ਪ੍ਰਿੰਸੀਪਲ ਸ਼ਾਮ ਸੁੰਦਰ ਵੱਲੋਂ ਸੰਭਾਲਿਆ ਅਹੁਦਾ
ਪ੍ਰਿੰਸੀਪਲ ਸ਼ਾਮ ਸੁੰਦਰ ਵੱਲੋਂ ਸਭਾਲਿਆ ਗਿਆ ਔਹਦਾ
Publish Date: Thu, 12 Mar 2026 05:29 PM (IST)
Updated Date: Thu, 12 Mar 2026 05:33 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਇਤਿਹਾਸਿਕ ਸ਼ਹਿਰ ਨਾਭਾ ਵਿਖੇ ਸਥਿਤ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਨਵੇਂ ਪ੍ਰਿੰਸੀਪਲ ਸ਼ਾਮ ਸੁੰਦਰ ਵੱਲੋਂ ਅਹੁਦਾ ਸੰਭਾਲਿਆ ਗਿਆ। ਸਾਰੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਨੇ ਉਹਨਾਂ ਨੂੰ ਜੀ ਆਇਆ ਆਖਿਆ ਅਤੇ ਅਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਉਨਾਂ ਦਾ ਨਿੱਘਾ ਸਵਾਗਤ ਕੀਤਾ। ਕਾਲਜ ਦੇ ਸੁਚੱਜੇ ਪ੍ਰਬੰਧ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਸਭਨਾਂ ਵੱਲੋਂ ਸਾਂਝੇ ਤੌਰ ਤੇ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਇਹਨਾਂ ਦੇ ਕਾਰਜਕਾਲ ਦੌਰਾਨ ਇਹ ਕਾਲਜ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ ਅਤੇ ਵਿਦਿਆਰਥੀਆਂ ਦੇ ਭਲੇ ਲਈ ਹਰ ਤਰ੍ਹਾਂ ਦਾ ਕਾਰਜ ਕੀਤਾ ਜਾਵੇ। ਪ੍ਰੋਫੈਸਰ ਰਾਜਵੀਰ ਕੌਰ ਸੁਨਾਮ ਕਾਲਜ ਤੋਂ ਵਿਸ਼ੇਸ਼ ਤੌਰ ਤੇ ਨਾਲ ਜੁਆਇਨ ਕਰਵਾਉਣ ਕਰਵਾਉਣ ਲਈ ਪਹੁੰਚੇ। ਇਸ ਮੌਕੇ ਪ੍ਰੋਫੈਸਰ ਮੁਖਤਿਆਰ ਸਿੰਘ, ਪ੍ਰੋਫੈਸਰ ਜੋਤੀ ਰਾਣੀ, ਪ੍ਰੋਫੈਸਰ ਅਮਰਿੰਦਰ ਸਿੰਘ, ਪ੍ਰੋਫੈਸਰ ਕੁਲਦੀਪ ਸਿੰਘ, ਪ੍ਰੋਫੈਸਰ ਲਖਵਿੰਦਰ ਸਿੰਘ, ਵਾਈਸ ਪ੍ਰਿੰਸੀਪਲ ਅਰਾਧਨਾ ਕਾਮਰਾ, ਪ੍ਰੋਫੈਸਰ ਸੁਖਾਂਤ ਮਿੱਤਲ, ਪਰਮਜੀਤ ਸਿੰਘ,ਹਤੇਸ਼ ਗੋਇਲ, ਪ੍ਰੋਫੈਸਰ ਰਜਿੰਦਰ ਕੌਰ ਖਹਿਰਾ ,ਪ੍ਰੋਫੈਸਰ ਸੁਰਿੰਦਰ ਪੁਰੀ, ਪ੍ਰੋਫੈਸਰ ਮੀਨਾਕਸ਼ੀ ,ਪ੍ਰੋਫੈਸਰ ਗੁਰਭਜਨ ਸਿੰਘ ਰਜੀਮ ,ਮੁਖੀ ਡਾਕਟਰ ਦੀਪਕ ਕੌਸ਼ਲ ਪ੍ਰੋਫੈਸਰ ਤਲਵਿੰਦਰ ਸਿੰਘ ,ਪ੍ਰੋਫੈਸਰ ਤਰੁਣ ਰਾਣੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਰਾ ਸਟਾਫ ਹਾਜ਼ਰ ਸਨ।