ਕੈਮੀਕਲ ਰੰਗਾਂ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਪ੍ਰੋ. ਬਡੂੰਗਰ
ਕੈਮੀਕਲ ਰੰਗਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕੀਤਾ ਜਾਵੇ : ਪ੍ਰੋ. ਬਡੂੰਗਰ
Publish Date: Mon, 02 Mar 2026 04:52 PM (IST)
Updated Date: Mon, 02 Mar 2026 04:52 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਹੋਲੀ ਭਾਰਤ ਦਾ ਪੁਰਾਤਨ ਸੰਸਕ੍ਰਿਤ ਤਿਉਹਾਰ ਹੈ, ਜੋ ਧਰੂ ਭਗਤ ਦੀ ਜਿੱਤ ਅਤੇ ਹੋਲਿਕਾ ਦੀ ਹਾਰ ਭਾਵ ਨੇਕੀ ਦੀ ਜਿੱਤ ਅਤੇ ਬਦੀ ਦੀ ਹਾਰ ਵਜੋਂ ਹਰ ਸਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕ ਖੁਸ਼ੀ ਵਿਚ ਇਕ ਦੂਜੇ ਉੱਤੇ ਰੰਗ ਮਲਦੇ ਅਤੇ ਖਿਲਾਰਦੇ ਹਨ, ਪਰੰਤੂ ਹੁਣ ਰੰਗਾਂ ਵਿਚ ਨੁਕਸਾਨ ਦਾਇਕ ਕੈਮੀਕਲ ਸ਼ਾਮਲ ਹੋ ਜਾਣ ਕਾਰਨ ਇਹ ਅਤੀ ਹਾਨੀਕਾਰਕ ਬਣ ਗਏ ਹਨ। ਇਸ ਦੇ ਨਾਲ ਹੀ ਹੋਲੀ ਦੌਰਾਨ ਅਸਲੀਲਤਾ ਵੀ ਪੂਰੀ ਤਰ੍ਹਾਂ ਕੀਤੀ ਜਾਂਦੀ, ਜੋ ਯੋਗ ਨਹੀਂ ਹੈ। ਉਨਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਲੀ ਦਾ ਨਾਮ ਅਤੇ ਵਰਤਾਰਾ ਬਦਲਕੇ ‘ਔਰਨ ਕੀ ਹੋਲੀ ਮਮ ਹੋਲਾ ਕਹਿਕੇ ਉਸ ਦਿਨ ਸਿੰਘਾਂ ਦੇ ਘੋੜ ਸਵਾਰੀ ਮੁਕਾਬਲੇ, ਗੱਤਕੇ ਦੇ ਜੌਹਰ ਵਿਖਾਏ ਜਾਂਦੇ ਹਨ ਅਤੇ ਸਿੰਘਾਂ ਅੰਦਰ ਅਤੇ ਦਰਸ਼ਕਾਂ ਵਿਚ ਹੌਸਲਾ, ਦਲੇਰੀ, ਦ੍ਰਿੜਤਾ, ਪੰਥ ਦੋਖੀਆਂ ਵਿਰੁਧ ਖੰਡਾ ਖੜਕਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਨਿਹੰਗ ਸਿੰਘਾਂ ਵੱਲੋਂ ਮਹਲਾ ਸਜਾਇਆ ਜਾਂਦਾ ਹੈ। ਇਸ ਲਈ ਇਸ ਤਿਉਹਾਰ ਸਮੇਂ ਅਸਲੀਲਤਾ ਅਤੇ ਕੈਮੀਕਲ ਵਾਲੇ ਰੰਗਾਂ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ।