ਪੀਪੀਐਲ ਨਾਭਾ ਨੇ ਚੈਂਪੀਅਨਸ਼ਿਪ-2026 ’ਤੇ ਕੀਤਾ ਕਬਜ਼ਾ
ਪੀਪੀਐਲ ਨਾਭਾ ਨੇ ਆਲ ਇੰਡੀਆ ਆਈਪੀਐਸਸੀ ਚੈਂਪੀਅਨਸ਼ਿਪ-2026 ਤੇ ਕੀਤਾ ਕਬਜ਼ਾ
Publish Date: Sun, 17 May 2026 05:14 PM (IST)
Updated Date: Sun, 17 May 2026 05:15 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਪੰਜਾਬ ਪਬਲਿਕ ਸਕੂਲ, ਨਾਭਾ ਨੇ 13 ਤੋਂ 15 ਮਈ ਤੱਕ ਆਲ ਇੰਡੀਆ ਆਈਪੀਐਸਸੀ ਹਾਕੀ ਲੜਕੇ (ਅੰਡਰ-14) ਚੈਂਪੀਅਨਸ਼ਿਪ-2026 ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ। ਜਿਸ ਵਿਚ ਦੇਸ਼ ਭਰ ਦੇ ਅੱਠ ਪ੍ਰਮੁੱਖ ਪਬਲਿਕ ਸਕੂਲ ਸ਼ਾਮਲ ਸਨ। ਸਮਾਗਮ ਦਾ ਉਦਘਾਟਨ ਹੈੱਡਮਾਸਟਰ ਡਾ. ਡੀਸੀ ਸ਼ਰਮਾ ਨੇ ਕੀਤਾ। ਪਹਿਲੇ ਦੋ ਦਿਨਾਂ ਵਿਚ ਲੀਗ ਪੜਾਅ ਵਿਚ ਮੁਕਾਬਲੇ ਵਾਲੇ ਮੈਚ ਤੇ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲੇ। ਪੀਪੀਐਸ ਨਾਭਾ ਨੇ ਆਪਣੇ ਪੂਲ ਵਿਚ ਸ਼ਾਨਦਾਰ ਜਿੱਤਾਂ ਨਾਲ ਦਬਦਬਾ ਬਣਾਇਆ, ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਸਰਪ੍ਰਸਤ ਅਤੇ ਮੁੱਖ ਮਹਿਮਾਨ ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ, ਪੰਜਾਬ ਨੇ ਕੀਤੀ। ਜਿਸ ਵਿੱਚ ਮਾਡਰਨ ਸਕੂਲ ਬਾਰਾਖੰਬਾ, ਨਵੀਂ ਦਿੱਲੀ ਉੱਤੇ 8-0 ਦੀ ਜਿੱਤ; ਹੈਦਰਾਬਾਦ ਪਬਲਿਕ ਸਕੂਲ, ਬੇਗਮਪੇਟ ਉੱਤੇ 5-0 ਦੀ ਜਿੱਤੇ ਅਤੇ ਯਾਦਵਿੰਦਰਾ ਪਬਲਿਕ ਸਕੂਲ, ਪਟਿਆਲਾ ਉੱਤੇ 6-0 ਦੀ ਜਿੱਤ ਸ਼ਾਮਲ ਹੈ। ਦੂਨ ਸਕੂਲ, ਦੇਹਰਾਦੂਨ ਅਤੇ ਸੈਨਿਕ ਸਕੂਲ, ਚਿਤੌੜਗੜ੍ਹ ਨੇ ਵੀ ਨਾਕਆਊਟ ਪੜਾਅ ਵਿਚ ਅੱਗੇ ਵਧਣ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੈਮੀਫਾਈਨਲ ਵਿੱਚ, ਦੂਨ ਸਕੂਲ, ਦੇਹਰਾਦੂਨ ਨੇ ਹੈਦਰਾਬਾਦ ਪਬਲਿਕ ਸਕੂਲ, ਬੇਗਮਪੇਟ ਨੂੰ 3-0 ਨਾਲ ਹਰਾਇਆ, ਜਦੋਂ ਕਿ ਪੀਪੀਐਸ ਨਾਭਾ ਨੇ ਸੈਨਿਕ ਸਕੂਲ, ਚਿਤੌੜਗੜ੍ਹ ਨੂੰ ਇਕ ਰੋਮਾਂਚਕ ਮੁਕਾਬਲੇ ਵਿੱਚ 5-3 ਨਾਲ ਹਰਾਇਆ। ਸੈਨਿਕ ਸਕੂਲ, ਚਿਤੌੜਗੜ੍ਹ ਨੇ ਹਾਰਡਲਾਈਨ ਮੈਚ ਵਿਚ 3-0 ਦੀ ਜਿੱਤ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਫਾਈਨਲ ਵਿਚ ਇੱਕ ਦਿਲਚਸਪ ਮੁਕਾਬਲਾ ਹੋਇਆ ਜਿਸ ਵਿਚ ਪੰਜਾਬ ਪਬਲਿਕ ਸਕੂਲ, ਨਾਭਾ ਨੇ ਦੂਨ ਸਕੂਲ, ਦੇਹਰਾਦੂਨ ਨੂੰ 4-3 ਨਾਲ ਹਰਾ ਕੇ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ।