ਮੈਡੀਕਲ ਸੁਪਰਡੈਂਟ ਡਾ. ਗੋਇਲ ਸਨਮਾਨਿਤ
ਪੁਨੀਤ ਗੁਪਤਾ ਗੋਪੀ ਵੱਲੋਂ ਮੈਡੀਕਲ ਸੁਪਰਡੈਂਟ ਡਾ. ਗੋਇਲ ਸਨਮਾਨਿਤ
Publish Date: Tue, 21 Apr 2026 03:50 PM (IST)
Updated Date: Tue, 21 Apr 2026 03:52 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਉੱਘੇ ਸਮਾਜ-ਸੇਵਕ ਤੇ ਹਰ ਸਮੇਂ ਜ਼ਰੂਰਤਮੰਦਾਂ ਦੀ ਮਦਦ ਕਰਨ ਵਾਲੇ ਪੁਨੀਤ ਗੁਪਤਾ ਗੋਪੀ ਨੇ ਮਾਤਾ ਕੌਸ਼ਲਿਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਵਿਕਾਸ ਗੋਇਲ ਨੂੰ ਉਨ੍ਹਾਂ ਦੀਆਂ ਬਿਹਤਰੀਨ ਸੇਵਾਵਾਂ ਲਈ ਸਨਮਾਨਤ ਕੀਤਾ। ਇਸ ਮੌਕੇ ਪੁਨੀਤ ਗੁਪਤਾ ਨੇ ਕਿਹਾ ਕਿ ਮੈਡੀਕਲ ਸਪੁਰਡੈਂਟ ਡਾ. ਵਿਕਾਸ ਗੋਇਲ ਵੱਲੋਂ ਆਪਣੀਆਂ ਸੇਵਾਵਾਂ ਵਧੀਆਂ ਤਰੀਕੇ ਨਾਲ ਨਿਭਾਈਆਂ ਜਾ ਰਹੀਆਂ ਹਨ। ਸਿਹਤ ਇਕ ਮਹੱਤਵਪੂਰਨ ਵਿਭਾਗ ਹੈ, ਕਿਉਂਕਿ ਜ਼ਿਆਦਾਤਰ ਜ਼ਰੂਰਤਮੰਦ ਇਲਾਜ ਲਈ ਸਰਕਾਰੀ ਵਿਭਾਗਾਂ ਚ ਹੀ ਆਉਂਦੇ ਹਨ। ਇਸ ਲਈ ਮਾਤਾ ਕੌਸ਼ਲਿਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਕਾਸ ਗੋਇਲ ਨੇ ਹਮੇਸ਼ਾ ਲੋਕਾਂ ਸੇਵਾ ਚ ਹਾਜ਼ਰ ਰਹਿੰਦੇ ਹਨ । ਡਾ. ਵਿਕਾਸ ਗੋਇਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਮੇਸ਼ਾ ਆਪਣਾ ਫਰਜ਼ ਨਿਭਾਇਆ ਹੈ।