ਆਚਾਰੀਆ ਚੰਦਰੇਸ਼ ਨੇ ਸ਼ਰਧਾਲੂਆਂ ਨੂੰ ਕਰਵਾਇਆ ਪ੍ਰਭੂ ਦਾ ਸਿਮਰਨ
ਆਚਾਰੀਆ ਚੰਦਰੇਸ਼ ਨੇ ਸ਼ਰਧਾਲੂਆਂ ਨੂੰ ਕਰਵਾਇਆ ਪ੍ਰਭੂ ਦਾ ਸਿਮਰਨ
Publish Date: Sat, 11 Apr 2026 06:05 PM (IST)
Updated Date: Sat, 11 Apr 2026 06:08 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਆਰੀਆ ਸਮਾਜ ਚੌਕ ਸਥਿਤ ਆਰੀਆ ਸਮਾਜ ਮੰਦਰ ਵਿਖੇ ਕਰਵਾਏ ਜਾ ਰਹੇ ਛੇ ਰੋਜ਼ਾ ਸਲਾਨਾ ਉਤਸਵ ਅਤੇ ਸਾਮਵੇਦ ਪਰਾਇਣ ਮਹਾਂਯੱਗ ਦੇ ਚੌਥੇ ਦਿਨ ਅੱਜ ਸ਼ਰਧਾ ਅਤੇ ਭਗਤੀ ਦੀ ਅਨਿਰੰਤਰ ਧਾਰਾ ਵਹੀ। ਇਹ ਪੂਰਾ ਪ੍ਰੋਗਰਾਮ ਸਰਪ੍ਰਸਤ ਰਾਜ ਕੁਮਾਰ ਸਿੰਗਲਾ ਦੀ ਕੁਸ਼ਲ ਦੇਖ-ਰੇਖ ਅਤੇ ਗਰਿਮਾਮਈ ਹਾਜ਼ਰੀ ਵਿੱਚ ਸੰਪੰਨ ਹੋ ਰਿਹਾ ਹੈ। ਮੁੱਖ ਬੁਲਾਰੇ ਆਚਾਰੀਆ ਚੰਦਰੇਸ਼ (ਗੁਜਰਾਤ) ਨੇ ਪ੍ਰਮਾਤਮਾ ਦੇ ਗੁਣ, ਕਰਮ ਅਤੇ ਸੁਭਾਅ ਵਿਸ਼ੇ ਤੇ ਸਾਰਥਕ ਪ੍ਰਵਚਨ ਦਿੱਤੇ। ਸਵੇਰ ਵੇਲੇ ਪੰਡਿਤ ਗਜੇਂਦਰ ਸ਼ਾਸਤਰੀ, ਸੁਮਨ ਆਰੀਆ ਤੇ ਵੇਦਿਕਾ ਆਰੀਆ ਨੇ ਸੁਰੀਲੇ ਵੇਦ ਮੰਤਰਾਂ ਦੇ ਪਾਠ ਨਾਲ ਯੱਗ ਸੰਪੰਨ ਕਰਵਾਇਆ। ਇਸ ਮੌਕੇ ਬਿਜੇਂਦਰ ਸ਼ਾਸਤਰੀ ਅਤੇ ਸਰਿਤਾ ਆਰੀਆ, ਪ੍ਰਿੰਸੀਪਲ ਨਿਖਿਲ ਸ਼ਾਸਤਰੀ ਅਤੇ ਭਵਾਨੀ ਦੇਵੀ, ਦੀਪਕ ਕੰਪਨੀ ਅਤੇ ਹਨੀ ਕੰਪਨੀ, ਪ੍ਰਤੀਕ ਗੋਇਲ ਅਤੇ ਸ਼ਿਲਪਾ ਵਧਵਾ ਰਹੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਦੇ ਪ੍ਰਿੰਸੀਪਲ ਵਿਵੇਕ ਤਿਵਾਰੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਪ੍ਰੋਗਰਾਮ ਦਾ ਸਫਲ ਮੰਚ ਸੰਚਾਲਨ ਮੰਤਰੀ ਬਿਜੇਂਦਰ ਸ਼ਾਸਤਰੀ ਵੱਲੋਂ ਕੀਤਾ ਗਿਆ। ਇਸ ਦੌਰਾਨ ਆਰੀਆ ਸਮਾਜ ਦੇ ਪ੍ਰਮੁੱਖ ਮੈਂਬਰ ਡਾ. ਸੰਜੇ ਸਿੰਗਲਾ, ਵੇਦ ਪ੍ਰਕਾਸ਼ ਤੁਲੀ, ਜਤਿੰਦਰ ਸ਼ਰਮਾ, ਸਤਿਆਪਾਲ ਜੈਰਥ, ਹਰਸ਼ ਵਰਧਨ ਵਧਵਾ, ਡਾ. ਸੁਨੀਲ ਆਰੀਆ, ਡਾ. ਨਿਸ਼ੂ ਤਾਇਲ, ਸੰਗੀਤਾ ਸਿੰਗਲਾ ਅਤੇ ਅਭੈ ਸਿੰਗਲਾ ਵੀ ਹਾਜ਼ਰ ਸਨ। ਮੀਡੀਆ ਇੰਚਾਰਜ ਪ੍ਰਵੀਨ ਆਰੀਆ ਨੇ ਦੱਸਿਆ ਕਿ ਅੱਜ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਯੱਗ ਵਿੱਚ ਆਹੂਤੀਆਂ ਪਾ ਕੇ ਪੁੰਨ ਕਮਾਇਆ।