ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇਗਾ ਵਫਦ
ਸ਼੍ਰੋਮਣੀ ਭਗਤ ਰਵੀਦਾਸ ਜੀ ਦੀ 650ਵੀਂ ਜਨਮ ਸ਼ਤਾਬਦੀ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇਗਾ ਵਫਦ
Publish Date: Fri, 30 Jan 2026 05:37 PM (IST)
Updated Date: Fri, 30 Jan 2026 05:40 PM (IST)

ਫੋਟੋ 30ਪੀਟੀਐਲ: 11 ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਸ਼੍ਰੋਮਣੀ ਭਗਤ ਰਵੀਦਾਸ ਜੀ ਦੀ 650ਵੀਂ ਜਨਮ ਸ਼ਤਾਬਦੀ 20 ਫਰਵਰੀ 2027 ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਸਬੰਧੀ ਬਾਰਨ ਐਕਡਮੀ ਪਟਿਆਲਾ ਵਿਖੇ ਹੋਏ ਵਿਸ਼ੇਸ਼ ਪੰਥਕ ਵਿਚਾਰ–ਵਟਾਂਦਰੇ ਦੌਰਾਨ ਮਹੱਤਵਪੂਰਨ ਫੈਸਲਾ ਲਿਆ ਗਿਆ। ਇਸ ਸ਼ਤਾਬਦੀ ਨੂੰ ਸੰਸਾਰ ਪੱਧਰ ‘ਤੇ ਮਨਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਵਫਦ ਮਿਲੇਗਾ। ਇਹ ਬੈਠਕ ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ ਦੀ ਸਰਪ੍ਰਸਤੀ ਹੇਠ ਹੋਈ, ਜਿਸ ਦੀ ਸ਼ੁਰੂਆਤ ਚੌਪਈ ਸਾਹਿਬ ਅਤੇ ਮੂਲ ਮੰਤਰ ਦੇ ਪਾਠ ਨਾਲ ਕੀਤੀ ਗਈ। ਇਸ ਮੌਕੇ ਬਾਬਾ ਨਛੱਤਰ ਸਿੰਘ ਕਲਰਭੈਣੀ ਨੇ ਸੰਤ ਸਮਾਜ, ਮਹਾਪੁਰਖਾਂ ਅਤੇ ਸੰਗਤ ਦੇ ਸਹਿਯੋਗ ਨਾਲ 650ਵੀਂ ਜਨਮ ਸ਼ਤਾਬਦੀ ਦੇ ਸਮਾਰੋਹ ਵੱਡੇ ਪੱਧਰ ‘ਤੇ ਕਰਵਾਏ ਜਾਣ ਲਈ ਸਹਿਯੋਗ ਮੰਗਿਆ। ਇਸ ਮੌਕੇ ਗਿਆਨੀ ਰਜਿੰਦਰਪਾਲ ਸਿੰਘ ਨਾਭਾ ਨੇ ਕਿਹਾ ਕਿ ਸ਼੍ਰੋਮਣੀ ਭਗਤ ਰਵੀਦਾਸ ਜੀ ਦੇ ਜੀਵਨ ਤੋਂ ਸੇਧ ਲੈਦਿਆਂ ਸਮੂਚੇ ਸਮਾਜ ਨੂੰ ਸਾਂਝੇ ਤੌਰ ਤੇ, ` ਸ਼ਤਾਬਦੀ ਮਨਾਉਣ ਦਾ ਸੁਝਾਅ ਦਿੱਤਾ। ਬੀਬੀ ਸੋਹਣਜੀਤ ਕੌਰ ਮਾਤਾ ਗੁਜਰੀ ਭਲਾਈ ਟਰਸਟ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਭਗਤ ਰਵਿਦਾਸ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਉੱਚ ਸਤਿਕਾਰ ਪ੍ਰਾਪਤ ਹੈ। ਇਸ ਮੌਕੇ ਬਾਬਾ ਮਨਮੋਹਨ ਸਿੰਘ ਬਾਰਨ ਨੇ ਕਿਹਾ ਕਿ ਭਗਤ ਰਵਿਦਾਸ ਜੀ ਦੇ ਜਨਮ ਅਸਥਾਨ ਕਾਂਸੀ ਤੋ ਸ੍ਰੀ ਅਕਾਲ ਤਖਤ ਸਾਹਿਬ ਤੱਕ ਨਗਰ ਕੀਰਤਨ ਲਿਆਉਣ ਵਾਸਤੇ ਸੰਤ, ਮਹਾਤਮਾ, ਧਾਰਮਿਕ, ਸਮਾਜਿਕ ਸੰਸਥਾਵਾਂ ਅਤੇ ਸੰਗਤ ਤੋ ਸਹਿਯੋਗ ਲਿਆ ਜਾਵੇਗਾ। ਉਹ ਕਿਹਾ ਕਿ ਸ੍ਰੀ ਅਕਾਲ ਤਖਤ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਇਸ ਸਬੰਬੀ ਮਹਾਂਪੁਰਖ ਵਲੋਂ ਮਿਲ ਕੇ ਪੱਤਰ ਵੀ ਸੌਪਿਆਂ ਜਾਵੇਗਾ। ਤਾਂ ਕਿ ਸੰਗਤ ਵਿੱਚੋ ਵਾਦ ਵਿਵਾਦ ਤੋ ਮੁਕਤੀ ਮਿਲ ਸਕੇ। ਇਸ ਪੰਥਕ ਵਿਚਾਰ–ਵਟਾਂਦਰੇ ਵਿੱਚ ਬਾਬਾ ਬਲਵੀਰ ਸਿੰਘ ਪਿੰਗਲਵਾੜਾ ਆਸ਼ਰਮ ਸਨੌਰ, ਬਾਬਾ ਹਰਬੰਸ ਸਿੰਘ ਜੈਨਪੁਰ, ਬਾਬਾ ਹਰਪਾਲ ਸਿੰਘ ਬਠੋਈ, ਗਿਆਨੀ ਰਜਿੰਦਰਪਾਲ ਸਿੰਘ ਨਾਭਾ, ਬਲਦੇਵ ਸਿੰਘ ਬਠੋਈ, ਸੁਆਮੀ ਰਜੇਸ਼ਵਰ ਨੰਦ ਅੰਬਾਲਾ, ਸੁਖਵੀਰ ਸਿੰਘ ਬਲਵੇੜਾ, ਗੁਰਜੀਤ ਸਿੰਘ ਉਪਲੀ, ਸੁਆਮੀ ਸੁਨੰਦਾ, ਜਗਜੀਤ ਸਿੰਘ ਕਕਰਾਲਾ, ਬਾਬਾ ਲਖਵਿੰਦਰ ਸਿੰਘ ਬਲਵੇੜਾ, ਲਖਵਿੰਦਰ ਸਿੰਘ ਘਮੇੜੀ, ਬਾਬਾ ਬੂਟਾ ਸਿੰਘ, ਤਲਵਿੰਦਰ ਸਿੰਘ ਮੋਹੀ ਅਤੇ ਗੁਰਮੀਤ ਸਿੰਘ ਨਾਭਾ ਆਦਿ ਮੌਜੂਦ ਸਨ।