ਸਿੰਘ ਸਮੇਤ ਹੋਰਨਾਂ ਸਟਾਫ ਮੈਂਬਰਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਟ੍ਰੈਫਿਕ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਧੁੰਦ ਦੇ ਸਮੇਂ ਵਾਹਨ ਚਾਲਕਾਂ ਨੂੰ ਰਿਫਲੈਕਟ ਅਤੇ ਪੀਲੀਆ ਲਾਈਟਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਸੜਕ ਉੱਤੇ ਵਾਹਨ ਚਲਾਉਂਦੇ ਸਮੇਂ ਸੜਕੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਇਸ ਤੋਂ ਇਲਾਵਾ ਵਾਹਨ ਦੇ ਸਾਰੇ ਕਾਗਜ਼ਾਤ ਮੁਕੰਮਲ ਹੋਣੇ ਚਾਹੀਦੇ ਹਨ। ਇਸ ਮੌਕੇ ਏਐੱਸਆਈ ਤਜਿੰਦਰ ਸਿੰਘ, ਏਐੱਸਆਈ ਨਰਿੰਦਰਪਾਲ ਸਿੰਘ ਸਮੇਤ ਟ੍ਰੈਫਿਕ ਪੁਲਿਸ ਰਾਜਪੁਰ ਦੇ ਮੁਲਾਜ਼ਮ ਹਾਜ਼ਰ ਸਨ।