ਰਣਜੋਧ ਹਡਾਣਾ ਨੇ ਸਡ਼ਕ ਦਾ ਰੱਖਿਆ ਨੀਂਹ ਪੱਥਰ
ਰਣਜੋਧ ਸਿੰਘ ਹਡਾਣਾ ਨੇ 1.25 ਕਰੋਡ਼ ਦੀ ਲਾਗਤ ਨਾਲ ਬਣਨ ਵਾਲੀ ਸਡ਼ਕ ਦਾ ਰੱਖਿਆ ਨੀਂਹ ਪੱਥਰ
Publish Date: Sat, 25 Apr 2026 04:36 PM (IST)
Updated Date: Sat, 25 Apr 2026 04:40 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਹਲਕੇ ਵਿਚ ਵਿਕਾਸ ਦੇ ਕੰਮਾਂ ਨੂੰ ਹੋਰ ਤੇਜ਼ੀ ਦਿੰਦੇ ਹੋਏ ਰਣਜੋਧ ਸਿੰਘ ਹਡਾਣਾ, ਸ਼ਵਿੰਦਰ ਕੌਰ ਧੰਜੂ ਪ੍ਰਧਾਨ ਨਗਰ ਪੰਚਾਇਤ ਦੇਵੀਗਡ਼੍ਹ ਵਲੋਂ ਪੁਰਾਣਾ ਬਾਜ਼ਾਰ ਵਿਖੇ ਕਰੀਬ 1 ਕਰੋਡ਼ 25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਸਡ਼ਕ ਦਾ ਰਸਮੀ ਨੀਂਹ ਪੱਥਰ ਰੱਖਿਆ ਗਿਆ। ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਇਲਾਕੇ ਦੀਆਂ ਸਡ਼ਕਾਂ ਨੂੰ ਮਜ਼ਬੂਤ ਤੇ ਸੁਧਾਰਨਾ ਸਰਕਾਰ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਇਹ ਸਡ਼ਕ ਲੰਬੇ ਸਮੇਂ ਤੋਂ ਖ਼ਰਾਬ ਹਾਲਤ ਵਿਚ ਸੀ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਮੁਸ਼ਕਲਾਂ ਆ ਰਹੀਆਂ ਸਨ। ਹੁਣ ਇਸ ਦੇ ਨਵੇਂ ਰੂਪ ਨਾਲ ਨਾ ਸਿਰਫ਼ ਆਵਾਜਾਈ ਸੁਖਾਲੀ ਹੋਵੇਗੀ, ਸਗੋਂ ਇਲਾਕੇ ਦੀ ਸੁੰਦਰਤਾ ਵਿਚ ਵੀ ਵਾਧਾ ਹੋਵੇਗਾ। ਪ੍ਰਧਾਨ ਸ਼ਵਿੰਦਰ ਕੌਰ ਧੰਜੂ ਨੇ ਕਿਹਾ ਕਿ ਸ਼ਹਿਰੀ ਅਤੇ ਪਿੰਡ ਪੱਧਰ ’ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਧੀਆ ਸਹੂਲਤਾਂ ਦੇਣਾ ਹੀ ਸਰਕਾਰ ਦਾ ਮੁੱਖ ਮਕਸਦ ਹੈ ਅਤੇ ਆਉਣ ਵਾਲੇ ਸਮੇਂ ’ਚ ਹੋਰ ਵੀ ਵਿਕਾਸਦ ਦੇ ਪ੍ਰੋਜੈਕਟ ਲਾਗੂ ਕੀਤੇ ਜਾਣਗੇ। ਇਸ ਮੌਕੇ ਸਥਾਨਕ ਵਾਸੀਆਂ ਨੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਇਹ ਸਡ਼ਕ ਬਣਨ ਨਾਲ ਉਨ੍ਹਾਂ ਦੀਆਂ ਕਾਫ਼ੀ ਸਮੱਸਿਆਵਾਂ ਦਾ ਹੱਲ ਹੋਵੇਗਾ। ਇਸ ਮੌਕੇ ਚੇਅਰਮੈਨ ਬਲਦੇਵ ਸਿੰਘ, ਸੀਨੀ. ਮੀਤ ਪ੍ਰਧਾਨ ਲਖਵੀਰ ਸਿੰਘ ਕਪੂਰੀ, ਈਓ ਬੂਟਾ ਸਿੰਧ, ਰਾਜਾ ਧੰਜੂ, ਪ੍ਰੇਮਪਾਲ ਖਨੇਜਾ, ਕਰਮਜੀਤ ਰੁਡ਼ਕੀ, ਲਾਡੀ ਮਹਿਰਾ, ਬੂਟਾ ਸਿੰਘ ਛੰਨਾਂ, ਬਲਿਹਾਰ ਰਾਮ, ਰਾਜਪਾਲ ਸਿੰਘ, ਸੁਖਵਿੰਦਰ, ਹੈਪੀ ਜ਼ੁਲਕਾਂ ਸਾਰੇ ਮੈਂਬਰ ਨਗਰ ਪੰਚਾਇਤ, ਦਾਨੂੰ ਲਾਂਬਾ, ਗੁਰਿੰਦਰ ਸਿੰਘ ਰਾਜੂ, ਜੇ.ਈ. ਕੁਲਜਿੰਦਰ ਸਿੰਘ, ਏ.ਐੱਮ.ਈ.ਅਮਿਤ ਕੁਮਾਰ, ਵੇਦ ਪ੍ਰਕਾਸ਼ ਗਰਗ ਪ੍ਰਧਾਨ ਵਪਾਰ ਵਿੰਗ ਤੋਂ ਇਲਾਵਾ ਇਲਾਕੇ ਦੇ ਪਤਵੰਤੇ, ਸਥਾਨਕ ਵਾਸੀ ਅਤੇ ਵੱਡੀ ਗਿਣਤੀ ’ਚ ਪਾਰਟੀ ਵਰਕਰ ਮੌਜੂਦ ਸਨ।