ਗੁਰੂ ਰਵਿਦਾਸ ਜੀ ਦੀ ਸਿੱਖਿਆਵਾਂ ਨੂੰ ਜੀਵਨ ’ਚ ਅਪਣਾਉਣ ਦੀ ਲੋੜ : ਹਡਾਣਾ
ਨਫ਼ਰਤ ਅਤੇ ਭੇਦਭਾਵ ਤੋਂ ਉਪਰ ਉਠ ਕੇ ਭਾਈਚਾਰੇ ਨੂੰ ਕਰਨਾ ਹੋਵੇਗਾ ਮਜ਼ਬੂਤ: ਰਣਜੋਧ ਹਡਾਣਾ
Publish Date: Mon, 02 Feb 2026 06:32 PM (IST)
Updated Date: Mon, 02 Feb 2026 06:34 PM (IST)
= ਕਿਹਾ, ਭੇਦਭਾਵ ਤੋਂ ਉਪਰ ਉਠ ਕੇ ਭਾਈਚਾਰੇ ਨੂੰ ਕਰਨਾ ਹੋਵੇਗਾ ਮਜ਼ਬੂਤ
ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਗੁਰੂ ਰਵਿਦਾਸ ਜੀ ਦੇ 649ਵੇਂ ਜਨਮ ਦਿਹਾਡ਼ੇ ਮੌਕੇ ਹਲਕਾ ਇੰਚਾਰਜ ਸਨੌਰ ਰਣਜੋਧ ਸਿੰਘ ਹਡਾਣਾ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋ ਕੇ ਸੰਗਤ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ, ਉੱਥੇ ਹੀ ਗੁਰੂ ਰਵਿਦਾਸ ਮੰਦਿਰ ਦੇਵੀਗਡ਼੍ਹ ਵਿਖੇ ਵੀ ਨਤਮਸਤਕ ਹੋਏ। ਇਸ ਮੌਕੇ ਪ੍ਰਧਾਨ ਬਲਦੇਵ ਸਿੰਘ ਭੰਬੂਆਂ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਗੁਰੂ ਰਵਿਦਾਸ ਜੀ ਦੀ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣ ਲਈ ਸਮਾਜਿਕ ਬਰਾਬਰੀ, ਭਾਈਚਾਰੇ ਅਤੇ ਮਨੁੱਖਤਾ ਦੀ ਸੇਵਾ ਦੇ ਸੰਦੇਸ਼ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਨਫ਼ਰਤ ਅਤੇ ਭੇਦਭਾਵ ਤੋਂ ਉਪਰ ਉਠ ਕੇ ਭਾਈਚਾਰੇ ਨੂੰ ਮਜ਼ਬੂਤ ਕੀਤਾ ਜਾਵੇ। ਇਸ ਤੋਂ ਇਲਾਵਾ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜਸਪਾਲ ਸਿੰਘ ਭੰਗੂ ਗਗਰੌਲੀ ਜ਼ਿਲ੍ਹਾ ਪ੍ਰਧਾਨ ਭਾਜਪਾ, ਸੀਨੀਅਰ ਕਾਂਗਰਸੀ ਆਗੂ ਜੋਗਿੰਦਰ ਸਿੰਘ ਕਾਕਡ਼ਾ, ਮਨਸਿਮਰਤ ਸਿੰਘ ਸ਼ੈਰੀ ਰਿਆਡ਼, ਰਮੇਸ਼ ਲਾਂਬਾ, ਬਲਦੇਵ ਸਿੰਘ ਚੇਅਰਮੈਨ, ਗੁਰਮੀਤ ਸਿੰਘ ਵਿਰਕ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਧਰਮਪਾਲ ਸ਼ਰਮਾ, ਲਖਵੀਰ ਸਿੰਘ ਕਪੂਰੀ ਸੀਨੀ. ਮੀਤ ਪ੍ਰਧਾਨ, ਦਾਨੂੰ ਲਾਂਬਾ ਆਦਿ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਰਣਜੋਧ ਹਡਾਣਾ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਸਾਰੀ ਮਨੁੱਖਤਾ ਨੂੰ ਬਿਨਾ ਕਿਸੇ ਭੇਦਭਾਵ ਦੇ ਏਕਤਾ, ਪ੍ਰੇਮ ਤੇ ਕਰੁਣਾ ਦਾ ਰਸਤਾ ਦਿਖਾਇਆ। ਇਸ ਮੌਕੇ ਬਲਦੇਵ ਸਿੰਘ ਭੰਬੂਆਂ ਪ੍ਰਧਾਨ, ਰਾਮ ਈਸਰ, ਗੁਰਦੇਵ ਸਿੰਘ ਸੈਕਟਰੀ, ਅਮਰ ਸਿੰਘ, ਕਰਮਾ ਹਸਨਪੁਰ, ਰਾਮ ਰੱਖਾ ਬਡਲੀ, ਤਾਰਾ ਕੋਹਲੇਮਾਜਰਾ, ਗੁਰਮੀਤ ਸਿੰਘ ਭੰਬੂਆਂ, ਬਲਰਾਜ ਸਿੰਘ, ਰਣਧੀਰ ਸਿੰਘ ਰੋਹਡ਼ ਜਗੀਰ, ਅਮਰਜੀਤ ਸਿੰਘ, ਜਰਨੈਲ ਸਿੰਘ, ਗੁਰਮੀਤ ਸਿੰਘ ਤੇ ਪ੍ਰੇਮ ਸਿੰਘ ਬੁਡ਼ੇਮਾਜਰਾ, ਮੂਰਤਾ ਰੁਡ਼ਕੀ, ਮੱਘਰ ਸਿੰਘ, ਹਰਭਜਨ ਸਿੰਘ, ਦੀਪਕ ਆਦਿ ਵੀ ਹਾਜ਼ਰ ਸਨ।