ਮੰਡੀਆਂ ’ਚ ਲੱਗੇ ਕਣਕ ਦੇ ਅੰਬਾਰ ਸਰਕਾਰ ਗਾਇਬ : ਪ੍ਰੋ. ਚੰਦੂਮਾਜਰਾ
ਮੰਡੀਆਂ ਵਿੱਚ ਲੱਗੇ ਕਣਕ ਦੇ ਅੰਬਾਰ ਸਰਕਾਰ ਗਾਇਬ: ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
Publish Date: Wed, 22 Apr 2026 06:37 PM (IST)
Updated Date: Wed, 22 Apr 2026 06:40 PM (IST)

ਫੋਟੋ 22ਪੀਟੀਐਲ: 40 ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਸੀਨੀਅਰ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅਨਾਜ ਮੰਡੀ ਦੇਵੀਗਡ਼੍ਹ ਤੇ ਹਲਕੇ ਦੀਆਂ ਹੋਰ ਵੀ ਵੱਖ-ਵੱਖ ਮੰਡੀਆਂ ਵਿਚ ਕਣਕ ਦੀ ਖਰੀਦ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗੇ ਹੋਏ ਹਨ ਅਤੇ ਸਰਕਾਰ ਗਾਇਬ ਹੈ, ਮੁੱਖ ਮੰਤਰੀ ਖੁਦ ਵਿਦੇਸ਼ਾਂ ਦੀ ਸੈਰ ’ਤੇ ਹਨ ਤੇ ਮੰਡੀਆਂ ਵਿਚ ਦੇਸ਼ ਦਾ ਅੰਨਦਾਤਾ ਰੁਲ ਰਿਹਾ ਹੈ ਕਈ ਮੰਡੀਆਂ ਵਿਚ ਕਿਸਾਨਾਂ ਨੂੰ 10 ਦਿਨ ਤੋਂ ਉੱਪਰ ਬੈਠੇ ਨੂੰ ਹੋ ਗਏ ਪਰ ਕੋਈ ਕਣਕ ਖਰੀਦਣ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨੁਮਾਇੰਦੇ ਤੱਕ ਮੰਡੀਆਂ ’ਚੋਂ ਗਾਇਬ ਹਨ। ਕਿਸਾਨਾਂ ਨੂੰ ਕਣਕ ਵੇਚਣ ਵਿਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਹੀ ਇੱਥੇ ਆ ਕੇ ਪਤਾ ਲੱਗਿਆ ਕਿ ਸਰਕਾਰ ਵੱਲੋਂ ਛੋਟੇ ਖਰੀਦ ਕੇਂਦਰਾਂ ਨੂੰ 25 ਅਪ੍ਰੈਲ ਤੋਂ ਬਾਅਦ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਜੋ ਕਿ ਮੰਦਭਾਗਾ ਹੈ ਕਿਉਂਕਿ ਅਜੇ ਤੱਕ ਖਰੀਦ ਸ਼ੁਰੂ ਹੋਏ ਨੂੰ ਹੀ ਪੰਜ ਦਿਨ ਵੀ ਸਹੀ ਤਰੀਕੇ ਨਾਲ ਨਹੀਂ ਹੋਏ ਲਿਹਾਜ਼ਾ 70 ਫੀਸਦੀ ਤੋਂ ਉੱਪਰ ਫਸਲ ਅਜੇ ਮੰਡੀਆਂ ਵਿਚ ਪਈ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਉਨਵਾਂ ਵੱਲੋਂ ਇਸ ਸਬੰਧ ਵਿੱਚ ਮੌਕੇ ਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਅਤੇ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਦੇ ਨਾਲ ਗੱਲ ਕੀਤੀ ਗਈ ਤੇ ਦੋਨਾਂ ਮਸਲਿਆਂ ਨੂੰ ਤਕਨੀਕੀ ਤੌਰ ਤੇ ਸਮਝ ਕੇ ਜਲਦ ਹੱਲ ਕਰਵਾਉਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਹੈ ਉਦੋਂ ਦਾ ਕਿਸਾਨ ਪਰੇਸ਼ਾਨ ਹੈ ਤੇ ਆਮ ਆਦਮੀ ਪਾਰਟੀ ਨੂੰ ਇਸਦੀ ਕੋਈ ਚਿੰਤਾ ਨਹੀਂ ਹੈ ਕਿਸਾਨਾਂ ਦੀ ਫਸਲ ਪਿਛਲੇ 20 ਦਿਨ ਤੋਂ ਮੰਡੀਆਂ ਵਿੱਚ ਰੁਲ ਰਹੀ ਹੈ ਤੇ ਸਰਕਾਰ ਵੱਲੋਂ ਪਹਿਲਾਂ 15 ਦਿਨ ਕੇਂਦਰ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਪ੍ਰਤੀ ਲਾਪਰਵਾਹੀ ਵਰਤ ਰਹੀ ਹੈ ਜਿਸ ਨੂੰ ਪੰਜਾਬ ਦਾ ਕਿਸਾਨ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕਰੇਗਾ। ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜਥੇ. ਜਰਨੈਲ ਸਿੰਘ ਕਰਤਾਰਪੁਰ, ਭੁਪਿੰਦਰ ਸਿੰਘ ਸ਼ੇਖੂਪੁਰ, ਤਰਸੇਮ ਸਿੰਘ ਕੋਟਲਾ, ਬਿਕਰਮਜੀਤ ਸਿੰਘ ਫਰੀਦਪੁਰ, ਸ਼ਾਨਵੀਰ ਸਿੰਘ ਬ੍ਰਹਮਪੁਰ, ਜੈ ਕਿਸ਼ਨ ਮਸੀਂਗਣ, ਆਡ਼੍ਹਤੀ ਸਵਰਨ ਸਿੰਘ ਖੇਡ਼ੀਰਣਵਾਂ, ਸੀਰੀ ਰਾਮ ਗੁਪਤਾ, ਯੋਗਰਾਜ, ਛਬੀਲ ਦਾਸ, ਵਿੱਕੀ, ਮੁਕੇਸ਼ ਕੁਮਾਰ, ਪ੍ਰਭਜੋਤ ਸਿੰਘ, ਸੋਨੂ ਸਿੰਗਲਾ ਆਦਿ ਹਾਜ਼ਰ ਸਨ।