3 ਹਜ਼ਾਰ ਖੇਡ ਮੈਦਾਨ" ਬਣਾਏ ਜਾਣਾ ਲਾਭਕਾਰੀ : ਪ੍ਰੋ. ਬਡੁੰਗਰ
ਖੇਡਾਂ ਨੂੰ ਪ੍ਰਫੁਲੱਤ ਕਰਨ ਲਈ 3 ਹਜ਼ਾਰ ਖੇਡ ਮੈਦਾਨ" ਬਣਾਏ ਜਾਣਾ ਲਾਭਕਾਰੀ : ਪ੍ਰੋ. ਬਡੁੰਗਰ
Publish Date: Fri, 27 Feb 2026 04:15 PM (IST)
Updated Date: Fri, 27 Feb 2026 04:19 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪੱਤਰ ਲਿਖ ਕੇ ਧੰਨਵਾਦ ਕਰਦਿਆਂ ‘ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁਲੱਤ ਕਰਨ ਲਈ 3 ਹਜ਼ਾਰ ਖੇਡ ਮੈਦਾਨ ਬਣਾਏ ਜਾਣਦਾ ਸਵਾਗਤ ਕਰਦਿਆਂ ਉਤਸ਼ਾਹ ਜਨਕ ਕਰਾਰ ਦਿੱਤਾ ਤੇ ਨਿਸਚੇ ਹੀ ਉਨ੍ਹਾਂ ਵਰਗੇ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਨੂੰ ਜ਼ਰੂਰ ਖੁਸ਼ੀ ਹੋਈ ਹੈ। ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਪੰਜਾਬੀਆਂ ਦੀ ਖੇਡਾਂ ਵਿਚ ਹਮੇਸ਼ਾ ਹੀ ਅੰਤਰਰਾਸ਼ਟਰੀ ਪੱਧਰ ਤੇ ਸਰਦਾਰੀ ਰਹੀ ਹੈ। ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਵਿੱਤੀ ਸੰਕਟ ਦਾ ਸ਼ਿਕਾਰ ਹੋ ਰਹੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਵਿਚ ਸਪੈਸ਼ਲ ਗ੍ਰਾਂਟ ਮਨਜ਼ੂਰ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਤੀ ਸੰਕਟ ਕਾਰਨ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਰਮਚਾਰੀ ਤਨਖਾਹਾਂ ਲਈ ਧਰਨੇ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਕ ਉੱਚ ਕੋਟੀ ਦੇ ਵਿਦਿਅਕ ਖੇਤਰ ’ਚ 36 ਸਾਲ ਤਜਰਬੇ ਨਾਲ ਭਰਪੂਰ ਨਵਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਉਪਕੁਲਪਤੀ ਨਿਯੁਕਤ ਕੀਤਾ ਹੈ, ਜੋ ਸ਼ਲਾਘਾਯੋਗ ਕਦਮ ਹੈ, ਕਿਉਂਕਿ ਨਿਯੁਕਤ ਕੀਤੇ ਗਏ ਨਵੇਂ ਉਪ ਕੁਲਪਤੀ ਜ਼ਮੀਨੀ ਹਕੀਕਤਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਕੁਝ ਨਵਾਂ ਕਰਨ ਦੀ ਇੱਛਾ ਨਾਲ ਮਹਾਰਾਜਾ ਭੂਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪੰਜਾਬ ਨਾਲ ਸਰਕਾਰ ਦਾ ਮਾਣ-ਸਨਮਾਨ ਵਧੇਗਾ।