ਰਾਜੇਸ਼ ਬਾਂਸਲ ਬੱਬੂ ਅਗਰਵਾਲ ਸਭਾ ਨਾਭਾ ਦੇ ਬਣੇ ਪ੍ਰਧਾਨ
ਰਾਜੇਸ਼ ਬਾਂਸਲ ਬੱਬੂ ਅਗਰਵਾਲ ਸਭਾ ਨਾਭਾ ਦੇ ਚੋਣਾਂ ਉਪਰੰਤ ਜਿੱਤ ਬਣੇ ਪ੍ਰਧਾਨ
Publish Date: Sun, 12 Apr 2026 05:52 PM (IST)
Updated Date: Mon, 13 Apr 2026 04:10 AM (IST)

ਅਗਰਵਾਲ ਸਭਾ ਦੇ ਕੁੱਲ 347 ਵੋਟਰਾ ਵਿੱਚੋਂ 320 ਵੋਟਰਾ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਨਾਭਾ: ਇਤਿਹਾਸਿਕ ਅਤੇ ਵਿਰਾਸਤੀ ਸ਼ਹਿਰ ਨਾਭਾ ਵਿੱਚ 26 ਸਾਲ ਬਾਅਦ ਪਹਿਲੀ ਵਾਰ ਅਗਰਵਾਲ ਸਭਾ ਵਿੱਚ ਪ੍ਰਧਾਨਗੀ ਨੂੰ ਲੈ ਕੇ ਚੋਣ ਹੋਈ, ਜਿਸ ਦੌਰਾਨ ਰਾਜੇਸ਼ ਕੁਮਾਰ ਬੱਬੂ ਬਾਂਸਲ ਅਤੇ ਪ੍ਰਮੋਦ ਕੁਮਾਰ ਗੁਪਤਾ ਆਮੋ ਸਾਹਮਣੇ ਹੋਏ ਸਨ। ਅਗਰਵਾਲ ਸਭਾ ਦੇ ਕੁੱਲ 347 ਵੋਟਰਾ ਵਿੱਚੋਂ 320 ਵੋਟਰਾ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਜਿਸ ਵਿੱਚੋਂ ਰਾਜੇਸ਼ ਕੁਮਾਰ ਬੱਬੂ ਬਾਂਸਲ ਨੂੰ 215 ਪ੍ਰਮੋਦ ਕੁਮਾਰ ਨੂੰ 104 ਵੋਟਾਂ ਪਈਆਂ ਅਤੇ ਇੱਕ ਵੋਟ ਕੈਂਸਲ ਹੋ ਗਈ। ਬਾਕਸ-- 111 ਵੋਟਾਂ ਨਾਲ ਰਾਜੇਸ਼ ਕੁਮਾਰ ਬੱਬੂ ਬਾਸਲ ਜੇਤੂ ਰਹੇ ਦੱਸਣਯੋਗ ਹੈ ਕੀ ਅਗਰਵਾਲ ਸਭਾ ਵੱਲੋਂ ਪੰਜ ਮੈਂਬਰਾਂ ਦੀ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਸੂਰਜ ਭਾਨ ਸਿੰਗਲਾ, ਕ੍ਰਿਸ਼ਨ ਕੁਮਾਰ ਗੋਇਲ, ਜੀਵਨ ਪ੍ਰਕਾਸ਼ ਬਾਂਸਲ, ਰਵਨੀਸ਼ ਗੋਇਲ, ਰਾਜੇਸ਼ ਕੁਮਾਰ ਨੀਟੂ ਅਤੇ ਰਿਟਰਨਿੰਗ ਅਫਸਰ ਕਮੇਟੀ ਸ਼ਾਮਲ ਸਨ। ਤਿੰਨ ਮੈਂਬਰ ਐਡਵੋਕੇਟ ਭਾਰਤ ਭੂਸ਼ਣ ਨਿਤਿਨ ਜੈਨ , ਐਡਵੋਕੇਟ ਨਰੇਸ਼ ਸਿੰਗਲਾ ਸਨ। ਜਿੱਤਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੇਸ਼ ਬਾਂਸਲ ਨੇ ਕਿਹਾ ਕਿ ਮੈਂ ਅਗਰਵਾਲ ਸਮਾਜ ਨਾਭਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਮੈਨੂੰ ਜਿੰਮੇਵਾਰੀ ਪ੍ਰਧਾਨਗੀ ਦੇ ਰੂਪ ਵਿੱਚ ਸੌਂਪੀ ਗਈ ਹੈ। ਅਗਰਵਾਲ ਸਭਾ ਦੀ ਹਰ ਪੱਖੋਂ ਨੁਹਾਰ ਆਉਣ ਵਾਲੇ ਸਮੇਂ ਦੌਰਾਨ ਬਦਲੀ ਜਾਵੇਗੀ। ਅਗਰਵਾਲ ਸਭਾ ਦੀ ਤਨ, ਮਨ ਨਾਲ ਸੇਵਾ ਕਰਦਾ ਰਹਾਂਗਾ ਅਤੇ ਅਗਰਵਾਲ ਸਭਾ ਦੇ ਸਾਰੇ ਕਾਰਜਾਂ ਅਤੇ ਜਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਵਾਂਗਾ ਅਤੇ ਅਗਰਵਾਲ ਸਭਾ ਦੇ ਸਮੂਹ ਮੈਂਬਰਾਂ ਅਤੇ ਅਗਰਵਾਲ ਸਭਾ ਦੀ ਇਕਾਈ ਦਿਨ ਰਾਤ ਮਿਹਨਤ ਕਰਾਂਗਾ। ਉਨ੍ਹਾਂ ਕਿਹਾ ਸਾਨੂੰ ਮਹਾਰਾਜਾ ਅਗਰਸੇਨ ਜੀ ਦੇ ਦਰਸਾਏ ਮਾਰਗ ਤੇ ਚੱਲ ਕੇ ਸਮਾਜ ਨੂੰ ਉੱਚਾ ਚੁੱਕਣ ਲਈ ਉਪਰਾਲੇ ਕਰਨੇ ਚਹੀਦੇ ਹਨ। ਇਸ ਮੌਕੇ ਅਗਰਵਾਲ ਸਮਾਜ ਦੇ ਲੋਕਾਂ ਨੇ ਅਗਰਵਾਲ ਸਭਾ ਵਿੱਚ ਢੋਲ ਵਜਾ ਕੇ ਰਾਜੇਸ਼ ਬਾਂਸਲ ਬੱਬੂ ਨੂੰ ਵਧਾਈ ਦਿੱਤੀ। ਜਿੱਤਣ ਉਪਰੰਤ ਬੱਬੂ ਬਾਂਸਲ ਨੇ ਅੱਗਰਸੈਨ ਮਹਾਰਾਜ ਅਤੇ ਚੌਂਕ ਵਿੱਚ ਜਾ ਮਾਤਾ ਰਾਜ ਰਜੇਸ਼ਵਰੀ ਦਾ ਆਸ਼ੀਰਵਾਦ ਲਿਆ। ਸੂਰਜ ਭਾਨ ਸਿੰਗਲਾ ਨੇ ਰਾਜੇਸ਼ ਕੁਮਾਰ ਬੱਬੂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਅਗਰਵਾਲ ਸਭਾ ਦੀ ਹੋਰ ਤਰੱਕੀ ਹੋਵੇਗੀ। ਜਿਸ ਵਿੱਚ ਵੱਡਾ ਯੋਗਦਾਨ ਬੱਬੂ ਬਾਂਸਲ ਦਾ ਹੋਵੇਗਾ। ਇਸ ਮੌਕੇ ਰਾਮੇਸ਼ ਕੁਮਾਰ ਸਿੰਗਲਾ, ਓਮ ਪ੍ਰਕਾਸ਼ ਗਰਗ, ਸੁਰਿੰਦਰ ਗੁਪਤਾ, ਸੰਨੀ ਸਿੰਗਲਾ, ਜੇ.ਪੀ.ਗੁਪਤਾ, ਰਮਨ ਜਿੰਦਲ ਭੋਲਾ, ਰਮਨ ਜਿੰਦਲ, ਲਵਨੀਸ਼ ਜਿੰਦਲ ਲੱਕੀ, ਵਿਵੇਕ ਸਿੰਗਲਾ, ਨਿਤਿਨ ਗੁਪਤਾ, ਸਤਪਾਲ ਅਗਰਵਾਲ, ਹਿਮਾਸ਼ੂ ਜਿੰਦਲ, ਐਡਵੋਕੇਟ ਯੋਮਦੀਪ ਸਿੰਘ, ਮਨਦੀਪ ਸਿੰਘ ਸਿੰਗਲਾ, ਜੈਲੀ ਖਾਨ , ਯੋਧਮਦੀਪ ਸਿੰਘ , ਐਡਵੋਕੇਟ ਮੰਗਲਾ,ਅਤੁਲ ਬਾਂਸਲ, ਅਸ਼ੋਕ ਜਿੰਦਲ, ਦੀਪਕ ਗੁਪਤਾ, ਅਸ਼ੋਕ ਕੁਮਾਰ ਕਾਲਾ, ਸੰਦੀਪ ਬਾਂਸਲ, ਅਸ਼ਵਨੀ ਜਿੰਦਲ ਵਿੱਕੀ, ਸੁਮੀਤ ਗੋਇਲ ਸ਼ੱਟੀ, ਪ੍ਰੇਮ ਸਾਗਰ, ਸਤਪਾਲ ਅਗਰਵਾਲ, ਰਾਜ ਕੁਮਾਰ ਰਾਜੂ, ਵਿਕਾਸ ਗੋਇਲ, ਰਾਹੁਲ ਸਿੰਗਲਾ, ਸਤੀਸ਼ ਗਰਗ ਸੱਤੀ, ਅਮਿਤ ਮਗਾਲਾ, ਉਮੇਸ਼ ਬੀਰਦਵਿੰਦਰ ਗਰਗ, ਅਸ਼ਵਨੀ ਬਰਿੰਦਰ ਗਰਗ, ਬੀ. ਚੋਪੜਾ, ਵਿਸ਼ਾਲ ਸ਼ਰਮਾ ਆਦਿ ਹਾਜ਼ਰ ਸਨ।