ਭਜਨਾਂ ਦਾ ਗੁਣਗਾਨ ਕਰ ਕੇ ਸ਼ਰਧਾਲੂਆਂ ਨੂੰ ਕੀਤਾ ਨਿਹਾਲ
ਸ਼੍ਰੀ ਖਾਟੂ ਸਿਆਮ ਮੰਦਿਰ ਕਮੇਟੀ ਨਾਭਾ ਵੱਲੋਂ ਕਰਵਾਇਆ ਗਿਆ ਧਾਰਮਿਕ ਸਮਾਗਮ
Publish Date: Mon, 02 Mar 2026 04:33 PM (IST)
Updated Date: Mon, 02 Mar 2026 04:34 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਨਾਭਾ: ਸ੍ਰੀ ਖਾਟੂ ਸਿਆਣ ਮੰਦਿਰ ਕਮੇਟੀ ਰਜਿ ਵੱਲੋਂ ਸ਼੍ਰੀ ਸ਼ਿਆਮ ਫਾਲਗੁਣ ਮਹਾਉਤਸਵ ਮੌਕੇ ਧਾਰਮਿਕ ਸਮਾਗਮ ਨਾਭਾ ਦੇ ਦਲੱਦੀ ਗੇਟ ਸਥਿਤ ਨਵੇਂ ਬਣ ਰਹੇ ਸ੍ਰੀ ਖਾਟੂ ਸ਼ਾਮ ਮੰਦਿਰ ਵਿਖੇ ਕਰਵਾਇਆ ਗਿਆ। ਭਜਨ ਗਾਇਕ ਕੇਸ਼ਵ ਗਰਗ ਬਰਨਾਲੇ ਵਾਲੇ ਵੱਲੋ ਆਪਣੇ ਭਜਨਾਂ ਦਾ ਗੁਣਗਾਨ ਕਰ ਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਪੂਜਾ ਦੀ ਰਸਮ ਸਾਹਿਲ ਅਰੋੜਾ ਵੱਲੋਂ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਇੰਪਰੂਵਮੈਂਟ ਟਰਸੱਟ ਚੇਅਰਮੈਨ ਜੱਸੀ ਸੋਹੀਆ ਵਾਲਾ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਚੇਅਰਮੈਨ ਅਮਰਦੀਪ ਸਿੰਘ ਖੰਨਾ ਸੀਨੀਅਰ ਕੌਂਸਲਰ ਕੌਂਸਲਰ ਰੋਜੀ ਨਾਗਪਾਲ ਸਮਾਜ ਸੇਵਕ ਦੀਪਕ ਨਾਗਪਾਲ ਨੇ ਸਾਂਝੇ ਤੌਰ ’ਤੇ ਕਿਹਾ ਕਿ ਧਾਰਮਿਕ ਸਮਾਗਮ ਹਰ ਸੰਸਥਾਵਾਂ ਨੂੰ ਕਰਵਾਉਣੇ ਚਾਹੀਦੇ ਹਨ ਤਾਂ ਕਿ ਧਰਮ ਦਾ ਪ੍ਰਚਾਰ ਹੋ ਸਕੇ ਅਤੇ ਆਪਸੀ ਭਾਈਚਾਰਕ ਸਾਂਝ ਵੱਧ ਸਕੇ। ਸਮਾਗਮ ਵਿੱਚ ਫੁੱਲਾਂ ਦੀ ਹੋਲੀ ਖੇਲੀ ਗਈ ਅਤੇ ਸ਼ਿਆਮ ਦਰਬਾਰ ਅਤੇ 56 ਤਰ੍ਹਾਂ ਦਾ ਭੋਗ ਖਿੱਚ ਦਾ ਕੇਂਦਰ ਬਣਿਆ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਲਗਵਾਈ। ਅੰਤ ਵਿਚ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਵਿਕਾਸ ਗੋਇਲ, ਜਨਰਲ ਸਕੱਤਰ ਰਾਜੇਸ਼ ਗਰਗ, ਵਾਈਸ ਪ੍ਰਧਾਨ ਲਵਲੀ ਗੋਇਲ, ਅਤੇ ਸਮੂਹ ਮੈਂਬਰਾਂ ਵੱਲੋਂ ਵਿਸ਼ੇਸ਼ ਮਹਿਮਾਨ ਅਤੇ ਆਈਆਂ ਹੋਈਆਂ ਸ਼ਖਸੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਨਰਲ ਸਕੱਤਰ ਰਾਜੇਸ਼ ਗਰਗ, ਕੈਸ਼ੀਅਰ ਮਨਦੀਪ ਜਿੰਦਲ, ਪ੍ਰੈੱਸ ਸਕੱਤਰ ਸੰਜੀਵ ਸ਼ਰਮਾ ਗੋਲਡੀ, ਰਵਿੰਦਰ ਪੱਪੂ, ਰਾਜੇਸ਼ ਗੋਲਡੀ, ਸ਼ੁਭਮ ਬਾਂਸਲ, ਪਨਪ ਸਿੰਗਲਾ, ਆਸ਼ੂ ਰਾਵਲ, ਲਲਿਤ ਗੁਪਤਾ, ਪ੍ਰਿੰਸ ਜਿੰਦਲ, ਗੋਪੀ ਜਿੰਦੀਆ, ਸਚਿਨ ਕੁਮਾਰ, ਵਿਪਨ ਕੁਮਾਰ ਆਦਿ ਤੋ ਇਲਾਵਾ ਅਮਰਦੀਪ ਖੰਨਾ, ਅਸ਼ੋਕ ਕੁਮਾਰ ਟੋਨੀ, ਅਮਨ ਗੁਪਤਾ, ਬਬਲੂ ਖੋਰਾ, ਅਸ਼ੋਕ ਅਰੋੜਾ, ਰਾਜੇਸ਼ ਬੱਬੂ, ਦੀਪਕ ਨਾਗਪਾਲ, ਕੌਂਸਲਰ ਰੋਜੀ ਨਾਗਪਾਲ, ਵਿਕਾਸ ਮਿੱਤਲ, ਕ੍ਰਿਸ਼ਨ ਮੰਗਲਾ ਕੂਕੀ, ਚਰਨਜੀਤ ਬਾਤਿਸ਼, ਭੁਵੇਸ਼ ਬਾਂਸਲ, ਸੰਦੀਪ ਵਰਮਾ, ਰਮੇਸ਼ ਜਿੰਦੀਆ, ਰਜਨੀਸ਼ ਮਿੱਤਲ ਸ਼ੈਲੀ ਆਦਿ ਹਾਜ਼ਰ ਸਨ।