ਪੀਯੂ ਵਿਖੇ ਡਾ. ਅੰਬੇਡਕਰ ਜੈਅੰਤੀ ਨੂੰ ਸਮਰਪਿਤ ਸੈਮੀਨਾਰ
ਪੀਯੂ ਵਿਖੇ ਡਾ. ਅੰਬੇਡਕਰ ਜੈਅੰਤੀ ਨੂੰ ਸਮਰਪਿਤ ਰਾਸ਼ਟਰੀ ਪੱਧਰ ਦੇ ਸੈਮੀਨਾਰ ਦਾ ਆਯੋਜਨ
Publish Date: Tue, 21 Apr 2026 03:55 PM (IST)
Updated Date: Tue, 21 Apr 2026 03:58 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਇੰਸ ਆਡੀਟੋਰੀਅਮ ਵਿਖੇ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਵਲੋਂ ਫੈਡਰੇਸ਼ਨ ਦੀ ਪੰਜਾਬੀ ਯੂਨੀਵਰਸਿਟੀ ਇਕਾਈ ਦੇ ਸਹਿਯੋਗ ਨਾਲ ਭਾਰਤੀ ਸੰਵਿਧਾਨ ਦੇ ਰਚੇਤਾ ਡਾ. ਬੀ.ਆਰ.ਅੰਬੇਡਕਰ ਦੇ 135ਵੇਂ ਜਨਮ ਦਿਵਸ ਨੂੰ ਸਮਰਪਿਤ ਰਾਸ਼ਟਰੀ ਪੱਧਰ ਦੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਆਲ ਇੰਡੀਆ ਕਾਂਗਰਸ ਕਮੇਟੀ ਇੰਡੀਆ ਦੇ ਐਸ.ਸੀ ਵਿਭਾਗ ਦੇ ਚੇਅਰਮੈਨ ਸ੍ਰੀ ਰਾਜਿੰਦਰ ਪਾਲ ਗੌਤਮ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਮੈਂਬਰ ਪਾਰਲੀਮੈਂਟ ਪਟਿਆਲਾ ਡਾ. ਧਰਮਵੀਰ ਗਾਂਧੀ, ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ, ਏ.ਆਈ.ਸੀ.ਸੀ ਦੇ ਐਸ.ਸੀ ਸੈਲ ਦੇ ਪੰਜਾਬ ਪ੍ਰਧਾਨ ਸ. ਕੁਲਦੀਪ ਸਿੰਘ ਵੈਦ, ਡਾ. ਰਾਜੇਸ਼ ਵੈਦ ਕਰਨਾਲ ਹਾਜ਼ਰ ਹੋਏ। ਇਸ ਮੌਕੇ ਡਾ. ਅੰਬੇਡਕਰ ਨੂੰ ਯਾਦ ਕਰਦਿਆਂ ਰਾਜਿੰਦਰ ਪਾਲ ਗੌਤਮ ਨੇ ਕਿਹਾ ਕਿ ਬਾਬਾ ਸਾਹਿਬ ਨੇ ਸਾਰੀ ਜ਼ਿੰਦਗੀ ਅਨੁਸੂਚਿਤ ਜਾਤੀ ਸਮਾਜ ਦੇ ਹਾਸ਼ੀਏ ‘ਤੇ ਧੱਕੇ ਲੋਕਾਂ ਦੀ ਸਮਾਜਿਕ ਬਰਾਬਰਤਾ ਲਈ ਸੰਘਰਸ਼ ਕੀਤਾ, ਜਿਸ ਕਾਰਨ ਉਨਾਂ ਆਪਣੇ ਚਾਰ ਬੱਚੇ ਵੀ ਸਮਾਜ ਤੋਂ ਕੁਰਬਾਨ ਕਰ ਦਿੱਤੇ। ਇਸ ਮੌਕੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਜਾਤੀਵਾਦ ਦੇਸ਼ ਤੇ ਸੂਬੇ ਦੀ ਤਰੱਕੀ ਵਿਚ ਖੜੋਤ ਦਾ ਵੱਡਾ ਕਾਰਨ ਹੈ। ਇਸ ਮੌਕੇ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਸਨਮਾਨਿਤ ਵੀ ਕੀਤਾ। ਨੁਮਾਇੰਦਿਆਂ ਵਿਚ ਡਾ. ਗਿਆਨ ਸਿੰਘ, ਹਰਵਿੰਦਰ ਸਿੰਘ, ਅਮਰਿੰਦਰ ਸਿੰਘ, ਪ੍ਰਗਟ ਸਿੰਘ, ਰਾਕੇਸ਼ ਕੁਮਾਰ ਮੱਟੂ, ਪਵਨ ਕੁਮਾਰ ਜੇ.ਈ, ਸੰਦੀਪ ਰਾਜਪੁਰਾ, ਡੈਲੀਵੇਜ਼ ਯੂਨੀਅਨ ਤੋਂ ਕੁਲਦੀਪ ਸਿੰਘ, ਰਾਜੇਸ਼ ਗੱਗੂ, ਨਾਨ ਟੀਚਿੰਗ ਪ੍ਰਧਾਨ ਗੁਰਜੀਤ ਗੋਪਾਲਪੁਰੀ, ਰਿਸਰਚ ਸਕਾਲਰ ਬਬੀਤਾ ਰਾਣੀ, ਅਮਨਦੀਪ ਕੌਰ, ਵਿਸ਼ਵਜੀਤ ਕੌਰ ਘੱਗਾ, ਕੁਲਵੰਤ ਸਿੰਘ ਸਰੋਏ, ਕੁਲਵੰਤ ਸਿੰਘ ਹਿਆਣਾ, ਜਸਵਿੰਦਰ ਸਿੰਘ ਸੌਜਾ, ਮਾਸਟਰ ਰਵਿੰਦਰ ਸਿੰਘ ਤਰੈਂ, ਦਰਸ਼ਨ ਸਿੰਘ ਬੇਲੂਮਾਜਰਾ, ਬਨਵਾਰੀ ਲਾਲ ਰੋਪੜ, ਤਰਸੇਮ ਲਾਲ ਨੰਗਲ,ਲੈਕਚਰਾਰ ਜੁਗਰਾਜ ਸਿੰਘ ਸੰਗਰੂਰ, ਬਿਕਰਮਜੀਤ ਸਿੰਘ ਫਤਿਹਗੜ ਸਾਹਿਬ, ਸਾਬਕਾ ਐਮ.ਐਲ.ਏ ਬਲਦੇਵ ਸਿੰਘ ਜੈਤੋ,ਰਿੰਕੂ ਦਾਨਵ ਪਾਤੜਾਂ,ਕਰਮਜੀਤ ਲਚਕਾਣੀ ਆਦਿ ਹਾਜ਼ਰ ਸਨ।