ਮਹਿਲਾ ਰਾਖਵਾਂਕਰਨ ਬਿੱਲ ਸਬੰਧੀ ਪ੍ਰਧਾਨ ਮੰਤਰੀ ਲੋਕਾਂ ਨੂੰ ਕਰ ਰਹੇ ਗੁੰਮਰਾਹ : ਡਾ: ਅਮਰ ਸਿੰਘ
’
ਮਹਿਲਾ ਰਾਖਵਾਂਕਰਨ ਬਿੱਲ ਸਬੰਧੀ ਪ੍ਰਧਾਨ ਮੰਤਰੀ ਲੋਕਾਂ ਨੂੰ ਕਰ ਰਹੇ ਗੁੰਮਰਾਹ : ਡਾ: ਅਮਰ ਸਿੰਘ’
Publish Date: Mon, 20 Apr 2026 06:31 PM (IST)
Updated Date: Tue, 21 Apr 2026 04:04 AM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਕਿਹਾ ਮਹਿਲਾ ਰਾਖਵਾਂਕਰਨ ਬਿਲ ਦੇ ਨਾਂਅ ਤੇ ਦੇਸ਼ ਦੇ ਪ੍ਰਧਾਨ ਮੰਤਰੀ ਸਮੁੱਚੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਕਾਂਗਰਸ ਅਤੇ ਦੂਜੀਆਂ ਵਿਰੋਧੀ ਪਾਰਟੀਆਂ ਨੇ ਔਰਤਾਂ ਸਬੰਧੀ ਬਣਾਏ ਜਾ ਰਹੇ ਕਾਨੂੰਨ ਦਾ ਵਿਰੋਧ ਕੀਤਾ। ਉਹ ਸਥਾਨਕ ਇੱਕ ਹੋਟਲ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਪੁੱਜੇ ਹੋਏ ਸਨ। ਸੰਸਦ ਵਿੱਚ ਪੇਸ਼ ਕੀਤੇ ਬਿੱਲਾਂ ਦੀਆਂ ਕਾਪੀਆਂ ਦਿਖਾਉਂਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਇਹ ਗਲਤ ਪ੍ਰਚਾਰਿਆ ਜਾ ਰਿਹਾ ਹੈ ਕਿ ਕਾਂਗਰਸੀ ਤੇ ਹੋਰਨਾਂ ਪਾਰਟੀਆਂ ਨੇ ਮਹਿਲਾਵਾਂ ਦੀ ਰਾਖਵੇਂਕਰਨ ਸਬੰਧੀ ਬਿੱਲ ਦਾ ਵਿਰੋਧ ਕਰ ਰਹੇ ਹਨ।। ਉਨਾਂ ਕਿਹਾ ਕਿ ਔਰਤਾਂ ਦੇ ਰਾਖਵੇਂਕਰਨ ਸਬੰਧੀ ਸੰਸਦ ਵਿੱਚ ਪਹਿਲਾਂ ਹੀ ਬਿਲ ਪਾਸ ਹੋ ਚੁੱਕਿਆ ਹੈ। ਕੇਂਦਰ ਸਰਕਾਰ ਇਸ ਬਿਲ ਦੀ ਆੜ ਵਿੱਚ ਡੀ-ਲਿਮਟੇਸ਼ਨ ਕਰਕੇ ਸੰਵਿਧਾਨ ਵਿੱਚ ਸੋਧ ਕਰਨਾ ਚਾਹੁੰਦੀ ਸੀ ਜਿਸ ਤਹਿਤ ਲੋਕ ਸਭਾ ਦੀਆਂ 550 ਸੀਟਾਂ ਤੋਂ ਵਧਾ ਕੇ 850 ਕਰਨਾ ਚਾਹੁੰਦੀ ਸੀ ਜਿਸਦਾ ਸਮੁੱਚੀਆਂ ਪਾਰਟੀਆਂ ਵੱਲੋਂ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਇਸ ਬਿੱਲ ਰਾਹੀਂ ਕੇਂਦਰ ਸਰਕਾਰ ਨੇ ਇਹ ਵੀ ਪ੍ਰਵਧਾਨ ਰੱਖਿਆ ਕਿ ਉਹ ਮਨਮਰਜ਼ੀ ਦੇ ਜਨ ਗਣਨਾ ਦੇ ਅੰਕੜੇ ਇਸ ਲਈ ਵਰਤੋਂ ਵਿੱਚ ਲਿਆ ਸਕਦੀ ਹੈ। ਭਾਵ ਛੋਟੇ ਰਾਜਾਂ ਦੀਆਂ ਲੋਕ ਸਭਾ ਦੀਆ ਸੀਟਾਂ ਦੀ ਗਿਣਤੀ ਦੇ ਕੋਈ ਮਾਇਨੇ ਨਹੀਂ ਰਹਿਣੇ ਸਨ। ਉਨਾਂ ਦੱਸਿਆ ਕਿ ਬਿਲ ਅਨੁਸਾਰ ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਨੂੰ ਵਧਾ ਕੇ 20 ਕੀਤੀਆਂ ਜਾਣੀਆਂ ਸਨ। 850 ਵਿੱਚੋਂ 20 ਸੀਟਾਂ ਵਾਲੇ ਰਾਜ ਦਾ ਕੋਈ ਪ੍ਰਭਾਵ ਨਹੀਂ ਰਹਿਣਾ। ਉਨਾਂ ਕਿਹਾ ਕਿ ਅਸੀਂ ਇਸ ਚੀਜ਼ ਦਾ ਵਿਰੋਧ ਕੀਤਾ ਹੈ। ਉਨਾਂ ਕਿਹਾ ਕਾਂਗਰਸੀ ਆਗੂਆਂ ਸ੍ਰੀ ਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਮਲਿਕਾਰੁਜਨ ਖੜਗੇ ਨੇ ਇਹ ਵੀ ਕਿਹਾ ਕਿ ਜੇਕਰ ਔਰਤ ਰਾਖਵਾਂਕਰਨ ਬਿਲ ਲਾਗੂ ਕਰਨਾ ਹੈ ਮੌਜ਼ੂਦਾ 543 ਸੀਟਾਂ ਦੇ ਅਧਾਰ ਤੇ ਕੀਤਾ ਜਾਵੇ ਜਿਸ ਨਾਲ ਮਹਿਲਾਵਾਂ ਦੀਆਂ 181 ਦੇ ਕਰੀਬ ਸੀਟਾਂ ਬਣਦੀਆਂ ਹਨ। ਉਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਲੋਕਾਂ ਸਾਹਮਣੇ ਝੂਠ ਬੋਲ ਕੇ ਆਪਣੇ ਅਹੁਦੇ ਦਾ ਪ੍ਰਭਾਵ ਵੀ ਘਟਾਇਆ ਹੈ। ਇਸ ਮੌਕੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ, ਜ਼ਿਲ੍ਹਾ ਪ੍ਰਧਾਨ ਜਗਦੇਵ ਗਾਗਾ , ਦਲਵੀਰ ਸਿੰਘ ਗੋਲਡੀ ਮੌਜ਼ੂਦ ਸਨ।