ਮੰਗਾਂ ਨੂੰ ਲੈ ਕੇ ਕੀਤੀ ਭੁੱਖ ਹੜਤਾਲ ਸਮਾਪਤ
ਮੰਗਾਂ ਨੂੰ ਲੈ ਕੇ ਕੀਤੀ ਭੁਖ ਹੜਤਾਲ ਸਮਾਪਤ
Publish Date: Mon, 12 Jan 2026 04:33 PM (IST)
Updated Date: Mon, 12 Jan 2026 04:36 PM (IST)

ਫੋਟੋ 12ਪੀਟੀਐਲ: 6 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਕੇਂਦਰੀ ਬਾਡੀ ਦੇ ਸੱਦੇ ਉੱਤੇ ਮਿਤੀ 11 ਜਨਵਰੀ ਨੂੰ ਪਟਿਆਲਾ ਡਿਪੂ ਵਲੋਂ ਪੁਰਾਣੇ ਬੱਸ ਅੱਡੇ ਉੱਤੇ ਚਾਰ ਪੈਨਸ਼ਨਰਜ਼ ਲਲਕਾਰ ਸਿੰਘ, ਸੂਰਜ ਭਾਨ, ਸੁਖਦੇਵ ਸਿੰਘ, ਰਾਮੇਸ਼ਵਰ ਦਾਸ ਵਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਜੋ ਅੱਜ 12 ਜਨਵਰੀ ਨੂੰ ਭੁੱਖ ਹੜਤਾਲ ਦੀ ਸਮਾਪਤੀ ਕੀਤੀ ਗਈ ਅਤੇ ਕਾਫਲੇ ਦੇ ਰੂਪ ਵਿਚ ਡੀ.ਸੀ. ਪਟਿਆਲਾ ਨੂੰ ਮੰਗ ਪੱਤਰ ਦੇਣ ਲਈ ਕਾਫਲੇ ਵਿਚ ਡੀਸੀ ਦਫਤਰ ਪਹੁੰਚੇ ਅਤੇ ਮੰਗ ਪੱਤਰ ਦਿੱਤਾ ਗਿਆ। ਡੀਸੀ ਪਟਿਆਲਾ ਦੇ ਨਾਮ ਤੇ ਤਹਿਸੀਲਦਾਰ ਪਟਿਆਲਾ ਵਲੋਂ ਪ੍ਰਾਪਤ ਕੀਤਾ ਗਿਆ। ਮੰਗ ਪੱਤਰ ਦੇਣ ਲਈ ਰਵਾਨ ਹੋਣ ਤੋਂ ਪਹਿਲਾਂ ਰੈਲੀ ਕੀਤੀ ਗਈ, ਜਿਸ ਨੂੰ ਜੋਗਿੰਦਰ ਸਿੰਘ ਪ੍ਰਧਾਨ, ਸ਼ਿਵ ਕੁਮਾਰ ਸ਼ਰਮਾ ਸਕੱਤਰ ਜਨਰਲ, ਸੂਰਜ ਭਾਨ ਜਨਰਲ ਸਕੱਤਰ, ਅਤੇ ਜਰਨੈਲ ਸਿੰਘ ਨੇ ਸੰਬੋਧਨ ਕੀਤਾ ਅਤੇ ਜੰਮ ਕੇ ਸਰਕਾਰ ਅਤੇ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਆਗੂਾਂ ਨੇ ਦੱਸਿਆ ਕਿ ਪੈਨਸ਼ਨਰਜ਼ ਦੀਆਂ ਮੁੱਖ ਮੰਗਾਂ ਪੈਨਸ਼ਨ ਅਤੇ ਤਨਖਾਹ ਸਮੇਂ ਸਿਰ ਦਿੱਤੀ ਜਾਵੇ। ਪੇ ਕਮਿਸ਼ਨ ਦੇ ਬਕਾਏ ਅਤੇ ਪੈਂਡਿੰਗ ਮੈਡੀਕਲ ਬਿੱਲਾਂ ਦੀ ਅਦਾਇਗੀ ਕੀਤੀ ਜਾਵੇ। ਇਸ ਮੀਟਿੰਗ ਨੂੰ ਸਫਲ ਬਣਾਉਣ ਲਈ ਬਖਸ਼ੀਸ਼ ਸਿੰਘ ਦਫਤਰ ਸਕੱਤਰ, ਨਿਰਪਾਲ ਸਿੰਘ, ਰਾਮ ਚੰਦ, ਸ਼ਾਦੀ ਸਿੰਘ, ਜਗਤਾਰ ਸਿੰਘ, ਜੋਗਿੰਦਰ ਸਿੰਘ ਆਦਿ ਅਤੇ ਪੂਰਾ ਸਹਿਯੋਗ ਦਿੱਤਾ। ਉਪਰੰਤ ਮੁੜ ਰੈਲੀ ਕਰਕੇ ਸਰਕਾਰ ਅਤੇ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੈਲੀ ਸਮਾਪਤ ਕੀਤੀ ਗਈ। ਪ੍ਰਧਾਨ ਜ਼ੋਗਿੰਦਰ ਸਿੰਘ ਨੇ ਸਾਰਿਆਂ ਦਾ ਸਹਿਯੋਗ ਅਤੇ ਇੱਕ ਜੁਟਤਾ ਦਿਖਾਉਣ ਲਈ ਧੰਨਵਾਦ ਕੀਤਾ।