ਪ੍ਰਿਥਵੀ ਚਹਿਲ ਦੇ ਐੱਸਪੀ ਬਨਣ ’ਤੇ ਕੀਤਾ ਸਨਮਾਨਿਤ
ਪ੍ਰਿਥਵੀ ਸਿੰਘ ਚਹਿਲ ਦੇ ਐਸ.ਪੀ ਬਨਣ ਤੇ ਕੀਤਾ ਸਨਮਾਨਿਤ
Publish Date: Fri, 03 Apr 2026 04:43 PM (IST)
Updated Date: Fri, 03 Apr 2026 04:46 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਵਿਸ਼ਵ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਵਿਜੇਤਾ ਵਿਸ਼ਵ ਰਿਕਾਰਡਧਾਰੀ, ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਪ੍ਰਿਥਵੀ ਸਿੰਘ ਚਹਿਲ ਨੂੰ ਐੱਸਪੀ ਬਨਣ ਤੇ ਅਸ਼ਵਨੀ ਸਿੰਗਲਾ ਦਿਆਲਗੜ੍ਹ ਜੇਜੀਆ ਸਮਾਣਾ ਨੇ ਸਨਮਾਨਿਤ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਰੀਠਖੇੜੀ, ਹਰਵਿੰਦਰ ਸਿੰਘ ਚਲੈਲਾ ਵੀ ਹਾਜ਼ਰ ਸਨ।ਇਸ ਮੌਕੇ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਨੇ ਦੱਸਿਆ ਕਿ ਪ੍ਰਿਥਵੀ ਸਿੰਘ ਚਹਿਲ ਨੇ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਤੇ ਦੁਨੀਆਂ ਦੀ ਸਭ ਤੋਂ ਛੋਟੀ ਉਮਰ ਦੀ ਸਕੂਲੀ ਟੀਮ ਦੀ ਅਗਵਾਈ ਕਰਦਿਆਂ ਉਸ ਨੂੰ ਫਤਿਹ ਕੀਤਾ। ਇਸ ਤੋਂ ਇਲਾਵਾ ਉਨਾਂ ਹੁਣ ਡਬਲ ਟਰੈਪ ਸ਼ਾਟਗਨ ਨਿਸ਼ਾਨੇਬਾਜ਼ੀ ਵਿਚ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਡਲ ਭਾਰਤ ਦੀ ਝੋਲੀ ਵਿੱਚ ਜਿੱਤ ਕੇ ਪਾ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪ੍ਰਿਥਵੀ ਸਿੰਘ ਚਹਿਲ ਦੀ ਪਹਿਲੀ ਪੋਸਟਿੰਗ ਡੀ ਐਸ ਪੀ ਹੈਡਕੁਆਰਟਰ ਸ੍ਰੀ ਫ਼ਤਹਿਗੜ੍ਹ ਵਿਖੇ ਹੋਈ,ਉਸ ਤੋਂ ਬਾਅਦ ਉਹੋ ਡੀਐੱਸਪੀ ਸਭ ਡਵੀਜ਼ਨ ਦਿੜ੍ਹਬਾ ਵਿਖੇ ਤਾਇਨਾਤ ਰਹੇ, ਹੁਣ ਉਹੋ ਡੀ ਐਸ ਪੀ ਸਿਟੀ 1 ਮੋਹਾਲੀ ਵਿਖੇ ਤਾਇਨਾਤ ਹਨ,ਜਿਥੇ ਉਨਾਂ ਨੂੰ ਪ੍ਰਮੋਸ਼ਨ ਦੇ ਕੇ ਐਸ ਪੀ ਬਣਾਇਆ ਗਿਆ ਹੈ।