ਨੌਜਵਾਨ ਨੂੰ ਜ਼ਖਮੀ ਕਰਨ ਵਾਲਿਆਂ ਦੇ ਖ਼ਿਲਾਫ਼ ਪੁਲਿਸ ਨੇ ਕੀਤਾ ਪਰਚਾ ਦਰਜ
ਨੌਜਵਾਨ ਨੂੰ ਜ਼ਖਮੀ ਕਰਨ ਵਾਲਿਆਂ ਦੇ ਖਿਲਾਫ ਪੁਲਿਸ ਨੇ ਕੀਤਾ ਪਰਚਾ ਦਰਜ
Publish Date: Thu, 05 Mar 2026 03:34 PM (IST)
Updated Date: Fri, 06 Mar 2026 04:00 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਸ਼ਹਿਰ ਅੰਦਰ ਸ਼ਰੇਆਮ ਹਾਈਵੇਅ ਉੱਤੇ ਗੁੰਡਾਗਰਦੀ ਕਰਕੇ ਇਕ ਨੌਜਵਾਨ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਥਾਣਾ ਦਿੜ੍ਹਬਾ ਵਿਖੇ ਦੋਸ਼ੀ ਦੇ ਖ਼ਿਲਾਫ਼ ਨਾਮ ਉੱਤੇ ਤੇ ਚਾਰ ਅਣਪਛਾਤਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਕਰ ਯੋਗ ਹੈ ਕਿ ਦਿੜ੍ਹਬਾ ਹਾਈਵੇਅ ਦੇ ਉੱਪਰ ਮੰਗਲਵਾਰ ਦੀ ਸਵੇਰ ਕਰੀਬ ਅਠ-ਨੌ ਵਜੇ ਕੁਛ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਕੇ ਨੌਜਵਾਨ ਸੁਖਦਰਸ਼ਨ ਸਿੰਘ ਉਰਫ ਸੋਨੀ ਸਿੱਧੂ ਵਾਸੀ ਤੂਰਬੰਜਾਰਾ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਸੀ। ਇਸ ਘਟਨਾ ਨੂੰ ਲੈ ਕੇ ਇਲਾਕੇ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਸਤਿਗੁਰ ਸਿੰਘ ਉਰਫ ਬੰਟੀ ਵਾਸੀ ਖਨਾਲ ਖੁਰਦ ਦੇ ਖ਼ਿਲਾਫ਼ ਤੇ ਚਾਰ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਮੁੱਖ ਅਫਸਰ ਥਾਣਾ ਦਿੜ੍ਹਬਾ ਕਮਲਦੀਪ ਸਿੰਘ ਨੇ ਕਿਹਾ ਕਿ ਪੁਲਿਸ ਨੇ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਇਕ ਵਿਅਕਤੀ ਦੀ ਪਹਿਚਾਣ ਸਤਿਗੁਰ ਸਿੰਘ ਉਰਫ ਸੋਨੀ ਮਾਸੀ ਖਨਾਲ ਖੁਰਦ ਹੋਈ ਹੈ ਤੇ ਬਾਕੀ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਵੀ ਮਾਮਲਾ ਦਰਜ ਹੋਇਆ ਹੈ। ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ ਪੁਲਿਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਬਣਾ ਕੇ ਛਾਪੇਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।