ਪੀਪੀਐੱਸ ਨਾਭਾ ਨੇ ਕੀਤਾ ਦਿੱਲੀ ਘੋੜਸਵਾਰੀ ਸ਼ੋਅ ’ਚ ਸ਼ਾਨਦਾਰ ਪ੍ਰਦਰਸ਼ਨ
ਪੀਪੀਐਸ ਨਾਭਾ ਦੇ ਘੋੜਸਵਾਰਾਂ ਦਾ ਦਿੱਲੀ ਘੋੜਸਵਾਰੀ ਸ਼ੋਅ ਵਿੱਚ ਸ਼ਾਨਦਾਰ ਪ੍ਰਦਰਸ਼ਨ
Publish Date: Sat, 11 Apr 2026 04:48 PM (IST)
Updated Date: Sat, 11 Apr 2026 04:51 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : 61 ਕੈਵਲਰੀ ਦੇ ਅਧੀਨ ਆਰਮੀ ਪੋਲੋ ਅਤੇ ਰਾਈਡਿੰਗ ਕਲੱਬ ਵਿਖੇ ਦਿੱਲੀ ਘੋੜਸਵਾਰ ਸ਼ੋਅ ਕੀਤਾ ਗਿਆ। ਇਸ ਵਿਚ ਦੇਸ਼ ਭਰ ਦੇ ਨਾਮਵਰ ਸਕੂਲਾਂ ਦੀਆਂ 25 ਟੀਮਾਂ ਵਿਚਕਾਰ ਜੋਸ਼ੀਲਾ ਮੁਕਾਬਲਾ ਦੇਖਣ ਨੂੰ ਮਿਲਿਆ। ਪੰਜਾਬ ਪਬਲਿਕ ਸਕੂਲ, ਨਾਭਾ ਦੇ 19 ਹੁਨਰਮੰਦ ਘੋੜਸਵਾਰਾਂ ਦੀ ਟੀਮ ਨੇ ਮਿਸਾਲੀ ਵਚਨਬੱਧਤਾ ਤੇ ਪ੍ਰਤੀਯੋਗੀ ਭਾਵਨਾ ਨਾਲ ਹਿੱਸਾ ਲਿਆ। ਪੀਪੀਐਸ ਨਾਭਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ , ਵੱਖ-ਵੱਖ ਘੋੜਸਵਾਰੀ ਮੁਕਾਬਲਿਆਂ ਵਿੱਚ ਪ੍ਰਭਾਵਸ਼ਾਲੀ 77 ਤਗਮੇ - (27 ਸੋਨ, 12 ਚਾਂਦੀ, 21 ਕਾਂਸੀ ਅਤੇ 17 ਤਾਂਬਾ) ਪ੍ਰਾਪਤ ਕੀਤੇ, ਜੋ ਚੈਂਪੀਅਨਸ਼ਿਪ ਵਿੱਚ ਕਿਸੇ ਸਕੂਲ ਵੱਲੋਂ ਕੀਤੇ ਸ਼ਾਨਦਾਰ ਪ੍ਰਦਰਸ਼ਨ ਵਿੱਚੋਂ ਇੱਕ ਹੈ। ਹੈਡਮਾਸਟਰ ਡਾ. ਡੀਸੀ ਸ਼ਰਮਾ ਨੇ ਘੋੜਸਵਾਰ ਟੀਮ ਨੂੰ ਵਧਾਈ ਦਿੱਤੀ ਅਤੇ ਰਾਈਡਿੰਗ ਕੋਚ ਰਗਵਿੰਦਰ ਸਿੰਘ ਦੀ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਵਿਦਿਆਰਥੀਆਂ ਦੁਆਰਾ ਦਿਖਾਈ ਗਈ ਸ਼ਾਨਦਾਰ ਕਾਰਗੁਜ਼ਾਰੀ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਹ ਵਿਸ਼ਵਾਸ ਪ੍ਰਗਟ ਕੀਤਾ ਕਿ ਆਉਣ ਵਾਲੇ ਸਾਲਾਂ ਵਿਚ ਵੀ ਵਿਦਿਆਰਥੀ ਆਪਣੇ ਇਸ ਬੇਮਿਸਾਲ ਪ੍ਰਦਰਸ਼ਨ ਨੂੰ ਬਰਕਰਾਰ ਰੱਖਣਗੇ।