ਰਾਜਿੰਦਰ ਦੀਪਾ ਨੇ ਵੱਡੇ ਕਾਫਲੇ ਨਾਲ ਰੈਲੀ ’ਚ ਕੀਤੀ ਸ਼ਿਰਕਤ
ਰਾਜਿੰਦਰ ਦੀਪਾ ਨੇ ਵੱਡੇ ਕਾਫਲੇ ਨਾਲ ਰੈਲੀ ’ਚ ਕੀਤੀ ਸ਼ਿਰਕਤ
Publish Date: Sat, 28 Feb 2026 05:40 PM (IST)
Updated Date: Sat, 28 Feb 2026 05:43 PM (IST)

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੇ ਵੱਡੇ ਕਾਫਲੇ ਨਾਲ ਬਰਨਾਲਾ ਵਿਖੇ ਮਨਰੇਗਾ ਬਚਾਓ ਸੰਗਰਾਮ ਰੈਲੀ ’ਚ ਸ਼ਮੂਲੀਅਤ ਕੀਤੀ। ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਅਤੇ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜੈਚ ਨੇ ਦੱਸਿਆ ਕਿ ਦੋ ਦਰਜਨ ਤੋਂ ਵੱਧ ਬੱਸਾਂ ਅਤੇ 50 ਦੇ ਕਰੀਬ ਕਾਰਾਂ ’ਚ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਰੈਲੀ ’ਚ ਸ਼ਿਰਕਤ ਕੀਤੀ। ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੇ ਆਖਿਆ ਕਿ ਬਰਨਾਲਾ ਰੈਲੀ ਲਈ ਕਾਂਗਰਸੀ ਵਰਕਰਾਂ ’ਚ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਪਾਰਟੀ ਵਰਕਰਾਂ ਦੇ ਮਨਾਂ ’ਚ ਪੰਜਾਬ ’ਚ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਦੀ ਉਮੀਦ ਜਾਗੀ ਹੈ। ਉਨ੍ਹਾਂ ਆਖਿਆ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਸਿਰਫ਼ ਕਾਂਗਰਸ ਪਾਰਟੀ ਲੜ ਰਹੀ ਹੈ। ਉਨ੍ਹਾਂ ਆਖਿਆ ਕਿ ਕੇਂਦਰ ਅਤੇ ਸੂਬਾ ਸਰਕਾਰ ਕਿਸਾਨਾਂ ਅਤੇ ਕਿਰਤੀਆਂ ਨੂੰ ਰੁਜ਼ਗਾਰ ਤੋਂ ਸੱਖਣਾ ਕਰ ਰਹੀਆਂ ਹਨ। ਸੂਬੇ ਦੀ ਜਨਤਾ ਭਾਜਪਾ ਅਤੇ ਆਮ ਆਦਮੀ ਪਾਰਟੀ ਦੀਆਂ ਮਾਰੂ ਨੀਤੀਆਂ ਨੂੰ ਸਮਝ ਚੁੱਕੀ ਹੈ। ਇਸ ਮੌਕੇ ਕੁਲਜੀਤ ਸਿੰਘ ਬਡਰੁੱਖਾਂ, ਮਨਪ੍ਰੀਤ ਸਿੰਘ ਮਨੀ ਵੜੈਚ, ਰਾਜਿੰਦਰ ਸਿੰਘ ਸੰਘਰੇੜੀ, ਦਰਸ਼ਨ ਸਿੰਘ ਬਿਜਲਪੁਰ, ਜਗਸੀਰ ਸਿੰਘ ਤੁੰਗਾਂ, ਦਰਸ਼ਨ ਸਿੰਘ, ਹਰਚਰਨ ਸਿੰਘ ਉਭਾਵਾਲ, ਗੁਰਮੇਲ ਸਿੰਘ ਉਭਾਵਾਲ, ਮੁਲਖਾ ਸਿੰਘ ਕੁੰਨਰਾਂ, ਤਰਸੇਮ ਸਿੰਘ ਤੋਲਾਵਾਲ, ਬਬਲੀ ਢੱਡਰੀਆਂ, ਹਾਕਮ ਸਿੰਘ ਸਾਬਕਾ ਕੌਂਸਲਰ, ਯਸਪਾਲ ਸਹਿਗਲ, ਮੇਜ਼ਰ ਖਟਕ, ਰਮੇਸ਼ ਮੇਸ਼ੀ, ਭਾਰਤ ਭੂਸ਼ਣ ਮੰਗਲਾ, ਮਦਨ ਚੀਮਾਂ, ਦਰਸ਼ਨ ਸਿੰਘ ਜਖੇਪਲ, ਤੇਜੀ ਜਖੇਪਲ, ਜਰਨੈਲ ਸਿੰਘ ਬਖਸ਼ੀਵਾਲਾ, ਮੱਘਰ ਸਿੰਘ ਬਿਗੜਵਾਲ, ਨਾਜਰ ਸਿੰਘ ਨਾਗਰਾ, ਹਰਿੰਦਰ ਸਿੰਘ ਕੁਲਾਰਾਂ, ਰੋਹੀ ਮੈਂਬਰ ਸ਼ਾਹਪੁਰ, ਇਕਬਾਲ ਸਿੰਘ ਝਾੜੋਂ ਤੇ ਮਿੰਟੂ ਲੋਂਗੋਵਾਲ ਹਾਜ਼ਰ ਸਨ।