21 ਲੜਕੀਆਂ ਦੇ ਵਿਆਹਾਂ ਸਬੰਧੀ ਪੋਸਟਰ ਕੀਤਾ ਰਿਲੀਜ਼
21 ਲੜਕੀਆਂ ਦੇ ਵਿਆਹਾਂ ਸਬੰਧੀ ਪੋਸਟਰ ਰਿਲੀਜ਼ ਕੀਤਾ
Publish Date: Sun, 08 Feb 2026 05:21 PM (IST)
Updated Date: Mon, 09 Feb 2026 04:03 AM (IST)
ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਨੇੜਲੇ ਪਿੰਡ ਧਾਂਦਰਾ ਵਿਖੇ ਆਸਰਾ ਵੈੱਲਫੇਅਰ ਫਾਊਂਡੇਸ਼ਨ ਰਜਿ. ਧੂਰੀ ਵੱਲੋਂ ਪ੍ਰਧਾਨ ਪ੍ਰਿਤਪਾਲ ਸਿੰਘ ਪ੍ਰੀਤ ਢੀਂਡਸਾ ਦੀ ਅਗਵਾਈ ਹੇਠ 1 ਮਾਰਚ ਨੂੰ 21 ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਹਨ ਤੇ ਇਸ ਸਬੰਧੀ ਸੰਸਥਾ ਪੋਸਟਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐੱਸਡੀ ਸੁਖਬੀਰ ਸਿੰਘ ਸੁੱਖੀ ਨੇ ਰਲੀਜ਼ ਕੀਤਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਸੁਖਬੀਰ ਸਿੰਘ ਸੁੱਖੀ ਨੇ ਆਸਰਾ ਵੈੱਲਫੇਅਰ ਫਾਊਂਡੇਸ਼ਨ ਰਜਿ. ਧੂਰੀ ਵੱਲੋਂ ਧੂਰੀ ਹਲਕੇ ਵਿਚ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਇਕ ਸੰਸਥਾ ਨੂੰ ਅਜਿਹੇ ਸਮਾਜ ਸੇਵੀ ਕਾਰਜਾਂ ਕਰਨੇ ਚਾਹੀਦੇ ਹਨ ਤਾਂ ਕਿ ਲੋੜਵੰਦ ਪਰਿਵਾਰਾਂ ਦਾ ਸਹਾਰਾ ਬਣਿਆ ਜਾ ਸਕੇ। ਇਸ ਮੌਕੇ ਆਸਰਾ ਵੈੱਲਫੇਅਰ ਫਾਊਂਡੇਸ਼ਨ ਰਜਿ ਧੂਰੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪ੍ਰੀਤ ਢੀਂਡਸਾ, ਜਰਨਲ ਸੈਕਟਰੀ ਲਖਵੀਰ ਸਿੰਘ ਧਾਂਦਰਾ, ਅੰਮ੍ਰਿਤਪਾਲ ਸਿੰਘ ਢੀਂਡਸਾ, ਸਰਪੰਚ ਜਸਪਾਲ ਸਿੰਘ ਮਿਸ਼ਰਾ ਧਾਂਦਰਾ, ਅਵਤਾਰ ਸਿੰਘ ਮੀਮਸਾ, ਸੁਖਵਿੰਦਰ ਸਿੰਘ ਬਿੰਦਰੀ ਧਾਂਦਰਾ, ਸਾਬਕਾ ਸਰਪੰਚ ਲਛਮਣ ਸਿੰਘ ਧਾਂਦਰਾ, ਹਰਵਿੰਦਰ ਸਿੰਘ ਫੀਟਾ ਮੈਂਬਰ, ਬਲਜਿੰਦਰ ਸਿੰਘ ਹਾਜ਼ਰ ਸਨ ।