ਬੀਕੇਐੱਮਯੂ ਨੇ ਅਮਿਤ ਸ਼ਾਹ ਦਾ ਪੁਤਲਾ ਫੂਕ ਕੇ ਕੀਤਾ ਵਿਰੋਧ
ਬੀਕੇਐਮਯੂ ਪੰਜਾਬ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕ ਕੇ ਕੀਤਾ ਵਿਰੋਧ
Publish Date: Sat, 14 Mar 2026 04:40 PM (IST)
Updated Date: Sun, 15 Mar 2026 04:01 AM (IST)

ਐੱਚ.ਐੱਸ. ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਇੱਥੋਂ ਦੇ ਟਾਹਲੀ ਵਾਲਾ ਚੌਂਕ ਦੇ ਵਿਚਕਾਰ ਅੱਜ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਤੀ ਗਈ ਕਾਲ ਦੇ ਚਲਦਿਆਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ( ਪੰਜਾਬ) ਦੇ ਸੂਬਾ ਜਨਰਲ ਸਕੱਤਰ ਬਲਕਾਰ ਸਿੰਘ ਬੈਂਸ ਅਤੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਖਰਾਜਪੁਰ ਦੀ ਸਾਂਝੀ ਦੇਖ- ਰੇਖ ਹੇਠ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਦੇ ਜ਼ਿਲ੍ਹਾ ਮੋਗਾ ਦੀ ਫੇਰੀ, ਅਮਰੀਕਾ ਦੇ ਨਾਲ ਫਰੀ ਟਰੇਡ ਸਮਝੌਤਾ ਸਣੇ ਕਿਸਾਨੀ ਮੰਗਾਂ ਪੂਰੀਆਂ ਨਾ ਕਰਨ ਦੇ ਵਿਰੋਧ ਦੇ ਵਿੱਚ ਅਮਿਤ ਸ਼ਾਹ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਬਲਕਾਰ ਸਿੰਘ ਬੈਂਸ, ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਖਰਾਜਪੁਰ, ਜਸਵਿੰਦਰ ਸਿੰਘ ਖਰਾਜਪੁਰ, ਅਵਤਾਰ ਸਿੰਘ ਥੂਹਾ, ਅਵਤਾਰ ਸਿੰਘ ਆਕੜੀ, ਗਰਦੀਪ ਸਿੰਘ ਮਰਾਦਾਪੁਰ, ਜ਼ਿਲ੍ਹਾ ਜਨਰਲ ਸਕੱਤਰ ਗੁਰਤੇਜ ਸਿੰਘ ਨੈਣਾ, ਬਲਾਕ ਰਾਜਪੁਰਾ ਦੇ ਪ੍ਰਧਾਨ ਗੁਰਧਿਆਨ ਸਿੰਘ ਨੈਣਾ ਨੇ ਦੱਸਿਆ ਕਿ ਅੱਜ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਤੀ ਗਈ ਕਾਲ ਦੇ ਚਲਦੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਰਾਜਪੁਰੇ ਦੇ ਟਾਹਲੀ ਵਾਲੇ ਚੌਂਕ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਗਿਆ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਜੋ ਪਿਛਲੇ ਦਿਨੀ ਅਮਰੀਕਾ ਦੇ ਨਾਲ ਫ੍ਰੀ ਟਰੇਡ ਸਮਝੌਤਾ ਕੀਤਾ ਹੈ, ਜਿਸ ਦੇ ਵਿੱਚ ਕਿਸਾਨੀ ਸੈਕਟਰ ਤੇ ਡੇਅਰੀ ਫਾਰਮ ਨੂੰ ਵੀ ਵਿੱਚ ਸ਼ਾਮਲ ਕੀਤਾ ਗਿਆ। ਉਸ ਦੇ ਵਿਰੋਧ ਵਿੱਚ ਜੋ ਕੇਂਦਰ ਸਰਕਾਰ ਮਾੜੀਆਂ ਨੀਤੀਆਂ ਲੈ ਕੇ ਆ ਰਹੀ ਹੈ, ਜਿਵੇ ਬਿਜਲੀ ਸੋਧ ਬਿੱਲ 2025 ਮਨਰੇਗਾ ਵਿੱਚ ਸੋਧਾਂ ਕਰਨੀਆਂ, ਬਿਜਲੀ ਬਿੱਲ, ਚਾਰ ਲੇਬਰ ਕੋਰਟ ਬਿੱਲ ਤੇ ਹੋਰ ਵੀ ਬਹੁਤ ਸਾਰੇ ਬਿੱਲ ਪਾਸ ਕੀਤੇ ਜਾ ਰਹੇ ਹਨ ਜੋ ਕਿਸਾਨਾਂ ਤੇ ਮਜ਼ਦੂਰਾਂ ਲਈ ਬਹੁਤ ਹੀ ਘਾਤਕ ਹਨ। ਜਿਸ ਦੇ ਵਿੱਚ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ (ਪੰਜਾਬ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਾਂਝੇ ਤੌਰ ਤੇ ਪੁਤਲਾ ਫੂਕ ਕੇ ਕੇਂਦਰ ਦੀ ਮੋਦੀ ਸਰਕਾਰ ਅਤੇ ਅਮਿਤ ਸ਼ਾਹ ਦੇ ਖਿਲਾਫ ਰੋਸ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਜੀਤ ਸਿੰਘ ਪੰਮੀ, ਮਲਕੀਤ ਸਿੰਘ, ਦਿਲਬਾਗ ਸਿੰਘ, ਕਲਵੰਤ ਸਿੰਘ, ਗਰਪ੍ਰੀਤ ਸਿੰਘ ਰਾਮਨਗਰ ਸੈਣੀਆਂ, ਬਲਵਿੰਦਰ ਸਿੰਘ ਰਾਜਗੜ, ਭੁਪਿੰਦਰ ਸਿੰਘ ਰਾਜਪੁਰਾ, ਅਮਰੀਕ ਸਿੰਘ ਕਬੂਲਪੁਰ, ਗੁਰਪ੍ਰੀਤ ਸਿੰਘ ਪਿਲਖਣੀ, ਕੁਲਦੀਪ ਸਿੰਘ, ਬਾਬਾ ਸਰਿੰਦਰ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ, ਹਰਵਿੰਦਰ ਸਿੰਘ, ਬੀਬੀ ਰਾਵਿੰਦਰ ਕੌਰ, ਮਨਜੀਤ ਕੌਰ, ਜਸਵਿੰਦਰ ਕੌਰ ਸਮੇਤ ਹੋਰ ਹਾਜ਼ਰ ਸਨ।