ਰਾਜਿੰਦਰ ਦੀਪਾ ਨੇ ਵੱਡੇ ਕਾਫਲੇ ਨਾਲ ਰੈਲੀ ’ਚ ਕੀਤੀ ਸ਼ਿਰਕਤ
ਰਾਜਿੰਦਰ ਦੀਪਾ ਨੇ ਵੱਡੇ ਕਾਫਲੇ ਨਾਲ ਰੈਲੀ ’ਚ ਕੀਤੀ ਸ਼ਿਰਕਤ
Publish Date: Sun, 01 Mar 2026 03:46 PM (IST)
Updated Date: Mon, 02 Mar 2026 03:59 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੁਨਾਮ : ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੇ ਵੱਡੇ ਕਾਫਲੇ ਨਾਲ ਬਰਨਾਲਾ ਵਿਖੇ ਆਯੋਜਿਤ ਮਨਰੇਗਾ ਬਚਾਓ ਸੰਗਰਾਮ ਰੈਲੀ ਵਿੱਚ ਸ਼ਮੂਲੀਅਤ ਕੀਤੀ। ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਅਤੇ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਨੇ ਦੱਸਿਆ ਕਿ ਦੋ ਦਰਜਨ ਤੋਂ ਵਧੇਰੇ ਬੱਸਾਂ ਅਤੇ 50 ਦੇ ਕਰੀਬ ਕਾਰਾਂ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਰੈਲੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੇ ਆਖਿਆ ਕਿ ਬਰਨਾਲਾ ਰੈਲੀ ਲਈ ਕਾਂਗਰਸੀ ਵਰਕਰਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਪਾਰਟੀ ਵਰਕਰਾਂ ਦੇ ਮਨਾਂ ਅੰਦਰ ਪੰਜਾਬ ਵਿੱਚ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਦੀ ਉਮੀਦ ਜਾਗੀ ਹੈ। ਉਨ੍ਹਾਂ ਆਖਿਆ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਸਿਰਫ਼ ਕਾਂਗਰਸ ਪਾਰਟੀ ਲੜ ਰਹੀ ਹੈ। ਉਨ੍ਹਾਂ ਆਖਿਆ ਕਿ ਕੇਂਦਰ ਅਤੇ ਸੂਬਾ ਸਰਕਾਰ ਕਿਸਾਨਾਂ ਅਤੇ ਕਿਰਤੀਆਂ ਨੂੰ ਰੁਜ਼ਗਾਰ ਤੋਂ ਸੱਖਣਾ ਕਰ ਰਹੀਆਂ ਹਨ। ਸੂਬੇ ਦੀ ਜਨਤਾ ਭਾਜਪਾ ਅਤੇ ਆਮ ਆਦਮੀ ਪਾਰਟੀ ਦੀਆਂ ਮਾਰੂ ਨੀਤੀਆਂ ਨੂੰ ਸਮਝ ਚੁੱਕੀ ਹੈ। ਇਸ ਮੌਕੇ ਕੁਲਜੀਤ ਸਿੰਘ ਬਡਰੁੱਖਾਂ, ਮਨਪ੍ਰੀਤ ਸਿੰਘ ਮਨੀ ਵੜੈਚ, ਰਾਜਿੰਦਰ ਸਿੰਘ ਸੰਘਰੇੜੀ, ਦਰਸ਼ਨ ਸਿੰਘ ਬਿਜਲਪੁਰ, ਜਗਸੀਰ ਸਿੰਘ ਤੁੰਗਾਂ, ਦਰਸ਼ਨ ਸਿੰਘ, ਹਰਚਰਨ ਸਿੰਘ ਉਭਾਵਾਲ, ਗੁਰਮੇਲ ਸਿੰਘ ਉਭਾਵਾਲ, ਮੁਲਖਾ ਸਿੰਘ ਕੁੰਨਰਾਂ, ਤਰਸੇਮ ਸਿੰਘ ਤੋਲਾਵਾਲ, ਬਬਲੀ ਢੱਡਰੀਆਂ, ਹਾਕਮ ਸਿੰਘ ਸਾਬਕਾ ਕੌਂਸਲਰ, ਯਸਪਾਲ ਸਹਿਗਲ, ਮੇਜ਼ਰ ਖਟਕ, ਰਮੇਸ਼ ਮੇਸ਼ੀ, ਭਾਰਤ ਭੂਸ਼ਣ ਮੰਗਲਾ, ਮਦਨ ਚੀਮਾਂ, ਦਰਸ਼ਨ ਸਿੰਘ ਜਖੇਪਲ, ਤੇਜੀ ਜਖੇਪਲ, ਜਰਨੈਲ ਸਿੰਘ ਬਖਸ਼ੀਵਾਲਾ, ਮੱਘਰ ਸਿੰਘ ਬਿਗੜਵਾਲ, ਨਾਜਰ ਸਿੰਘ ਨਾਗਰਾ, ਹਰਿੰਦਰ ਸਿੰਘ ਕੁਲਾਰਾਂ,ਰੋਹੀ ਮੈਂਬਰ ਸ਼ਾਹਪੁਰ, ਇਕਬਾਲ ਸਿੰਘ ਝਾੜੋਂ, ਮਿੰਟੂ ਲੋਂਗੋਵਾਲ ਹਾਜ਼ਰ ਸਨ।