ਕਾਮਰੇਡਾਂ ਨੇ ਸੁਨਾਮ ਪੁੱਜਣ ਮੌਕੇ ਜਥੇ ਦਾ ਕੀਤਾ ਸਵਾਗਤ
ਕਾਮਰੇਡਾਂ ਨੇ ਸੁਨਾਮ ਪੁੱਜਣ ਮੌਕੇ ਜਥੇ ਦਾ ਕੀਤਾ ਸਵਾਗਤ
Publish Date: Tue, 17 Mar 2026 05:04 PM (IST)
Updated Date: Wed, 18 Mar 2026 04:07 AM (IST)

ਕੇਂਦਰੀ ਨੀਤੀਆਂ ਤੋਂ ਲੋਕਾਂ ਨੂੰ ਕੀਤਾ ਜਾ ਰਿਹਾ ਚੇਤੰਨ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਕਮਿਊਨਿਸਟ ਪਾਰਟੀ ਮਾਰਕਸਵਾਦੀ ਵੱਲੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਲੋਕਾਂ ਨੂੰ ਚੇਤੰਨ ਕਰਨ ਲਈ ਅਰੰਭੇ ਜਥਾ ਮਾਰਚ ਦਾ ਸੁਨਾਮ ਊਧਮ ਸਿੰਘ ਵਾਲਾ ਵਿਖੇ ਪਹੁੰਚਣ ਤੇ ਸੀਪੀਆਈ ਐਮ ਦੇ ਜਿਲ੍ਹਾ ਸਕੱਤਰ ਕਾਮਰੇਡ ਚਮਕੌਰ ਸਿੰਘ ਖੇੜੀ, ਭੂਪ ਚੰਦ ਚੰਨੋ ਅਤੇ ਤਹਿਸੀਲ ਕਮੇਟੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਜਥੇ ਦੀ ਅਗਵਾਈ ਕਾਮਰੇਡ ਕੇ ਐਨ ਉਮੇਸ਼ ਇੰਚਾਰਜ ਪੰਜਾਬ,ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰ ਸੀਪੀਆਈਐਮ ਪੰਜਾਬ, ਕਾਮਰੇਡ ਜਤਿੰਦਰ ਪਾਲ ਸਿੰਘ ਸੂਬਾ ਸਕਤਰੇਤ ਮੈਂਬਰ ਕਰ ਰਹੇ ਸਨ। ਇਸ ਮੌਕੇ ਬੋਲਦਿਆਂ ਕਾਮਰੇਡ ਸੇਖੋਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਮੁਕਤ ਵਪਾਰ ਸਮਝੌਤੇ ਤਹਿਤ ਬਿਨਾਂ ਕਿਸੇ ਟੈਕਸ ਦੇ ਭਾਰਤ ਵਿੱਚ ਅਮਰੀਕਾ ਵੱਲੋਂ ਕੀਤਾ ਜਾਣ ਵਾਲਾ ਵਪਾਰ ਖੇਤੀ ਅਤੇ ਡੇਅਰੀ ਧੰਦੇ ਨੂੰ ਤਹਿਸ ਨਹਿਸ ਕਰ ਦੇਵੇਗਾ, ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਮਰੀਕਾ ਦੀ ਬੰਧੂਆਂ ਮਜ਼ਦੂਰ ਬਣ ਕੇ ਕੰਮ ਕਰ ਰਹੀ ਹੈ ਦੇਸ਼ ਭਗਤਾਂ ਗਦਰੀ ਬਾਬਿਆਂ ਅਤੇ ਬੱਬਰਾਂ ਦੀ ਧਰਤੀ ਪੰਜਾਬ ਆ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਨਸਾਨੀਅਤ ਦਾ ਘਾਣ ਕਰਨ ਵਾਲੇ ਅਮਰੀਕਾ ਦੀ ਨਿਖੇਧੀ ਨਹੀਂ ਕੀਤੀ, ਜਦੋਂ ਕਿ ਅਨੇਕਾਂ ਭਾਰਤੀਆਂ ਨੂੰ ਬੇੜੀਆਂ ਵਿੱਚ ਬੰਨਕੇ ਅੰਮ੍ਰਿਤਸਰ ਉਤਾਰਿਆ ਗਿਆ। ਉਹਨਾਂ ਖੱਬੀਆਂ ਪਾਰਟੀਆਂ ਵੱਲੋਂ ਕੇਂਦਰ ਦੀਆਂ ਨੀਤੀਆਂ ਖਿਲਾਫ ਦੇਸ਼ ਅੰਦਰ ਚਲਾਈ ਮੁਹਿੰਮ ਦੇ ਤਹਿਤ 24 ਮਾਰਚ ਨੂੰ ਰਾਮਲੀਲਾ ਗਰਾਊਂਡ ਵਿੱਚ ਹੋਣ ਜਾ ਰਹੀ ਦੇਸ਼ ਪੱਧਰ ਦੀ ਰੈਲੀ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਕਾਮਰੇਡ ਜਤਿੰਦਰ ਪਾਲ ਸਿੰਘ ਲੁਧਿਆਣਾ ਨੇ ਕਿਹਾ ਕਿ 29 ਕਿਰਤ ਕਾਨੂੰਨਾਂ ਨੂੰ ਕੱਟਕੇ ਬਣਾਏ ਚਾਰ ਕਿਰਤ ਕੋਡਾਂ ਨਾਲ ਕੰਮ ਦੇ ਅੱਠ ਘੰਟੇ ਤੋਂ 12 ਘੰਟੇ ਹੋ ਜਾਣਗੇ ਇਸੇ ਤਰ੍ਹਾਂ ਬੀ ਵੀ ਜੀਰਾਮ ਜੀ ਨਾਲ ਸੂਬਿਆਂ ਨੂੰ 40 ਫੀਸਦੀ ਹਿੱਸਾ ਪਾਉਣਾ ਪਵੇਗਾ ਜਦਕਿ ਸੂਬਿਆਂ ਕੋਲ ਪਹਿਲਾਂ ਹੀ ਫੰਡਾਂ ਦੀ ਘਾਟ ਹੈ। ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਅੱਜ ਅਸੀਂ ਸ਼ਹੀਦ ਊਧਮ ਸਿੰਘ ਦੀ ਧਰਤੀ ਤੇ ਪਹੁੰਚੇ ਹਾਂ ਜਿਸਨੇ ਆਜ਼ਾਦੀ ਦੀ ਲੜਾਈ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਜਲਿਆਂਵਾਲਾ ਬਾਗ ਦਾ ਬਦਲਾ 21 ਸਾਲ ਬਾਅਦ ਲੰਡਨ ਦੀ ਧਰਤੀ ਤੇ ਜਾ ਕੇ ਲਿਆ। ਭੂਪ ਚੰਦ ਚੰਨੋ ਸੂਬਾ ਸਕੱਤਰੇਤ ਮੈਂਬਰ ਤੇ ਜ਼ਿਲ੍ਹਾ ਸਕੱਤਰ ਕਾਮਰੇਡ ਚਮਕੌਰ ਸਿੰਘ ਖੇੜੀ ਨੇ ਕਿਹਾ ਕਿ ਦੇਸ਼ ਦੀ ਹੁਕਮਰਾਨ ਧਿਰ ਕਿਰਤੀ ਲੋਕਾਂ ਦੇ ਹੱਕਾਂ ਦਾ ਘਾਣ ਕਰ ਰਹੀ ਹੈ। ਇਸ ਮੌਕੇ ਤਹਿਸੀਲ ਸਕੱਤਰ ਹੰਗੀ ਖਾਨ ਨੇ ਜਥੇ ਦਾ ਸਨਮਾਨ ਚਿੰਨ ਦੇਕੇ ਸਨਮਾਨ ਕੀਤਾ। ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ, ਜੋਗਿੰਦਰ ਸਿੰਘ ਬੱਧਣ, ਕਾਮਰੇਡ ਵਰਿੰਦਰ ਕੌਸ਼ਿਕ,ਕਾਕਾ ਰਾਜੀਵ ਕੌਸ਼ਿਕ,ਕਾ ਨਛੱਤਰ ਸਿੰਘ ਗੰਢੂਆਂ, ਕਾਮਰੇਡ ਸੀਤਾ ਸਿੰਘ ਜਖੇਪਲ, ਬਲਦੇਵ ਸਿੰਘ , ਬਲਬੀਰ ਸਿੰਘ ਮਸੀਹ, ਗੁਰਜੰਟ ਸਿੰਘ, ਤਰਲੋਕ ਸਿੰਘ ਕਾਲੂ, ਜੱਗਾ ਸਿੰਘ ਦੋਲੇਵਾਲ, ਪੋਲੂ ਸਿੰਘ ਜਖੇਪਲ,ਗੋਪੀ ਰੇਹੜੀ ਫੜੀ ਅਤੇ ਗੁਰਚਰਨ ਸਿੰਘ ਹਾਜ਼ਰ ਸਨ।