ਉਮੀਦਵਾਰ ਰਾਜੇਸ਼ ਗੋਲੂ ਨੂੰ ਕਰਮਚਾਰੀਆਂ ਨੇ ਦਿੱਤਾ ਸਮਰਥਨ
ਉਮੀਦਵਾਰ ਰਾਜੇਸ਼ ਕੁਮਾਰ ਗੋਲੂ ਨੂੰ ਕਰਮਚਾਰੀਆਂ ਨੇ ਦਿੱਤਾ ਸਮਰਥਨ
Publish Date: Wed, 01 Apr 2026 05:20 PM (IST)
Updated Date: Wed, 01 Apr 2026 05:22 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਰਕਾਰੀ ਰਾਜਿੰਦਰਾ ਹਸਪਤਾਲ ਦੇ ਦਰਜਾਚਾਰ ਕਰਮਚਾਰੀ ਯੂਨੀਅਨ ਦੀ ਪ੍ਰਧਾਨਗੀ ਦੀ ਚੋਣ ਵੋਟਾਂ ਰਾਹੀਂ 6 ਅਪ੍ਰੈਲ ਨੂੰ ਹੋਣ ਜਾ ਰਹੀ ਹੈ। ਜਿਸ ਕਾਰਨ ਤਿੰਨ ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਹਨ। ਇਸ ਸਬੰਧੀ ਦਰਜਨਾਂ ਦਰਜਾ ਚਾਰ ਕਰਮਚਾਰੀਆਂ ਵੱਲੋਂ ਸਾਬਕਾ ਪ੍ਰਧਾਨ ਉਮੀਦਵਾਰ ਰਾਜੇਸ਼ ਕੁਮਾਰ ਗੋਲੂ ਦੇ ਹੱਕ ਵਿਚ ਸਾਬਕਾ ਪ੍ਰਧਾਨ ਅਜੈ ਕੁਮਾਰ ਸਿੱਪਾ ਦੀ ਅਗਵਾਈ ਵਿਚ ਆਪਣਾ ਸਮਰਥਨ ਦਿੱਤਾ ਗਿਆ। ਇਸ ਮੌਕੇ ਉਮੀਦਵਾਰ ਰਾਜੇਸ਼ ਕੁਮਾਰ ਗੋਲੂ ਨੇ ਦਰਜਾ ਚਾਰ ਕਰਮਚਾਰੀਆਂ ਦੀਆਂ ਸਮੱਸਿਆਵਾਂ ਸਬੰਧੀ ਦੱਸਿਆ ਕਿ ਬੀਤੇ 15 ਸਾਲ ਤੋਂ ਦਰਜ਼ਾ ਚਾਰ ਕਰਮਚਾਰੀਆਂ ਦਾ ਡੀਏ ਬੰਦ ਕੀਤਾ ਹੋਇਆ ਹੈ ਅਤੇ ਦਰਜਾ ਚਾਰ ਕਰਮਚਾਰੀਆਂ ਦੀ ਭਰਤੀ ਕੱਚੇ ਤੌਰ ’ਤੇ ਹੀ ਠੇਕੇਦਾਰੀ ਸਿਸਟਮ ਅਧੀਨ ਕੀਤੀ ਜਾਂਦੀ ਹੈ, ਜਦਕਿ ਹੋਰ ਕੈਟਾਗਰੀਜ਼ ਦੀ ਭਰਤੀ ਪੱਕੇ ਤੌਰ ’ਤੇ ਕੀਤੀ ਜਾਦੀ ਹੈ, ਇਹ ਦਰਜਾ ਚਾਰ ਕਰਮਚਾਰੀਆਂ ਨਾਲ ਇਹ ਬਹੁਤ ਵੱਡੀ ਬੇਇਨਸਾਫੀ ਤੇ ਸ਼ੋਸ਼ਣ ਹੈ, ਬੀਤੇ ਦਿਨੀ ਰਾਜਿੰਦਰਾ ਹਸਪਤਾਲ ਦੇ ਕੁੱਝ ਦਰਜਾ ਚਾਰ ਕਰਮਚਾਰੀਆਂ ਦੀ ਸੇਵਾ ਮੁਕਤੀ ਹੋਈ ਹੈ। ਡੀਸੀ ਰੇਟ ਵਾਲੇ ਇਨ੍ਹਾਂ ਕਰਮਚਾਰੀਆਂ ਨੂੰ ਸਰਕਾਰ ਵੱਲੋਂ ਕੁੱਝ ਵੀ ਨਹੀਂ ਦਿੱਤਾ ਗਿਆ। ਖਾਲੀ ਹੱਥ ਹੀ ਉਨ੍ਹਾਂ ਨੂੰ ਆਪਣੇ ਆਪਣੇ ਘਰਾਂ ਨੂੰ ਭੇਜ਼ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਅਹੁੱਦੇ ਤੇ ਰਹਿ ਕੇ ਨਿਰਪੱਖ ਪਾਰਦਰਸ਼ੀ ਸੇਵਾਵਾਂ ਦਿੰਦੇ ਆ ਰਹੇ ਹਨ ਅਤੇ ਕਰਮਚਾਰੀਆਂ ਦੀਆਂ ਮੰਗਾਂ ਲਈ ਭਵਿੱਖ ’ਚ ਵੀ ਸੰਘਰਸ਼ ਸ਼ੀਲ ਰਹਿਣਗੇ। ਇਸ ਮੌਕੇ ਅਜੇ ਕੁਮਾਰ ਸਿੱਪਾ, ਅਮਨ ਕੁਮਾਰ, ਅਨੀਲ ਕੁਮਾਰ, ਪ੍ਰੇਮੀ ਸੰਕਰ, ਸੰਜੀਵ ਕੁਮਾਰ, ਸੰਨੀ, ਗੌਰਵ ਕੁਮਾਰ, ਦਿਪਕ ਕੁਮਾਰ, ਸੁਰਜ ਕੁਮਾਰ, ਗੀਤਾ, ਰਾਣੀ, ਸੁਸ਼ਮਾ, ਰਾਜਿੰਦਰੀ, ਰੇਖਾ, ਨਿਰਲੇਪ ਆਦਿ ਹਾਜ਼ਰ ਸਨ।