ਸੂਬਾ ਸਰਕਾਰ ਦੇ ਰਾਜ ’ਚ ਧੱਕੇਸ਼ਾਹੀਆਂ ਵਧੀਆਂ : ਮਨਜੀਤ
ਰਾਸ਼ਟਰੀ ਲੋਕ ਦਲ ਦੀ ਮੀਟਿੰਗ ਹੋਈ
Publish Date: Sun, 08 Mar 2026 04:57 PM (IST)
Updated Date: Sun, 08 Mar 2026 05:00 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਰਾਸ਼ਟਰੀ ਲੋਕ ਦਲ ਦੇ ਪੰਜਾਬ ਦੇ ਪ੍ਰਧਾਨ ਮਨਜੀਤ ਸਿੰਘ ਮੁਹਾਲੀ ਦੀ ਅਗਵਾਈ ‘ਚ ਪਾਤੜਾਂ ਵਿਖੇ ਮੀਟਿੰਗ ਹੋਈ। ਮੀਟਿੰਗ ਦੌਰਾਨ ਬਿਜਲੀ ਬੋਰਡ ’ਚੋਂ ਸੇਵਾਮੁਕਤ ਹੋਏ ਹਰਨਾਮ ਸਿੰਘ ਨੂੰ ਪਾਰਟੀ ਦੀ ਚੋਣ ਮੈਨੀਫੈਸਟੋ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਮੁਹਾਲੀ ਨੇ ਦੱਸਿਆ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੇ ਕਾਂਗਰਸ ਪਾਰਟੀ ਵੱਲੋਂ ਦੇਸ਼ ਵਿਚ ਲਾਈ ਐਮਰਜੈਂਸੀ ਸਮੇਂ ਇਕ ਸੰਘਰਸ਼ ਵਿੱਢਿਆ ਸੀ ਜਿਸ ਵਿਚ ਦੇਸ਼ ਦੇ ਲੋਕਾਂ ਦੀ ਅਗਵਾਈ ਕਰਦਿਆ ਚੌਧਰੀ ਚਰਨ ਸਿੰਘ ਨੇ ਦੇਸ਼ ਵਿਚ ਲੱਗੀ ਐਮਰਜੈਂਸੀ ਤੋਂ ਲੋਕਾਂ ਨੂੰ ਮੁਕਤੀ ਦਿਵਾਈ ਸੀ ਅਤੇ ਇਹ ਸੰਘਰਸ਼ ਜਿੱਤ ਕੇ ਉਨ੍ਹਾਂ ਨੇ ਲੋਕਾਂ ਨੂੰ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਤੋਂ ਅਜ਼ਾਦ ਕਰਵਾਇਆ ਸੀ ਅਤੇ ਸੰਘਰਸ਼ ਦੌਰਾਨ ਉਨ੍ਹਾਂ ਦਾ ਸਾਥ ਦੇਣ ਵਾਲੇ ਲਾਲੂ ਯਾਦਵ, ਮੁਲਾਇਮ ਸਿੰਘ ਯਾਦਵ, ਨਿਤੀਸ਼ ਕੁਮਾਰ, ਚੌਧਰੀ ਦੇਵੀ ਲਾਲ ਵਰਗੇ ਮਹਾਂ ਨਾਇਕ ਆਗੂਆਂ ਨੇ ਵੀ ਲੋਕਾਂ ਦੀ ਅਗਵਾਈ ਕੀਤੀ। ਉਨ੍ਹਾਂ ਦੱਸਿਆ ਕਿ ਮੌਜੂਦ ਪ੍ਰਧਾਨ ਜੈ ਅੰਤ ਚੌਧਰੀ ਨੇ ਦੇਸ਼ ਨੂੰ ਨਵੀ ਦਿਸ਼ਾ ਦੇਣ ਲਈ ਸਕਿੱਲ ਡਿਵੈਲਪਮੈਂਟ ਮਹਿਕਮੇ ’ਚ ਬਹੁਤ ਹੀ ਪ੍ਰਭਾਵਸ਼ਾਲੀ ਕੰਮ ਕਰਕੇ ਨੌਜਵਾਨਾਂ ਦੇ ਭਵਿੱਖ ਸੁਧਾਰਨ ਦੇ ਯਤਨ ਕੀਤੇ ਹਨ। ਉਨ੍ਹਾਂ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰਦਿਆਂ ਕਿਹਾ ਕਿ ਇਸ ਰਾਜ ਵਿਚ ਲੋਕਾਂ ਦੇ ਧੱਕੇਸ਼ਾਹੀਆਂ ਹੋ ਰਹੀਆਂ ਹਨ ਤੇ ਲੋਕਾਂ ਦੇ ਹੱਕ ਮਾਰੇ ਜਾ ਰਹੇ ਹਨ ਇਸ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਇੱਕ ਸੁਲਝੀ ਹੋਈ ਲੀਡਰਸ਼ਿਪ ਕੌਮੀ ਪ੍ਰਧਾਨ ਵੱਲੋਂ ਦਿੱਤੀ ਗਈ ਹੈ। ਸਾਲ 2027 ‘ਚ ਪੰਜਾਬ ਦੇ ਲੋਕਾਂ ਨੂੰ ਆਪ ਦੀ ਸਰਕਾਰ ਤੋਂ ਮੁਕਤੀ ਦਿਵਾ ਕੇ ਇੱਕ ਲੋਕ ਪੱਖੀ ਸਰਕਾਰ ਪੰਜਾਬ ਦੇ ਲੋਕਾਂ ਦੇ ਸਹਿਯੋਗ ਨਾਲ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪਾਤੜਾਂ ਇਲਾਕੇ ਦੀ ਇਸ ਮੀਟਿੰਗ ’ਚ ਬਿਜਲੀ ਬੋਰਡ ’ਚ ਸਮਾਜਸੇਵਾ ਵਜੋਂ ਡਿਉਟੀ ਨਿਭਾ ਕੇ ਸੇਵਾ ਮੁਕਤ ਹੋਏ ਹਰਨਾਮ ਸਿੰਘ ਨੂੰ ਚੋਣ ਮੈਨੀਫੈਸਟੋ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਕਰਕੇ ਪਾਰਟੀ ਨੂੰ ਮਜਬੂਤ ਕਰਨ ਦੀ ਜ਼ਿੰਮੇਵਾਰੀ ਸੌਪੀ ਗਈ ਹੈ। ਇਸ ਮੀਟਿੰਗ ਦੌਰਾਨ ਮੁਹੰਮਦ ਸਦੀਕ ਮੁੱਖ ਬੁਲਾਰਾ ਲੋਕ ਦਲ, ਕੁਲਜੀਤ ਸਿੰਘ ਹਰਿਆਊ, ਸੁਖਵਿੰਦਰ ਸਿੰਘ, ਨਾਜ਼ਰ ਸਿੰਘ ਕਾਹਨਗੜ੍ਹ, ਬੀਬੀ ਬਲਜੀਤ ਕੌਰ, ਮਨਜੀਤ ਕੌਰ ਕਕਰਾਲਾ, ਸਤਿਗੂਰ ਸਿੰਘ ਸੰਦੀਪ ਸਿੰਘ, ਜਗਤਾਰ ਸਿੰਘ, ਹਰਪ੍ਰੀਤ ਸਿੰਘ ਆਦਿ ਮੌਜੂਦ ਸਨ।