ਰਾਜਪੁਰਾ ਮਿੰਨੀ ਸਕੱਤਰੇਤ ਵਿਖੇ ਡੀਐੱਸਪੀ ਵਿਰਕ ਵੱਲੋਂ ਚਾਰਜ ਸੰਭਾਲਿਆ
ਰਾਜਪੁਰਾ ਮਿਨੀ ਸਕੱਤਰੇਤ ਵਿਖੇ ਡੀਐਸਪੀ ਦਲਜੀਤ ਸਿੰਘ ਵਿਰਕ ਵੱਲੋਂ ਚਾਰਜ ਸਭਾਲਿਆ
Publish Date: Tue, 21 Apr 2026 03:42 PM (IST)
Updated Date: Tue, 21 Apr 2026 03:46 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਮਿੰਨੀ ਸਕੱਤਰੇਤ ਵਿਖੇ ਨਵ-ਨਿਯੁਕਤ ਡੀਐੱਸਪੀ ਦਲਜੀਤ ਸਿੰਘ ਵਿਰਕ ਵੱਲੋਂ ਡੀਐਸਪੀ ਸਰਕਲ ਘਨੌਰ ਦਾ ਚਾਰਜ ਸੰਭਾਲ ਲਿਆ। ਇਸ ਮੌਕੇ ਥਾਣਾ ਸ਼ੰਭੂ ਦੇ ਐੱਸਐੱਚਓ ਐੱਸਆਈ ਸਵਰਨ ਸਿੰਘ, ਥਾਣਾ ਖੇੜੀ ਗੰਡਿਆਂ ਪੁਲਿਸ ਦੇ ਐੱਸਐੱਚਓ ਜਰਨੈਲ ਸਿੰਘ, ਹਲਕਾ ਘਨੌਰ ਥਾਣੇ ਦੇ ਐੱਸਐੱਚਓ ਗੁਰਮੁਖ ਸਿੰਘ, ਏਐਸਆਈ ਨਿਸ਼ਾਨ ਸਿੰਘ ਵੱਲੋਂ ਡੀਐੱਸਪੀ ਦਿਲਜੀਤ ਸਿੰਘ ਵਿਰਕ ਨੂੰ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਨੂੰ ਜੀ ਆਇਆ ਆਖਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਐੱਸਪੀ ਦਲਜੀਤ ਸਿੰਘ ਵਿਰਕ ਨੇ ਦੱਸਿਆ ਕਿ ਕਿਸੇ ਵੀ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਅਤੇ ਪੰਜਾਬ ਸਰਕਾਰ ਦੇ ਯੂਥ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਗੈਰ ਕਾਨੂੰਨੀ ਕੰਮ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਵੱਲੋਂ ਸਮੂਹ ਅਫਸਰਾਂ ਨੂੰ ਵੀ ਸਖਤ ਹਦਾਇਤ ਕੀਤੀ ਹੈ ਕਿ ਗੈਰ ਕਾਨੂਨੀ ਕੰਮ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।