ਰਸ਼ਨੀਤ ਕੌਰ ਨੂੰ ਪ੍ਰਾਊਡ ਆਫ ਰਾਜਪੁਰਾ ਐਵਾਰਡ ਨਾਲ ਸਨਮਾਨਿਤ
ਰਸ਼ਨੀਤ ਕੌਰ ਨੂੰ ਪ੍ਰਾਊਡ ਆਫ ਰਾਜਪੁਰਾ ਅਵਾਰਡ ਨਾਲ ਸਨਮਾਨਿਤ
Publish Date: Tue, 10 Mar 2026 04:31 PM (IST)
Updated Date: Tue, 10 Mar 2026 04:33 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰੋਟਰੀ ਕਲੱਬ ਆਫ ਰਾਜਪੁਰਾ ਪ੍ਰਾਈਮ ਦੇ ਪ੍ਰਧਾਨ ਸੰਜੀਵ ਕੁਮਾਰ ਮਿੱਤਲ ਵੱਲੋਂ ਆਪਣੀ ਟੀਮ ਚੇਅਰਮੈਨ ਬਿਮਲ ਜੈਨ, ਜਨਰਲ ਸਕੱਤਰ ਜੀਤੇਨ ਸੱਚਦੇਵਾ , ਰੋਟੇਰੀਅਨ ਲਲਿਤ ਲਵਲੀ, ਰੋਟੇਰੀਅਨ ਵਿਪੁਲ ਮਿੱਤਲ ਵੱਲੋਂ ਨੇੜਲੇ ਪਿੰਡ ਮਦਨਪੁਰ ਵਿਖੇ ਯੂਪੀਐਸਸੀ ਦੀ ਪ੍ਰੀਖਿਆ 2025 ’ਚ ਭਾਰਤ ਦੇਸ਼ ’ਚੋਂ 51ਵਾਂ ਸਥਾਨ ਹਾਸਿਲ ਕਰਨ ਵਾਲੀ ਰਵਨੀਤ ਕੌਰ ਨੂੰ ਪਰਾਊਡ ਆਫ ਰਾਜਪੁਰਾ ਐਵਾਰਡ ਫਾਰ ਅਕੈਡਮਿਕ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨਿਤ ਸਮਾਰੋਹ ਕਲੱਬ ਦੇ ਬੋਰਡ ਆਫ ਡਾਇਰੈਕਟਰ ਦੀ ਹਾਜ਼ਰੀ ’ਚ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਸੰਜੀਵ ਮਿੱਤਲ ਨੇ ਰਸਨੀਤ ਕੌਰ ਦੀ ਲਗਨ ਅਤੇ ਦ੍ਰਿੜ੍ਹ ਨਿਸ਼ਚੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਪਲਬਧੀ ਰਾਜਪੁਰਾ ਸ਼ਹਿਰ ਦੇ ਲਈ ਮਾਣ ਵਾਲੀ ਗੱਲ ਹੈ। ਰੋਟੇਰੀਅਨ ਜੀਤੇਨ ਸਚਦੇਵਾ ਵੱਲੋਂ ਵੀ ਰਵਨੀਤ ਕੌਰ ਵੱਲੋਂ ਯੂਪੀਐਸਸੀ ਦੀ ਪ੍ਰੀਖਿਆ ਦੇ ਵਿੱਚ 51ਵਾਂ ਰੈਂਕ ਹਾਸਲ ਕਰਨ ਉੱਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਰਵਨੀਤ ਕੌਰ ਨੌਜਵਾਨਾਂ ਦੇ ਲਈ ਇੱਕ ਰੋਲ ਮਾਡਲ ਹੈ। ਅਖੀਰ ਰਸ਼ਨੀਤ ਕੌਰ ਵੱਲੋਂ ਰੋਟਰੀ ਕਲੱਬ ਆਫ ਰਾਜਪੁਰਾ ਪ੍ਰਾਈਮ ਦੁਬਾਰਾ ਉਸ ਦੀਆਂ ਪ੍ਰਾਪਤੀਆਂ ਦੇ ਲਈ ਦਿੱਤੇ ਗਏ ਮਾਨ ਸਨਮਾਨ ਬਦਲੇ ਧੰਨਵਾਦ ਕੀਤਾ।