ਜਰੁਰੀ) ਭਗਵਾਨ ਸ਼੍ਰੀ ਰਾਮ ਦੇ ਬਨਵਾਸ ਤੇ ਭਰਤ ਮਿਲਾਪ ਨੂੰ ਦੇਖ ਭਾਵੁਕ ਹੋਏ ਸ਼ਰਧਾਲੂ
ਭਗਵਾਨ ਸ੍ਰੀ ਰਾਮ ਦੇ ਬਨਵਾਸ ਅਤੇ ਭਰਤ ਮਿਲਾਪ ਦਾ ਮਾਰਮਿਕ ਚਿਤਰਣ ਸੁਣ ਭਾਵੁਕ ਹੋਏ ਸ਼ਰਧਾਲੂ
Publish Date: Tue, 24 Mar 2026 05:49 PM (IST)
Updated Date: Tue, 24 Mar 2026 05:52 PM (IST)

ਫੋਟੋ 24ਪੀਟੀਐਲ: 13, 14 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼੍ਰੀ ਸਨਾਤਨ ਧਰਮ ਸਭਾ, ਪਟਿਆਲਾ ਵਲੋਂ ਐੱਸਡੀਐੱਸਈ ਸੀਨੀਅਰ ਸੈਕੰਡਰੀ ਸਕੂਲ ਦੇ ਵਿਸ਼ਾਲ ਹਾਲ ’ਚ ਚੱਲ ਰਹੀ ਸੱਤ ਰੋਜ਼ਾ ਸ਼੍ਰੀ ਰਾਮ ਕਥਾ ਦੇ ਪੰਜਵੇਂ ਦਿਨ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਦੇ ਬਨਵਾਸ ਤੇ ਹਿਰਦੇ ਨੂੰ ਛੂਹ ਲੈਣ ਵਾਲੇ ਭਰਤ ਮਿਲਾਪ ਦੇ ਪ੍ਰਸੰਗਾਂ ਨੇ ਹਾਜ਼ਰ ਸ਼ਰਧਾਲੂਆਂ ਨੂੰ ਭਾਵ-ਵਿਭੋਰ ਕਰ ਦਿੱਤਾ। ਇਹ ਜਾਣਕਾਰੀ ਦੇਣ ਦੇ ਨਾਲ ਨਾਲ ਸਭਾ ਦੇ ਪ੍ਰਧਾਨ ਲਾਲ ਚੰਦ ਜਿੰਦਲ ਨੇ ਕਿਹਾ ਕਿ ਸ਼੍ਰੀ ਰਾਮਾਇਣ ਦੇ ਸਾਰੇ ਦੋਹੇ ਅਤੇ ਸ਼ਲੋਕ ਸਾਨੂੰ ਜੀਵਨ ਨੂੰ ਮਰਿਆਦਾ ’ਚ ਰੱਖਣਾ ਸਿਖਾਉਂਦੇ ਹਨ ਅਤੇ ਸਾਨੂੰ ਰਾਮਾਇਣ ਜੀ ਤੋਂ ਮਿਲਣ ਵਾਲੀ ਸਿੱਖਿਆ ਨੂੰ ਆਪਣੇ ਜੀਵਨ ’ਚ ਅਪਣਾ ਕੇ ਉਸ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਅਨਿਲ ਗੁਪਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਗਵਾਨ ਸ੍ਰੀ ਰਾਮ ਦਾ ਬਨਵਾਸ ਸਾਨੂੰ ਸਿਖਾਉਂਦਾ ਹੈ ਕਿ ਔਖੇ ਤੋਂ ਔਖੇ ਹਾਲਾਤ ’ਚ ਵੀ ਧੀਰਜ ਅਤੇ ਧਰਮ ਦਾ ਰਾਹ ਨਹੀਂ ਛੱਡਣਾ ਚਾਹੀਦਾ। ਕਥਾ ਵਾਚਕ ਪਰਮ ਸਤਿਕਾਰਯੋਗ ਸੰਜੀਵ ਗੁਰੂ ਜੀ ਮਹਾਰਾਜ ਨੇ ਪੰਜਵੇਂ ਦਿਨ ਦੀ ਅੰਮ੍ਰਿਤ ਵਰਖਾ ਕਰਦਿਆਂ ਰਾਮਾਇਣ ਦੇ ਉਸ ਮਰਮਸਪਰਸ਼ੀ ਪਲ ਦਾ ਵਰਣਨ ਕੀਤਾ ਜਦੋਂ ਮਾਤਾ ਕੈਕੇਈ ਦੇ ਬਚਨਾਂ ਕਾਰਨ ਸ੍ਰੀ ਰਾਮ, ਮਾਤਾ ਸੀਤਾ ਅਤੇ ਲਕਸ਼ਮਣ ਜੀ ਸਮੇਤ 14 ਸਾਲਾਂ ਦੇ ਬਨਵਾਸ ਲਈ ਅਯੁੱਧਿਆ ਤੋਂ ਰਵਾਨਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਰਾਮ ਨੂੰ ਬਨਵਾਸ ਨਾ ਹੁੰਦਾ ਤਾਂ ਧਰਤੀ ਨੂੰ ਰਾਖਸ਼ਾਂ ਦੇ ਅੱਤਿਆਚਾਰਾਂ ਤੋਂ ਕਦੇ ਵੀ ਮੁਕਤੀ ਨਾ ਮਿਲਦੀ। ਅੱਜ ਕਥਾ ਦੇ ਪੰਜਵੇਂ ਦਿਨ ਦੇ ਸਵੇਰ ਦੇ ਸੈਸ਼ਨ ਵਿੱਚ ਸ੍ਰੀ ਸਨਾਤਨ ਧਰਮ ਸਭਾ ਦੇ ਪ੍ਰਮੁੱਖ ਅਹੁਦੇਦਾਰ ਵਿਵੇਕਸ਼ੀਲ ਗੋਇਲ ਅਤੇ ਉਨ੍ਹਾਂ ਦੀ ਧਰਮਪਤਨੀ ਨੀਰੂ ਗੋਇਲ ਨੇ ਮੁੱਖ ਯਜਮਾਨ ਦੀ ਸ਼ਾਨਦਾਰ ਭੂਮਿਕਾ ਨਿਭਾਈ। ਇਸ ਮੌਕੇ ਸਭਾ ਦੇ ਪ੍ਰਧਾਨ ਲਾਲ ਚੰਦ ਜਿੰਦਲ, ਚੇਅਰਮੈਨ ਡਾ. ਰਾਜਿੰਦਰ ਕੁਮਾਰ, ਸੀਨੀਅਰ ਉਪ ਪ੍ਰਧਾਨ ਵਿਜੇ ਮੋਹਨ ਗੁਪਤਾ, ਉਪ ਪ੍ਰਧਾਨ ਨਰੇਸ਼ ਕੁਮਾਰ ਜੈਨ, ਪਵਨ ਜਿੰਦਲ, ਰਾਕੇਸ਼ ਕੁਮਾਰ, ਤ੍ਰਿਭੁਵਨ ਗੁਪਤਾ, ਜਨਰਲ ਸਕੱਤਰ ਅਨਿਲ ਗੁਪਤਾ, ਮੈਨੇਜਰ ਇੰਜੀਨੀਅਰ ਐਮ. ਐਮ. ਸਿਆਲ, ਰਾਜਿੰਦਰ ਜਿੰਦਲ, ਦਕਸ਼ ਕੁਮਾਰ ਖੰਨਾ, ਡਾ. ਐਨ.ਕੇ. ਸ਼ਰਮਾ, ਰਾਜਕੁਮਾਰ ਜੋਸ਼ੀ, ਧੀਰਜ ਅਗਰਵਾਲ, ਵਿਵੇਕਸ਼ੀਲ ਗੋਇਲ, ਸੰਜੀਵ ਗੁਪਤਾ, ਮੁਕੇਸ਼ ਪੁਰੀ, ਭੁਪਿੰਦਰ ਜਿੰਦਲ, ਸੰਜੇ ਜਿੰਦਲ, ਸੰਜੀਵ ਗੁਪਤਾ, ਰਾਜੀਵ ਬੰਸਲ, ਰਾਜੀਵ ਗੋਇਲ ਅਤੇ ਰਾਜੀਵ ਗਰਗ ਨੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋ ਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਨ੍ਹਾਂ ਦੇ ਨਾਲ ਹੀ ਸ੍ਰੀ ਰਾਮ ਨੌਮੀ ਸ਼ੋਭਾ ਯਾਤਰਾ ਕਮੇਟੀ ਦੇ ਕੋਆਰਡੀਨੇਟਰ ਵਰੁਣ ਜਿੰਦਲ, ਸਹਿ-ਕੋਆਰਡੀਨੇਟਰ ਸੁਸ਼ੀਲ ਨਈਅਰ, ਅਨੁਰਾਗ ਸ਼ਰਮਾ, ਨਿਖਿਲ ਕਾਕਾ, ਲੋਕੇਸ਼ ਸ਼ਰਮਾ ਅਤੇ ਸਕੂਲ ਦੇ ਪ੍ਰਿੰਸੀਪਲ ਰਿਪੁਦਮਨ ਸਿੰਘ ਸਮੇਤ ਸਮੂਹ ਸਟਾਫ਼ ਮੈਂਬਰਾਂ ਹਾਜ਼ਰ ਸਨ।