ਪਿੰਡ ਰਾਮ ਨਗਰ ਸੈਣੀਆਂ ਵਿਖੇ ਸੰਗਤਾਂ ਦੇ ਕੱਢੇ ਡਰਾਅ
ਪਿੰਡ ਰਾਮ ਨਗਰ ਸੈਣੀਆਂ ਵਿਖੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸੰਗਤਾਂ ਦੇ ਕੱਢੇ ਡਰਾਅ
Publish Date: Wed, 22 Apr 2026 04:35 PM (IST)
Updated Date: Wed, 22 Apr 2026 04:37 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪੰਜਾਬ ਸਰਕਾਰ ਵੱਲੋਂ ਚਲਾਈ ਮੁੱਖ ਮੰਤਰੀ ਤੀਰਥ ਯਾਤਰਾ ਦੇ ਸਬੰਧ ਵਿਚ ਨੇੜਲੇ ਪਿੰਡ ਰਾਮ ਨਗਰ ਸੈਣੀਆਂ ਵਿਖੇ ਸੰਗਤਾਂ ਦੇ ਡਰਾਅ ਕੱਢਣ ਲਈ ਇਕੱਠ ਰੱਖਿਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ਉੱਤੇ ਵਿਰਾਸਤ ਸੇਵਾ ਸੰਗਠਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਰਘਵੀਰ ਸਿੰਘ ਗੋਪਾਲਪੁਰ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਵੱਲੋਂ ਤੀਰਥ ਯਾਤਰਾ ਉੱਤੇ ਜਾਣ ਵਾਲੀ ਸੰਗਤ ਦੇ ਡਰਾਅ ਕੱਢ ਕੇ ਉਨ੍ਹਾਂ ਨੂੰ ਮੌਕੇ ’ਤੇ ਟਿਕਟਾਂ ਸੌਂਪੀਆਂ ਗਈਆਂ। ਸੰਗਠਨ ਦੇ ਪ੍ਰਧਾਨ ਰਘਵੀਰ ਸਿੰਘ ਗੋਪਾਲਪੁਰ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਜ਼ਿਲ੍ਹਾ ਪਟਿਆਲਾ ਅਧੀਨ ਪੈਂਦੇ ਸਾਰੇ ਹਲਕਿਆਂ ਦੇ ਪਿੰਡਾਂ ’ਚ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਤੀਰਥ ਯਾਤਰਾ ਸਕੀਮ ਦੀ ਸਾਰਿਆਂ ਵੱਲੋਂ ਸਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਕੇ ਵਾਰਡ ਪ੍ਰਧਾਨ ਕੁਲਦੀਪ ਸਿੰਘ ਸੈਂਣੀ, ਯਾਤਰਾ ਕੋਆਰਡੀਨੇਟਰ ਤਰੁਣ ਸ਼ਰਮਾਂ, ਇਸ਼ਮੀਤ ਸਿੰਘ, ਸਰਪੰਚ ਕੁਲਦੀਪ ਸਿੰਘ, ਸੀਨੀਅਰ ਆਗੂ ਅਮਰ ਸਿੰਘ, ਯੂਥ ਆਗੂ ਹਨੀ ਸੈਂਣੀ, ਪੰਚ ਬਲਦੇਵ ਸਿੰਘ, ਯਾਤਰਾ ਕੋਆਰਡੀਨੇਟਰ ਬਲਜਿੰਦਰ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।