ਐਮਰਜੈਂਸੀ ਸੇਵਾਵਾਂ ਚਾਲੂ ਕਰਵਾਉਣ ਨੂੰ ਲੈ ਕੇ ਹਸਪਤਾਲ ਅੱਗੇ ਲੱਗਿਆ ਧਰਨਾ
ਐਮਰਜੈਂਸੀ ਸੇਵਾਵਾਂ ਚਾਲੂ ਕਰਵਾਉਣ ਨੂੰ ਲੈ ਕੇ ਹਸਪਤਾਲ ਅੱਗੇ ਲੱਗਿਆ ਧਰਨਾ
Publish Date: Tue, 17 Feb 2026 04:52 PM (IST)
Updated Date: Wed, 18 Feb 2026 04:04 AM (IST)

3 ਡਾਕਟਰ ਤਾਇਨਾਤ ਕਰਨ ਦੇ ਭਰੋਸੇ ਤੋਂ ਬਾਅਦ ਚੁੱਕਿਆ ਧਰਨਾ ਮਸਲੇ ਦਾ ਹੱਲ ਨਾ ਹੋਇਆ ਤਾਂ ਹਸਪਤਾਲ ਨੂੰ ਜਿੰਦਰਾ ਲਗਾਉਣ ਦੀ ਚਿਤਾਵਨੀ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਪਿਛਲੇ ਲੰਮੇ ਸਮੇਂ ਤੋਂ ਚਰਚਾ ’ਚ ਰਹੇ ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਅੱਗੇ ਅੱਜ ਨਸ਼ਾ ਛੜਾਓ ਕਮੇਟੀ ਦੀ ਅਗਵਾਈ ਹੇਠ ਇਲਾਕੇ ਦੀਆਂ ਰਾਜਨੀਤਿਕ, ਧਾਰਮਿਕ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਇਨਸਾਫ ਪਸੰਦ ਲੋਕਾਂ ਨੇ ਹਸਪਤਾਲ ਦੀਆਂ 24 ਘੰਟੇ ਐਮਰਜੈਂਸੀ ਸੇਵਾਵਾਂ ਨੂੰ ਤੁਰੰਤ ਲਾਗੂ ਕਰਵਾਉਣ ਲਈ ਧਰਨਾ ਦਿੱਤਾ। ਅੱਜ ਸਵੇਰ ਤੋਂ ਹੀ ਨਸ਼ਾ ਛੜਾਓ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਬਿੰਦਾ ਦੀ ਅਗਵਾਈ ਹੇਠ ਵੱਡੀ ਗਿਣਤੀ ਲੋਕਾਂ ਨੇ ਧਰਨੇ ਵਿਚ ਸ਼ਮੂਲੀਅਤ ਕਰਨੀ ਸ਼ੁਰੂ ਕਰ ਦਿੱਤੀ ਸੀ। ਧਰਨਾਕਾਰੀਆਂ ਨੇ ਕਾਤਰੋਂ ਰੋਡ, 50 ਫੁੱਟੀ ਸੜਕ ਤੇ ਬਰਨਾਲਾ ਨੂੰ ਜਾਂਦੇ ਚੌਕਾਂ ਨੂੰ ਬੰਦ ਕਰ ਕੇ ਚੱਕਾ ਜਾਮ ਕਰ ਦਿੱਤਾ। ਬਲਵਿੰਦਰ ਸਿੰਘ ਬਿੰਦਾ ਨੇ ਕਿਹਾ ਕਿ ਇਸ ਸਰਕਾਰੀ ਹਸਪਤਾਲ ਵਿਚ ਪਿਛਲੇ ਲੰਮੇ ਸਮੇਂ ਤੋਂ ਐਮਰਜੈਂਸੀ ਸੇਵਾਵਾਂ ਠੱਪ ਹੋਣ ਕਰ ਕੇ ਇਲਾਕੇ ਦੇ ਮਰੀਜ਼ਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਆਗੂ ਨਰਿੰਦਰ ਸਿੰਘ ਕਾਲਾਬੂਲਾ, ਕਾਂਗਰਸ ਪਾਰਟੀ ਦੇ ਯੂਥ ਨੇਤਾ ਕਮਲਜੀਤ ਸਿੰਘ ਚੱਕ, ਹਰਜੀਤ ਸਿੰਘ ਖਿਆਲੀ, ਬਸਪਾ ਆਗੂ ਸਰਬਜੀਤ ਸਿੰਘ ਖੇੜੀ, ਸ਼੍ਰੋਮਣੀ ਅਕਾਲੀ ਦਲ ਹਲਕਾ ਮਹਿਲ ਕਲਾਂ ਦੇ ਇੰਚਾਰਜ ਨਾਥ ਸਿੰਘ ਹਮੀਦੀ, ਜਸਬੀਰ ਸਿੰਘ ਖੇੜੀ, ਗੋਪੀ ਗਰੇਵਾਲ, ਸਮਾਜ ਸੇਵੀ ਭਾਨ ਸਿੰਘ ਜੱਸੀ ਪੇਧਨੀ, ਸੰਜੇ ਸਿੰਗਲਾ, ਸੁਖਜਿੰਦਰ ਰੰਧਾਵਾ,ਯੂਥ ਆਗੂ ਜਸਪ੍ਰੀਤ ਜੱਸੀ ਖੇੜੀ ਨੇ ਵੀ ਹਸਪਤਾਲ ਦੀਆਂ ਐਮਰਜੈਂਸੀ ਸੇਵਾਵਾਂ ਨੂੰ ਲਾਗੂ ਕਰਵਾਉਣ ਦੀ ਮੰਗ ਕੀਤੀ। ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਸ ਹਸਪਤਾਲ ਦੀਆਂ ਐਮਰਜੈਂਸੀ ਸਭਾਵਾਂ ਜਲਦ ਲਾਗੂ ਨਾ ਕੀਤੀਆਂ ਗਈਆਂ ਤਾਂ ਉਹ ਹਸਪਤਾਲ ਨੂੰ ਜਿੰਦਰਾ ਲਾਉਣ ਤੋਂ ਗਰੇਜ ਨਹੀਂ ਕਰਨਗੇ। ਇਸ ਮੌਕੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਜਥੇਬੰਦੀ ਦੇ ਆਗੂਆਂ ਦੀ ਹੋਈ ਮੀਟਿੰਗ ਤੋਂ ਬਾਅਦ ਐੱਸਐੱਮਓ ਡਾ. ਜਸਦੀਪ ਸਿੰਘ ਨੇ ਭਰੋਸਾ ਦਵਾਇਆ ਕਿ ਸਵੇਰ ਤੋਂ ਹੀ ਇਸ ਹਸਪਤਾਲ ਵਿੱਚ ਤਿੰਨ ਡਾਕਟਰ ਤਾਇਨਾਤ ਕਰਵਾ ਕੇ ਐਮਰਜੈਂਸੀ ਸੇਵਾਵਾਂ ਚਾਲੂ ਕਰਵਾਉਣ ਦੇ ਨਾਲ ਨਾਲ ਐਬੂਲੈਂਸ ਦਾ ਪੱਕਾ ਪ੍ਰਬੰਧ ਕਰਵਾਉਣ ਦਾ ਭਰੋਸਾ ਦੇਣ ਤੋਂ ਬਾਅਦ ਧਰਨਾ ਸਮਾਪਿਤ ਕੀਤਾ ਗਿਆ। ਇਸ ਮੌਕੇ ਕਾਂਗਰਸੀ ਆਗੂ ਰਾਮਦਾਸ ਬਿੱਟੂ ਬਹਾਦਰ ਸਿੰਘ ਢੰਡਾ, ਵਪਾਰ ਮੰਡਲ ਦੇ ਪ੍ਰਧਾਨ ਮਨਦੀਪ ਸਿੰਘ ਖੀਪਲ, ਕਿਸਾਨ ਆਗੂ ਗੁਰਮੁੱਖ ਸਿੰਘ,ਪਰਗਟ ਪ੍ਰੀਤ ਸ਼ੇਰਪੁਰ, ਸਾਬਕਾ ਐਸਡੀਓ ਸੁਖਚੈਨ ਸਿੰਘ ਕਲੇਰਾਂ, ਨੌਜਵਾਨਾਂ ਆਗੂ ਜਸਪਾਲ ਸਿੰਘ ਬੀਰੀ, ਸਮਾਜ ਸੇਵੀ ਸੰਦੀਪ ਸਿੰਘ ਗਰੇਵਾਲ,ਮਨਜੀਤ ਸਿੰਘ ਧਾਮੀ ਹਾਜ਼ਰ ਸਨ।