ਡਾ. ਅੰਬੇਡਕਰ ਜੈਯੰਤੀ ਮੌਕੇ ਮੁਫਤ ਮੈਡੀਕਲ ਚੈੱਕਅਪ ਕੈਂਪ 14 ਨੂੰ : ਪ੍ਰਧਾਨ ਭੱਲਾ
ਡਾ. ਅੰਬੇਡਕਰ ਜੈਯੰਤੀ ਮੌਕੇ ਮੁਫਤ ਮੈਡੀਕਲ ਚੈੱਕਅਪ ਕੈਂਪ 14 ਨੂੰ - ਪ੍ਰਧਾਨ ਭੱਲਾ
Publish Date: Thu, 09 Apr 2026 05:11 PM (IST)
Updated Date: Fri, 10 Apr 2026 04:08 AM (IST)
ਐੱਚਐੱਸਸੈਣੀ, ਪੰਜਾਬੀ ਜਾਗਰਣ, ਰਾਜਪੁਰਾ: ਡਾ. ਭੀਮ ਰਾਓ ਅੰਬੇਦਕਰ ਸੁਸਾਇਟੀ ਦੇ ਸੂਬਾ ਪ੍ਰਧਾਨ ਜਸਮੇਰ ਸਿੰਘ ਭੱਲਾ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ 14 ਅਪ੍ਰੈਲ 2026 ਨੂੰ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 135ਵੇਂ ਜਨਮ ਦਿਨ ਮੌਕੇ ਆਈਟੀਆਈ ਚੋਂਕ ਨੇੜੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੈਡੀਕਲ ਚੈਕਅਪ ਕੈਂਪ ਵਿੱਚ ਡਾਕਟਰ ਵੀਪੀ ਸਿੰਘ ਅਤੇ ਉਨਾਂ ਦੀ ਟੀਮ ਮਰੀਜ਼ਾਂ ਦੀ ਜਾਂਚ ਕਰੇਗੀ ਤੇ ਸੰਸਥਾ ਵੱਲੋਂ ਮੁਫਤ ਦਵਾਈਆਂ ਦਿੱਤੀਆਂ ਜਾਣਗੀਆ। ਪ੍ਰਧਾਨ ਜਸਮੇਰ ਸਿੰਘ ਭੱਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਲਾਏ ਜਾ ਰਹੇ ਇਸ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਲਾਭ ਲੈਣ। ਇਸ ਮੌਕੇ ਚੇਅਰਮੈਨ ਜੋਗਿੰਦਰ ਸਿੰਘ ਟਾਈਗਰ, ਮੁੱਖ ਸਲਾਹਕਾਰ ਰਵਿੰਦਰ ਸਿੰਘ ਸੈਣੀ, ਜਨਰਲ ਸਕੱਤਰ ਅਵਤਾਰ ਸਿੰਘ ਗਿੱਲ, ਸੀਨੀਅਰ ਵਾਈਸ ਪ੍ਰਧਾਨ ਪਰਮਜੀਤ ਸਿੰਘ ਮੱਟੂ, ਮੀਤ ਪ੍ਰਧਾਨ ਹਰਮੇਸ ਸਿੰਘ ਫਤਿਹ, ਕਾਰਜਕਾਰੀ ਮੈਂਬਰ ਗੁਰਜੰਟ ਸਿੰਘ, ਜੁਆਇੰਟ ਸਕੱਤਰ ਭਗਵੰਤ ਸਿੰਘ, ਪ੍ਰਚਾਰ ਸਕੱਤਰ ਮੇਜਰ ਸਿੰਘ, ਮੈਂਬਰ ਅਮਰਿਤ ਸਿੰਘ, ਗੁਰਮੀਤ ਸਿੰਘ ਬਿੱਟੂ ਸਮੇਤ ਹੋਰ ਹਾਜ਼ਰ ਸਨ।