ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ
ਬੇਰੁਜਗਾਰ ਮਲਟੀਪਰਪਜ ਹੈਲਥ ਵਰਕਰਾਂ ਵਲੋਂ ਰੋਸ਼ ਪ੍ਰਦਰਸਨ
Publish Date: Sun, 15 Mar 2026 04:56 PM (IST)
Updated Date: Sun, 15 Mar 2026 04:58 PM (IST)

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, •ਪਟਿਆਲਾ : ਐਤਵਾਰ ਨੂੰ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਸਿਹਤ ਮੰਤਰੀ ਬਲਬੀਰ ਸਿੰਘ ਦੀ ਪਟਿਆਲਾ ਸਥਿਤ ਰਿਹਾਇਸ਼ ਸਾਹਮਣੇ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਅਨੇਕਾਂ ਮੀਟਿੰਗਾਂ ਕਰਨ ਉਪਰੰਤ ਮਲਟੀਪਰਪਜ਼ ਹੈਲਥ ਵਰਕਰਾਂ ਮੇਲ ਦੀਆਂ 270 ਦੀ ਭਰਤੀ ਸਰਕਾਰ ਵੱਲੋਂ ਦਿੱਤੀ ਗਈ ਸੀ, 30 ਨਵੰਬਰ ਨੂੰ ਪੇਪਰ ਲੈਣ ਉਪਰੰਤ 20-21-22-23 ਜਨਵਰੀ ਨੂੰ ਕੌਂਸਲਿੰਗ ਹੋ ਚੁੱਕੀ ਆ ਪਰ ਉਸ ਤੋਂ ਬਾਅਦ ਅਨੇਕਾਂ ਮੀਟਿੰਗਾਂ ਕਰਨ ਦੇ ਬਾਵਜੂਦ ਸਰਕਾਰ ਤੇ ਡਿਪਾਰਟਮੈਂਟ ਵਲੋਂ ਜੁਆਇਨ ਕਰਨ ਬਾਰੇ ਕੋਈ ਸਾਰਥਿਕ ਕਦਮ ਨਹੀਂ ਚੁੱਕਿਆ ਗਿਆ, ਜਿਸ ਕਾਰਣ ਅੱਜ ਸਾਨੂੰ ਮਜਬੂਰੀ ਵਸ ਧਰਨੇ ਦੇ ਰੂਪ ਵਿਚ ਆਪਣਾ ਰੋਸ ਉਜਾਗਰ ਕੀਤਾ ਗਿਆ ਹੈ। ਇਸ ਮੌਕੇ ਤਹਿਸੀਲਦਾਰ ਵਲੋਂ ਮੀਟਿੰਗ ਦਾ ਲਿਖਤੀ ਭਰੋਸਾ ਦਿੱਤਾ ਗਿਆ ਤੇ ਸਿਹਤ ਮੰਤਰੀ ਦੇ ਦਫ਼ਤਰੀ ਅਮਲੇ ਵਲੋਂ ਮੰਗਾਂ ਨੂੰ ਲੈ ਕੇ ਹੱਲ ਕਰਨ ਦਾ ਪੂਰਨ ਵਿਸ਼ਵਾਸ ਦਿਵਾਇਆ ਗਿਆ, ਜਿਸ ਉਪਰੰਤ ਧਰਨਾ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ। ਸੂਬਾ ਪ੍ਰਧਾਨ ਹਰਵਿੰਦਰ ਪਟਿਆਲਾ ਨੇ ਦੱਸਿਆ ਕਿ ਅਗਰ ਮੀਟਿੰਗ ’ਚ ਕੋਈ ਸਾਰਥਿਕ ਹੱਲ ਨਾ ਨਿਕਲਿਆ ਤਾਂ ਯੂਨੀਅਨ ਵਲੋਂ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਸਵਿੰਦਰ ਫਰੀਦਕੋਟ, ਨਵਦੀਪ ਰੋਮਾਣਾ, ਲਖਵਿੰਦਰ ਸਿੰਘ ਜੋਗਾ, ਰਾਜ ਸੰਗਤੀਵਾਲਾ, ਮੇਜਰ ਪਾਤੜ੍ਹਾਂ, ਨੀਰਜ਼ ਫਿਰੋਜ਼ਪੁਰ, ਰਵਿੰਦਰ ਅਜਨਾਲਾ, ਸਹਿਬ ਸਿੰਘ,ਨਵਗਗਨ ਸਿੰਘ, ਸੁਰਿੰਦਰ ਫਿਰੋਜ਼ਪੁਰ, ਮਨਪ੍ਰੀਤ ਭੁੱਚੋ, ਗੁਰਪਿਆਰ ਮਾਨਸਾ, ਹਰਮਨਪ੍ਰੀਤ ਸਿੰਘ ਆਦਿ ਮੌਜੂਦ ਸਨ।