ਦੇਬੀ ਮਖ਼ਸੂਸਪੁਰੀ ਦੀ ਸਾਹਿਤਕ ਗਾਇਕੀ ਨੇ ਕੀਲੇ ਸ੍ਰੋਤੇ
ਦੇਬੀ ਮਖ਼ਸੂਸਪੁਰੀ ਦੀ ਸਾਹਿਤਕ ਗਾਇਕੀ ਨੇ ਕੀਲੇ ਸ੍ਰੋਤੇ
Publish Date: Tue, 07 Apr 2026 06:26 PM (IST)
Updated Date: Tue, 07 Apr 2026 06:29 PM (IST)

ਫੋਟੋ 7ਪੀਟੀਐਲ: 27 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਆਯੋਜਿਤ ਸਾਹਿਤ ਉਤਸਵ 2026 ਪ੍ਰਸਿੱਧ ਗੀਤਕਾਰ ਅਤੇ ਗਾਇਕ ਦੇਬੀ ਮਖ਼ਸੂਸਪੁਰੀ ਦੀ ਸੰਗੀਤਕ ਤੇ ਸਾਹਿਤਕ ਸ਼ਾਮ ਨਾਲ ਸਫਲਤਾਪੂਰਵਕ ਸੰਪੰਨ ਹੋ ਗਿਆ।ਇਸ ਸੰਗੀਤਕ ਸ਼ਾਮ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਕਿਹਾ ਕਿ ਸਾਹਿਤਕ ਗੀਤਕਾਰੀ ਦੀ ਉਮਰ ਚਿਰਜੀਵੀ ਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗਾਇਕ ਦੇਬੀ ਮਖ਼ਸੂਸਪੁਰੀ ਦੀ ਗੀਤਕਾਰੀ ਸਾਹਿਤਕ ਰੰਗਣ ਵਾਲੀ ਹੈ ਅਤੇ ਇਸ ਵਿਚ ਲੋਕ ਸਾਹਿਤ ਵਰਗੀ ਚਾਸ਼ਨੀ ਘੁਲੀ ਹੋਈ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਜੁੜੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਮਖ਼ਸੂਸਪੁਰੀ ਦੇ ਜੀਵਨ, ਸੰਘਰਸ਼, ਗੀਤਕਾਰੀ ਅਤੇ ਗਾਇਕੀ ਦੇ ਸਫ਼ਰ ਸੰਬੰਧੀ ਉਨ੍ਹਾਂ ਨੂੰ ਸੁਆਲ ਵੀ ਕੀਤੇ। ਜਿਨ੍ਹਾਂ ਦੇ ਗਾਇਕ ਵੱਲੋਂ ਕਈ ਵਾਰ ਜਜ਼ਬਾਤੀ ਹੁੰਦਿਆਂ ਅਤੇ ਕਈ ਵਾਰੀ ਦਲੀਲਯੁਕਤ ਉੱਤਰ ਦਿਤੇ ਗਏ। ਅੰਤ ਵਿਚ ਵਿਭਾਗ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਦੇਬੀ ਮਖ਼ਸੂਸਪੁਰੀ ਦਾ ਸਨਮਾਨ ਵੀ ਕੀਤਾ। ਇਸ ਸੰਗੀਤਕ ਸ਼ਾਮ ਵਿਚ ਡਾ. ਗੁਰਮੁਖ ਸਿੰਘ, ਡਾ. ਗੁਰਸੇਵਕ ਲੰਬੀ, ਡਾ. ਰਾਜਵਿੰਦਰ ਸਿੰਘ, ਡਾ. ਨਿਵੇਦਿਤਾ ਉੱਪਲ, ਡਾ. ਰਾਜਿੰਦਰਪਾਲ ਸਿੰਘ ਬਰਾੜ, ਡਾ. ਸੁਰਜੀਤ ਸਿੰਘ ਭੱਟੀ, ਡਾ. ਭੀਮ ਇੰਦਰ ਸਿੰਘ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਬਲਵਿੰਦਰ ਕੌਰ ਭੱਟੀ, ਡਾ. ਚਰਨਜੀਤ ਕੌਰ, ਡਾ. ਹਰਵਿੰਦਰਪਾਲ ਕੌਰ, ਪ੍ਰਿੰ. ਸਤਵੀਰ ਸਿੰਘ ਗਿੱਲ, ਭਗਵਾਨ ਦਾਸ ਗੁਪਤਾ, ਡਾ. ਜਯੋਤੀ ਪੁਰੀ, ਡਾ. ਰਾਜਮੋਹਿੰਦਰ ਕੌਰ, ਬਲਵਿੰਦਰ ਸਿੰਘ ਭੱਟੀ,ਡਾ. ਲੱਛਮੀ ਨਾਰਾਇਣ ਭੀਖੀ, ਖੋਜਾਰਥੀ, ਵਿਦਿਆਰਥੀ ਅਤੇ ਕੈਂਪਸ ਨਿਵਾਸੀ ਸ਼ਾਮਿਲ ਸਨ।