ਪਰਗਟ ਸਿੰਘ, ਪੰਜਾਬੀ ਜਾਗਰਣ•, ਪਟਿਆਲਾ : ਚੇਤ ਮੀਹਨੇ ਦੇ ਨਰਾਤਿਆਂ ਦੀ ਅਸ਼ਟਮੀ ਮੌਕੇ ਜਿੱਥੇ ਵੀਰਵਾਰ ਨੂੰ ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ ਹੋਈਆਂ ਤੇ ਮਾਤਾ ਦੇ ਦਰਬਾਰ ’ਚ ਹਾਜ਼ਰੀ ਭਰ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਉਥੇ ਹੀ ਸ਼ਹਿਰ ’ਚ ਰਾਮ ਨੌਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਮੰਦਰ ਪ੍ਰਬੰਧਕਾਂ ਅਨੁਸਾਰ ਇਸ ਸਾਲ ਸੰਗਤਾਂ ਦੀ ਆਮਦ ਪਿਛਲੇ ਸਾਲਾਂ ਨਾਲੋਂ ਵੱਧ ਰਹੀ ਹੈ। ਅਸ਼ਟਮੀ ਮੌਕੇ ਵੱਖ-ਵੱਖ ਲੰਗਰ ਕਮੇਟੀਆਂ ਤੇ ਸੰਸਥਾਵਾਂ ਵੱਲੋਂ ਮੰਦਰ ਕੰਪਲੈਕਸ ਦੇ ਅੰਦਰ ਤੇ ਬਾਹਰ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ ਤੇ ਲੋਕ ਲੰਮੀਆਂ ਲੰਮੀਆਂ ਲਾਈਨਾਂ ’ਚ ਲੱਗ ਕੇ ਸ਼ਰਧਾ ਨਾਲ ਲੰਗਰ ਛੱਕ ਰਹੇ ਸਨ। ਜ਼ਿਕਰਯੋਗ ਹੈ ਕਿ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਪਟਿਆਲਾ ਜ਼ਿਲ੍ਹੇ ਤੋਂ ਇਲਾਵਾ ਸੂਬੇ ਦੇ ਮਾਲਵਾ ਖੇਤਰ ਤੋਂ ਇਲਾਵਾ ਹਰਿਆਣਾ ਤੇ ਰਾਜਸਥਾਨ ਤੇ ਹੋਰਨਾਂ ਥਾਵਾਂ ਤੋਂ ਵੀ ਸ਼ਰਧਾਲੂ ਵੱਡੀ ਗਿਣਤੀ ’ਚ ਨਤਮਸਤਕ ਹੋਣ ਪਹੁੰਚਦੇ ਹਨ। ਇਸ ਸਬੰਧੀ ਮੰਦਿਰ ਕਮੇਟੀ ’ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ, ਜਿਨ੍ਹਾਂ ਤੋਂ ਸ਼ਰਧਾਲੂ ਖੁਸ਼ ਸਨ। ਅਸ਼ਟਮੀ ਮੌਕੇ ਸ਼ਹਿਰਵਾਸੀਆ ਨੇ ਵੱਡੀ ਗਿਣਤੀ ’ਚ ਕੰਜਕਾਂ ਦੀ ਪੂਜਾ ਕੀਤੀ। ਵੀਰਵਾਰ ਨੂੰ ਹੀ ਸ਼੍ਰੀ ਰਾਮ ਨੌਮੀ ਦੇ ਸ਼ੁਭ ਮੌਕੇ ਤੇ ਪੂਰਾ ਸ਼ਹਿਰ ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਸ਼੍ਰੀ ਰਾਮ ਨੌਮੀ ਦੇ ਪਵਿੱਤਰ ਤਿਉਹਾਰ ’ਤੇ ਸ਼੍ਰੀ ਸਨਾਤਨ ਧਰਮ ਸਭਾ ਪਟਿਆਲਾ ਅਤੇ ਸ਼੍ਰੀ ਰਾਮ ਨਵਮੀ ਸ਼ੋਭਾ ਯਾਤਰਾ ਕਮੇਟੀ ਦੇ ਸਾਂਝੇ ਯਤਨਾਂ ਸਦਕਾ ’ਚ ਸ਼ਹਿਰ ਅੰਦਰ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਸ ਮੌਕੇ ਸ਼੍ਰੀ ਸਨਾਤਨ ਧਰਮ ਮੰਦਿਰ ’ਚ ਸ਼੍ਰੀ ਰਾਮ ਚਰਿਤ ਮਾਨਸ ਜੀ ਦੇ ਪਾਠ ਦਾ ਭੋਗ ਪਾਉਣ ਉਪਰੰਤ ਰਾਮ ਨੌਮੀ ਸ਼ੋਭਾ ਯਾਤਰਾ ਦੀ ਸ਼ੁਰੂਆਤ ਹੋਈ। ਸਭਾ ਦੇ ਪ੍ਰਧਾਨ ਲਾਲ ਚੰਦ ਜਿੰਦਲ, ਸ਼ੋਭਾ ਯਾਤਰਾ ਕਮੇਟੀ ਦੇ ਸੰਯੋਜਕ ਵਰੁਣ ਜਿੰਦਲ ਤੇ ਹੋਰ ਅਧਿਕਾਰੀਆਂ ਦੇ ਕੁਸ਼ਲ ਮਾਰਗਦਰਸ਼ਨ ਹੇਠ ਇਹ ਸ਼ੋਭਾ ਯਾਤਰਾ ਐੱਸਡੀਈਐਸਸੀ ਸਕੂਲ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਪੜਾਵਾਂ ’ਚੋਂ ਦੀ ਹੁੰਦੀ ਹੋਈ ਵਾਪਸ ਸਕੂਲ ਪਹੁੰਚ ਕੇ ਸਮਾਪਤ ਹੋਈ, ਜਿੱਥੇ ਸ਼ਹਿਰ ਵਾਸੀਆਂ ਨੇ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ। ਇਸ ਸ਼ੁਭ ਮੌਕੇ ਤੇ ਸ਼ਹਿਰ ਚ ਕਈ ਥਾਵਾਂ ਤੇ ਲੰਗਰ ਲਗਾਏ ਗਏ। ਇਸ ਮੌਕੇ ਵੱਖ ਵੱਖ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਆਗੂਆਂ ਵੱਲੋਂ ਸ਼ੋਭਾ ਯਾਤਰਾ ’ਚ ਹਾਜ਼ਰੀ ਲਗਵਾਈ। ਸ਼ੋਭਾ ਯਾਤਰਾ ’ਚ ਰਾਮ ਕੁਮਾਰ ਟੰਡਨ ਅਤੇ ਲਕਸ਼ਮਣ ਟੰਡਨ ਵੱਲੋਂ ਵਿਸ਼ੇਸ਼ ਤੌਰ ਤੇ ਸਜਾਈ ਗਈ। ਦਿਵਯ ਪਾਲਕੀ ’ਚ ਸ਼੍ਰੀ ਰਾਮ ਦਰਬਾਰ ਮੁੱਖ ਆਕਰਸ਼ਣ ਦਾ ਕੇਂਦਰ ਰਿਹਾ। ਪ੍ਰਸਿੱਧ ਕਥਾ ਵਾਚਕ ਆਚਾਰਯ ਸੰਜੀਵ ਗੁਰੂ ਜੀ ਮਹਾਰਾਜ ਦੇ ਭਗਤੀ ਭਰੇ ਕੀਰਤਨਾਂ ਨੇ ਪੂਰੇ ਪਟਿਆਲੇ ਦਾ ਮਾਹੌਲ ਰਾਮਮਈ ਕਰ ਦਿੱਤਾ। ਯਾਤਰਾ ਦਾ ਸਮਾਪਨ ਲੁਧਿਆਣਾ ਦੇ ਸ਼੍ਰੀ ਤਪਕੇਸ਼ਵਰ ਮਹਾਦੇਵ ਮਹਾ ਆਰਤੀ ਸੇਵਾ ਪਰਿਵਾਰ ਵੱਲੋਂ ਢੋਲ-ਨਗਾੜਿਆਂ ਦੀ ਧੁਨ ਤੇ ਕੀਤੀ ਗਈ ਭਵਿਆ ਮਹਾ ਆਰਤੀ ਨਾਲ ਹੋਇਆ। ਇਸ ਮੌਕੇ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਭਗਵਾਨ ਰਾਮ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਸਨਾਤਨ ਧਰਮ ਸਭਾ ਦੇ ਪ੍ਰਧਾਨ ਲਾਲ ਚੰਦ ਜਿੰਦਲ ਨੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਭਾ ਦੇ ਪ੍ਰਧਾਨ ਲਾਲ ਚੰਦ ਜਿੰਦਲ, ਚੇਅਰਮੈਨ ਡਾ. ਰਾਜਿੰਦਰ ਕੁਮਾਰ, ਸੀਨੀਅਰ ਉਪ ਪ੍ਰਧਾਨ ਵਿਜੇ ਮੋਹਨ ਗੁਪਤਾ, ਉਪ ਪ੍ਰਧਾਨ ਨਰੇਸ਼ ਕੁਮਾਰ ਜੈਨ, ਪਵਨ ਜਿੰਦਲ, ਰਾਕੇਸ਼ ਕੁਮਾਰ, ਤ੍ਰਿਭੁਵਨ ਗੁਪਤਾ, ਮਹਾਮੰਤਰੀ ਅਨਿਲ ਗੁਪਤਾ, ਮੈਨੇਜਰ ਇੰਜੀਨੀਅਰ ਐਮ.ਐਮ. ਸਿਆਲ, ਰਾਜਿੰਦਰ ਜਿੰਦਲ, ਦੱਖ ਕੁਮਾਰ ਖੰਨਾ, ਡਾ. ਐਨ. ਕੇ. ਸ਼ਰਮਾ, ਰਾਜਕੁਮਾਰ ਜੋਸ਼ੀ, ਧੀਰਜ ਅਗਰਵਾਲ, ਵਿਵੇਕਸ਼ੀਲ ਗੋਇਲ, ਸੰਜੀਵ ਗੁਪਤਾ, ਮੁਕੇਸ਼ ਪੁਰੀ, ਭੂਪਿੰਦਰ ਜਿੰਦਲ, ਸੰਜੇ ਜਿੰਦਲ, ਸੰਜੀਵ ਗੁਪਤਾ, ਰਾਜੀਵ ਬੰਸਲ, ਰਾਜੀਵ ਗੋਇਲ ਅਤੇ ਰਾਜੀਵ ਗਰਗ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾ ਕੇ ਆਪਣੀਆਂ ਸੇਵਾਵਾਂ ਨਿਭਾਈਆਂ। ਇਨ੍ਹਾਂ ਦੇ ਨਾਲ ਹੀ ਸ਼੍ਰੀ ਰਾਮ ਨਵਮੀ ਸ਼ੋਭਾ ਯਾਤਰਾ ਕਮੇਟੀ ਦੇ ਸੰਯੋਜਕ ਵਰੁਣ ਜਿੰਦਲ, ਸਹਿ-ਸੰਯੋਜਕ ਸੁਸ਼ੀਲ ਨੱਯਰ, ਅਨੁਰਾਗ ਸ਼ਰਮਾ, ਨਿਖਿਲ ਕਾਕਾ, ਲੋਕੇਸ਼ ਸ਼ਰਮਾ ਅਤੇ ਵਿਦਿਆਲਯ ਦੇ ਪ੍ਰਿੰਸੀਪਲ ਰਿਪੁਦਮਨ ਸਿੰਘ ਸਮੇਤ ਸਾਰੇ ਸਟਾਫ ਮੈਂਬਰਾਂ ਨੇ ਸਫਲਤਾ ’ਚ ਮਹੱਤਵਪੂਰਨ ਯੋਗਦਾਨ ਪਾਇਆ। ਇਸ ਮੌਕੇ ਸ਼੍ਰੀ ਸਨਾਤਨ ਧਰਮ ਸਭਾ ਦੇ ਪੈਟਰਨ ਮਦਨ ਮੋਹਨ ਸਿਆਲ, ਡਾ. ਸੋਹਨ ਲਾਲ ਗੁਪਤਾ, ਵਿਜੈ ਮੋਹਨ ਗੁਪਤਾ, ਡਾ. ਰਾਜਿੰਦਰ ਕੁਮਾਰ, ਰਾਕੇਸ਼ ਕੁਮਾਰ, ਪਵਨ ਜਿੰਦਲ, ਅਨਿਲ ਗੁਪਤਾ ਅਤੇ ਸਕੂਲ ਮੈਨੇਜਰ ਨਰੇਸ਼ ਕੁਮਾਰ ਜੈਨ, ਰਾਜ ਕੁਮਾਰ ਜੋਸ਼ੀ, ਰਾਜਿੰਦਰ ਜਿੰਦਲ, ਦਕਸ਼ ਕੁਮਾਰ ਖੰਨਾ, ਮੁਕੇਸ਼ ਪੂਰੀ ਮੈਨੇਜਰ, ਤਿਭੁਵਨ ਗੁਪਤਾ, ਡਾ.ਆਰ.ਆਰ. ਗੁਪਤਾ, ਤਰਸੇਮ ਗੋਇਲ,ਪ੍ਰਿੰਸੀਪਲ ਉਮਾ ਸ਼ਰਮਾ,ਜਗਦੀਸ਼ ਚੌਧਰੀ, ਮਹੇਸ਼ ਕਨੌਜਿਆ, ਸੁਰੇਸ਼ ਮਿਗਲਾਨੀ, ਰਮੇਸ਼ ਵਰਮਾ, ਐਸ.ਕੇ. ਦੇਵ, ਰਾਕੇਸ਼ ਮੰਗਲਾ, ਆਸ਼ੁਤੋਸ਼ ਗੌਤਮ, ਹਿੰਦੂਸਤਾਨ ਸ਼ਿਵ ਸੈਨਾ ਦੇ ਪ੍ਰਧਾਨ ਪਵਨ ਕੁਮਾਰ ਗੁਪਤਾ, ਰਵਿੰਦਰ ਸਿੰਗਲਾ, ਰਾਜੇਸ਼ ਕੇਹਰ, ਪ੍ਰਵੀਨ ਗੋਇਲ, ਅਰਵਿੰਦਰ ਸ਼ਰਮਾ, ਰਾਜਨ ਪੁਰੀ, ਪੁਨੀਤ ਗਰਗ, ਰਾਹੁਲ ਦੁੱਗਲ, ਨਿਖਿਲ ਕਾਕਾ, ਜਿੰਮੀ ਗੁਪਤਾ, ਧੀਰਜ ਗੁਪਤਾ, ਗੁਰਮੁਖ ਸਿੰਘ, ਨਿਖਿਲ ਸਾਰੋਂਵਾਲਾ, ਰਾਕੇਸ਼ ਮਲਹੋਤਰਾ ਅਤੇ ਡਾ. ਸੁਸ਼ੀਲ ਜਿੰਦਲ ਸਮੇਤ ਭਗਵਾਨ ਸ਼੍ਰੀ ਰਾਮ ਦੇ ਹਜ਼ਾਰਾਂ ਭਗਤਾਂ ਨੇ ਸ਼ੋਭਾ ਯਾਤਰਾ ’ਚ ਸ਼ਮੂਲੀਅਤ ਕੀਤੀ।