ਪੰਜਾਬ ਦੇ ਡਿੱਪੂ ਹੋਲਡਰ 6 ਨੂੰ ਲਾਉਣਗੇ ਸੰਗਰੂਰ ’ਚ ਧਰਨਾ : ਕਾਂਝਲਾ
ਪੰਜਾਬ ਦੇ ਡੀਪੂ ਹੋਲਡਰ ਛੇ ਨੂੰ ਲਾਉਣਗੇ ਸੰਗਰੂਰ ਧਰਨਾ: ਕਾਂਝਲਾ
Publish Date: Tue, 31 Mar 2026 04:51 PM (IST)
Updated Date: Wed, 01 Apr 2026 04:04 AM (IST)

ਮਾਮਲਾ ਡਿੱਪੂ ਹੋਲਡਰਾਂ ਦੀਆਂ ਮੰਗਾਂ ਨਾ ਮੰਨਣ ਦਾ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਪੰਜਾਬ ਦੇ ਸਮੂਹ ਡੀਪੂ ਹੋਲਡਰ ਯੂਨੀਅਨ ਦੇ ਅਹੁਦੇਦਾਰਾਂ ਨੇ ਸੰਗਰੂਰ ਵਿੱਚ 6 ਅਪ੍ਰੈਲ ਨੂੰ ਪੰਜਾਬ ਸਰਕਾਰ ਵਿਰੁੱਧ ਲਾਏ ਜਾਣ ਵਾਲੇ ਧਰਨੇ ਸਬੰਧੀ ਹੋਈ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਕਿਹਾ ਕਿ ਸਰਕਾਰ ਡੀਪੂ ਹੋਲਡਰਾਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ। ਡਿੱਪੂ ਹੋਲਡਰਾਂ ਦੀਆਂ ਬਹੁਤ ਚਿਰ ਦੀਆਂ ਮੰਗਾਂ ਲਮਕ ਅਵਸਥਾ ਵਿਚ ਹਨ, ਜਿਸ ਨੂੰ ਸਰਕਾਰ ਪਿਛਲੇ ਕਈ ਸਾਲਾਂ ਤੋਂ ਲਾਰੇ ਲਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਰਕਫੈੱਡ ਡੀਪੂਆਂ ਦੇ ਆਧਾਰ ’ਤੇ 68000 ਰੁਪਏ ਮਹੀਨਾ ਮਾਣ ਭੱਤਾ, ਬਿਜਲੀ ਦਾ ਬਿੱਲ ਅਤੇ ਦੁਕਾਨ ਦਾ ਕਿਰਾਇਆ ਦਿੱਤਾ ਜਾਵੇ। ਲੰਮੇ ਸਮੇਂ ਤੋਂ ਬੰਦ ਪਈਆਂ ਸਪਲਾਈਆਂ ਬਹਾਲ ਕੀਤੀਆਂ ਜਾਣ, ਹਰੇਕ ਡਿੱਪੂ ’ਤੇ 500 ਰਾਸ਼ਨ ਕਾਰਡ ਅਲਾਟ ਕੀਤਾ ਜਾਵੇ, ਕੁਝ ਡਿੱਪੂ ਹੋਲਡਰਾਂ ਤੇ ਇੰਸਪੈਕਟਰਾਂ ਦੇ ਸਰਗਰਮ ਮਾਫੀਏ ਦੀ ਚੇਨ ਨੂੰ ਤੋੜਿਆ ਜਾਵੇ, ਗੈਰ ਆਧਿਕਾਰਤ ਵਿਅਕਤੀਆਂ ਦੀ ਡਿੱਪੂ ਹੋਲਡਰਾਂ ਦੇ ਕੰਮ ਵਿਚ ਦਖਲ ਅੰਦਾਜ਼ੀ ਬੰਦ ਕਰਾਈ ਜਾਵੇ, ਲੋਡਿੰਗ ਅਣ ਲੋਡਿੰਗ ਟਰਾਂਸਪੋਰਟ ਤੇ ਲੇਬਰ ਦੀ ਰਕਮ ਜੋ ਠੇਕੇਦਾਰ ਨੂੰ ਅਦਾ ਕੀਤੀ ਜਾਂਦੀ ਹੈ ਉਹ ਡਿੱਪੂ ਹੋਲਡਰਾਂ ਨੂੰ ਦਿੱਤੀ ਜਾਵੇ। ਦੂਜੇ ਰਾਜਾਂ ਦੀ ਤਰਜ ’ਤੇ ਡਿੱਪੂ ਹੋਲਡਰਾਂ ਨੂੰ ਜਿਸ ਤਰ੍ਹਾਂ ਰਸੋਈ ਰਾਸ਼ਨ ਦਿੱਤਾ ਜਾਂਦਾ ਹੈ ਉਸੇ ਤਰ੍ਹਾਂ ਦਿੱਤਾ ਜਾਵੇ। ਈਕੇਬਾਈਸੀ ਕੰਮ ਬਦਲੇ ਮਿਹਨਤਾਨਾ ਤੁਰੰਤ ਦਿੱਤਾ ਜਾਵੇ, ਡਿੱਪੂ ਹੋਲਡਰਾਂ ਨੂੰ ਬੀਐਲਓ ਦਾ ਕੰਮ ਵੀ ਸੌਂਪਿਆ ਜਾਵੇ। ਇਨ੍ਹਾਂ ਮੰਗਾਂ ਦੇ ਸਬੰਧ ਵਿੱਚ 6 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਦਫਤਰ ਸੰਗਰੂਰ ਵਿਖੇ ਸੂਬਾ ਪੱਧਰੀ ਧਰਨਾ ਲਾਇਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਰਨਾਲਾ ਬਿੰਦਰ ਸਿੰਘ ਉਗੋਕੇ, ਧਰਮਪਾਲ ਜਿਲਾ ਬਰਨਾਲਾ ਸ਼ਹਿਰੀ, ਸੁਰਜੀਤ ਸਿੰਘ ਮੰਗੀ ਜ਼ਿਲਾ ਪ੍ਰਧਾਨ ਸੰਗਰੂਰ, ਪ੍ਰੈੱਸ ਸਕੱਤਰ ਸ਼ੰਭੂ ਗੋਇਲ ਸੰਗਰੂਰ, ਪਰਮਜੀਤ ਸਿੰਘ ਹਾਂਡਾ, ਸੁਖਵਿੰਦਰ ਸਿੰਘ ਭੋਲਾ, ਚਰਨਜੀਤ ਕੌਰ ਕਾਲਬੰਨਜਾਰਾ, ਗੁਰਸੇਵਕ ਫੌਜੀ ਘੋੜੇਨਬ, ਗੁਰਮੀਤ ਸਿੰਘ ਸਰਪੰਚ ਖੋਖਰ ਕਲਾਂ, ਸਰੇਸ ਕੁਮਾਰ ਕਾਕਾ ਲੇਹਲ ਕਲਾਂ, ਰੇਣੂ ਬਾਲਾ, ਜਸਵੀਰ ਸਿੰਘ, ਰਜਿੰਦਰ ਕਾਕਾ ਮਾਸਟਰ, ਦਰਸ਼ਨ ਕਾਂਗੜਾ ਮੌਜੂਦ ਸਨ।