ਪੁਲਿਸ ਡੀ.ਏ.ਵੀ. ਪਬਲਿਕ ਸਕੂਲ ’ਚ ‘ਬਾਪੂ’ ਨੂੰ ਦਿੱਤੀ ਸ਼ਰਧਾਂਜਲੀ
ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਵਿੱਚ ‘ਬਾਪੂ’ ਨੂੰ ਦਿੱਤੀ ਸ਼ਰਧਾਂਜਲੀ
Publish Date: Fri, 30 Jan 2026 05:28 PM (IST)
Updated Date: Fri, 30 Jan 2026 05:31 PM (IST)
ਫੋਟੋ 30ਪੀਟੀਐਲ: 5 ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਦੇ ਪ੍ਰਾਂਗਣ ਵਿੱਚ ਅਹਿੰਸਾ ਦੇ ਪ੍ਰਚਾਰਕ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਦਿਨ ਨੂੰ ਸ਼ਹੀਦ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਅਵਸਰ ’ਤੇ ਟਿਊਲਿਪ ਸਦਨ ਵੱਲੋਂ ਵਿਸ਼ੇਸ਼ ਪ੍ਰਾਰਥਨਾ ਸਭਾ ਵਿਚ ਕਲਾਸ ਸੱਤਵੀਂ ਦੀ ਵਿਦਿਆਰਥਣ ਸ਼ੁਭਨੀਤ ਕੌਰ ਨੇ ਗਾਂਧੀ ਜੀ ਦੇ ਜੀਵਨ ‘ਤੇ ਰੌਸ਼ਨੀ ਪਾਂਦਿਆਂ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਦੇਸ਼ ਲਈ ਆਪਣੇ ਜੀਵਨ ਦੀ ਕੁਰਬਾਨੀ ਦਿੱਤੀ। ਉਨ੍ਹਾਂ ਨੂੰ ਸਨਮਾਨ ਦੇ ਤੌਰ ‘ਤੇ ‘ਬਾਪੂ’ ਅਤੇ ‘ਮਹਾਤਮਾ’ ਦੀ ਉਪਾਧੀ ਦਿੱਤੀ ਗਈ। ਉਹ ਹਮੇਸ਼ਾ ਸੱਚ ਅਤੇ ਅਹਿੰਸਾ ਦੇ ਮਾਰਗ ‘ਤੇ ਚਲਦੇ ਰਹੇ। ਆਪਣੇ ਜੀਵਨ ਵਿੱਚ ਉਨ੍ਹਾਂ ਨੇ ਸਾਰੇ ਧਰਮਾਂ ਵਿਚਕਾਰ ਸ਼ਾਂਤੀ ਅਤੇ ਪ੍ਰੇਮ ਨੂੰ ਪ੍ਰੋਤਸਾਹਿਤ ਕੀਤਾ। ਉਹ ਸੱਚੇ ਕਰਮ ਯੋਗੀ ਸਨ। ਉਨ੍ਹਾਂ ਦੇ ਸਨਮਾਨ ਵਿਚ ਸਭ ਨੇ ਦੋ ਮਿੰਟ ਦਾ ਮੌਨ ਧਾਰਣ ਕੀਤਾ। ਸਕੂਲ ਦੇ ਪ੍ਰਧਾਨਾਚਾਰਿਆ ਸ. ਰਾਜਵੰਤ ਸਿੰਘ ਜੀ ਨੇ ਮਹਾਤਮਾ ਗਾਂਧੀ ਜੀ ਦੇ ਜੀਵਨ ਨਾਲ ਸਬੰਧਤ ਕੁਝ ਪ੍ਰੇਰਕ ਪ੍ਰਸੰਗ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਮੁੱਲ ਅਪਣਾਉਣ ਲਈ ਪ੍ਰੇਰਿਤ ਕੀਤਾ।