ਵਿੱਤ ਮੰਤਰੀ ਚੀਮਾ ਦੇ ਦਫਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ
ਵਿੱਤ ਮੰਤਰੀ ਚੀਮਾ ਦੇ ਦਫਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ
Publish Date: Tue, 17 Mar 2026 05:12 PM (IST)
Updated Date: Wed, 18 Mar 2026 04:07 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਸਮਾਣਾ ਧਰਮ ਯੁੱਧ ਮੋਰਚੇ ਦੇ ਪ੍ਰਬੰਧਕ ਅਤੇ ਸੰਚਾਲਕ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਦਿੜਬਾ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਬੇਅਦਬੀ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਲਈ ਮਿਲ ਆਏ ਸਨ। ਇਸ ਧਰਮ ਯੁੱਧ ਮੋਰਚੇ ਦੀ ਹਮਾਇਤ ਕਰ ਰਹੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਆਗੂ ਕਾਕਾ ਸਿੰਘ ਕੋਟੜਾ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਬੇਅਦਬੀ ਦੇ ਬਾਰੇ ਸਖਤ ਕਾਨੂੰਨ ਬਣਾਉਣ ਲਈ ਉਹਨਾਂ ਨੂੰ ਮਿਲਣ ਲਈ ਆਏ ਸਨ ਪਰ ਉਸ ਤੇ ਦਫਤਰ ਵਿੱਚ ਵਿੱਤ ਮੰਤਰੀ ਚੀਮਾ ਨਹੀਂ ਮਿਲੇ ਅਤੇ ਨਾ ਹੀ ਉਸਦਾ ਕੋਈ ਨੁਮਾਇੰਦਾ ਉਹਨਾਂ ਨਾਲ ਗੱਲ ਕਰ ਸਕਿਆ। ਉਹ ਸਿਰਫ ਵਿੱਤ ਮੰਤਰੀ ਚੀਮਾ ਨੂੰ ਸਰਕਾਰ ਦਾ ਇੱਕ ਅਹਿਮ ਅੰਗ ਹੋਣ ਦੇ ਨਾਤੇ ਇਹ ਸਵਾਲ ਕਰਨ ਆਏ ਸੀ ਕਿ ਸਰਕਾਰ ਦੇ ਚਾਰ ਸਾਲ ਲੰਘਣ ਉੱਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਹਨ ਪਰ ਚੋਣਾਂ ਵੇਲੇ ਲੋਕਾਂ ਨਾਲ ਬੇਅਦਬੀਆਂ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਲਈ ਵੀ ਇੱਕ ਵਾਅਦਾ ਕੀਤਾ ਸੀ ਕੁਝ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਵੀ ਲੰਘ ਕੇ ਗਿਆ ਹੈ ਪਰ ਉਸ ਸੈਸ਼ਨ ਦੌਰਾਨ ਕੋਈ ਵੀ ਧਾਰਮਿਕ ਬੇਅਦਬੀ ਆ ਦੇ ਖਿਲਾਫ ਕਾਨੂੰਨ ਬਣਾਉਣ ਦੀ ਚਰਚਾ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਉਹ ਸਿਰਫ ਇਹੀ ਸਵਾਲ ਕਰਨਾ ਇਹ ਸਨ ਕਿ ਗੁਰੂ ਨਾਲ ਇੰਨੀ ਬੇਰੁਖੀ ਕਿਉਂ ਹੈ ਉਹਨਾਂ ਦੇ ਨਾਮ ਮਿਲਣ ਉੱਤੇ ਉਸਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ।