ਪੁਡਾ ਇੰਨਕਲੇਵ-1 ਦੇ ਪ੍ਰਧਾਨ ਰਾਜਦੀਪ ਸਿੰਘ ਬਣੇ
ਪੁੱਡਾ ਇੰਨਕਲੇਵ-1 ਦੇ ਪ੍ਰਧਾਨ ਰਾਜਦੀਪ ਸਿੰਘ ਬਣੇ
Publish Date: Mon, 23 Mar 2026 06:30 PM (IST)
Updated Date: Mon, 23 Mar 2026 06:34 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੁਡਾ ਇੰਨਕਲੇਵ-1 ਦੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਇਕ ਮੀਟਿੰਗ ਕਰਵਾਈ ਗਈ। ਮੀਟਿੰਗ ’ਚ ਤਕਰੀਬਨ 100 ਦੇ ਕਰੀਬ ਕਲੋਨੀ ਵਾਸੀਆਂ ਨੇ ਵੱਡੀ ਪੱਧਰ ਤੇ ਭਾਗ ਲਿਆ। ਇਸ ਮੀਟਿੰਗ ਵਿਚ ਸਰਬਸੰਮਤੀ ਨਾਲ ਰਾਜਦੀਪ ਸਿੰਘ ਨੂੰ ਪ੍ਰਧਾਨ, ਇੰਜੀ. ਸਤਵਿੰਦਰ ਸਿੰਘ ਸੈਣੀ ਨੂੰ ਚੇਅਰਮੈਨ, ਡਾ.ਪ੍ਰਬਲੀਨ ਸਿੰਘ ਨੂੰ ਦੁਬਾਰਾ ਸਲਾਹਕਾਰ, ਪੰਕਜ ਸੱਚਦੇਵਾ ਨੂੰ ਮੀਤ ਪ੍ਰਧਾਨ, ਸੰਦੀਪ ਸ਼ਰਮਾ ਨੂੰ ਜਨਰਲ ਸਕੱਤਰ, ਸਤਵੰਤ ਸਿੰਘ ਨੂੰ ਜੂਇੰਟ ਸਕੱਤਰ, ਸੰਜੀਵ ਮਲਹੋਤਰਾ ਨੂੰ ਫਾਈਨੈਂਸ ਸਕੱਤਰ ਅਤੇ ਮਨਸੂ ਨਾਰੰਗ ਨੂੰ ਖ਼ਜ਼ਾਨਚੀ ਨਿਯੁਕਤ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਸਿਕੰਦ ਵੀਰ ਜਿੰਦਲ, ਡਾ. ਰਮਨ ਕੁਮਾਰ, ਡਾ.ਕੁਲਦੀਪ ਸਿੰਘ, ਡਾ.ਪਰਵਿੰਦਰ ਸਿੰਘ ਨਰਾਇਣ ਦਾਸ ਅਤੇ ਸ਼ੀਫਾਲੀ ਗੋਇਲ ਅਤੇ ਰੁਪਾਲੀ ਧੀਰ ਨੂੰ ਵੀ ਐਗਜ਼ੀਕਿਊਟਿਵ ਮੈਂਬਰ ਦੇ ਤੌਰ ਤੇ ਚੁਣ ਲਿਆ ਗਿਆ। ਇਸ ਮੌਕੇ ਨਵੀਂ ਚੁਣੀ ਹੋਈ ਟੀਮ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸਾਰੇ ਹੀ ਪੁਡਾ ਇੰਨਕਲੇਵ ਦੀ ਬੇਹਤਰੀ ਅਤੇ ਡਿਵੈਲਪਮੈਂਟ ਲਈ ਵਚਨਬੱਧ ਹਨ ਅਤੇ ਭਵਿੱਖ ਵਿਚ ਸਾਰੇ ਹੀ ਐਸੋਸੀਏਸ਼ਨ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਕੇ ਪੁਡਾ ਇੰਨਕਲੇਵ-1 ਵਿਖੇ ਵਿਕਾਸ ਦੇ ਕੰਮ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ ਅਤੇ ਸੁਸਾਇਟੀ ਵਿਖੇ ਰਹਿਣ ਵਾਲੇ ਸਾਰੇ ਹੀ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਹੋਰ ਉੱਚਾ ਚੁੱਕਿਆ ਜਾਵੇਗਾ।