3 ਮਾਮਲੇ ਦਰਜ ਕਰਕੇ 7 ਮੁਲਜ਼ਮਾਂ ਨੂੰ ਕੀਤਾ ਕਾਬੂ
3 ਮਾਮਲੇ ਦਰਜ ਕਰਕੇ 7 ਮੁਲਜ਼ਮਾਂ ਨੂੰ ਕੀਤਾ ਕਾਬੂ
Publish Date: Tue, 10 Mar 2026 05:33 PM (IST)
Updated Date: Wed, 11 Mar 2026 04:06 AM (IST)
ਵਰਿੰਦਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਸਬ ਡਿਵੀਜ਼ਨ ਪੁਲਿਸ ਧੂਰੀ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤੇ ਪਿੰਡਾਂ ਦੇ ਪਹਿਰੇਦਾਰ ਵੱਜੋਂ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦਿਆਂ 2 ਮਾਰਚ ਤੋਂ 8 ਮਾਰਚ ਤਕ 3 ਮਾਮਲੇ ਦਰਜ ਕਰ ਕੇ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਕੋਲੋਂ 10 ਗ੍ਰਾਮ ਚਿੱਟਾ ਤੇ 18,650 ਨਸ਼ੀਲੀਆਂ ਗੋਲ਼ੀਆਂ ਬਰਾਮਦ ਕਰਵਾਈਆਂ ਗਈਆਂ। ਇਸਦੇ ਨਾਲ ਹੀ ਨਸ਼ਾ ਕਰਨ ਵਾਲੇ 6 ਵਿਅਕਤੀਆਂ ਨੂੰ ਓਟ ਸੈਂਟਰ ਵਿਚੋਂ ਦਵਾਈ ਦਿਵਾਈ ਗਈ। ਉਨ੍ਹਾਂ ਦੱਸਿਆ ਕਿ ਪੁਰਾਣੇ ਚੱਲ ਰਹੇ ਮੁਕੱਦਮਿਆਂ ਵਿਚੋਂ ਇਕ ਭਗੌੜਾ ਮੁਲਜ਼ਮ ਵੀ ਗ੍ਰਿਫ਼ਤਾਰ ਕੀਤਾ ਗਿਆ, 11 ਮੁਕੱਦਮਿਆਂ ਦੀ ਤਫਤੀਸ਼ ਮੁਕੰਮਲ ਕਰ ਕੇ ਕਰ ਕੇ ਦੋਸ਼ੀਆਂ ਵਿਰੁੱਧ ਅਦਾਲਤ ਵਿੱਚ ਚਲਾਨ ਪੇਸ਼ ਕੀਤੇ ਗਏ। ਪਬਲਿਕ ਦੀਆਂ 165 ਦਰਖ਼ਾਸਤਾਂ ਦਾ ਨਿਪਟਾਰਾ ਕੀਤਾ ਗਿਆ, 199 ਵ੍ਹੀਕਲਜ ਦੇ ਚਲਾਨ ਕੀਤੇ ਗਏ, ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ 157 ਵਿਅਕਤੀਆਂ ਧਾਰਾ 172 ਬੀਐੱਨਐੱਨ ਤਹਿਤ ਕਾਰਵਾਈ ਕੀਤੀ ਗਈ।