ਪੁਲਿਸ ਡੀਏਵੀ ਸਕੂਲ ਵਿਖੇ ਕਰਾਇਆ ਅੰਗਰੇਜ਼ੀ ਕੈਲੀਗ੍ਰਾਫੀ ਮੁਕਾਬਲਾ
ਪੁਲਿਸ ਡੀ.ਏ.ਵੀ.ਸਕੂਲ ਵਿਖੇ ਕਰਵਾਇਆ ਅੰਗਰੇਜ਼ੀ ਕੈਲੀਗ੍ਰਾਫੀ ਮੁਕਾਬਲਾ
Publish Date: Fri, 24 Apr 2026 04:29 PM (IST)
Updated Date: Fri, 24 Apr 2026 04:31 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੁਲਿਸ ਡੀਏਵੀ ਪਬਲਿਕ ਸਕੂਲ ਪਟਿਆਲਾ ਵਿੱਚ ਵਿਦਿਆਰਥੀਆਂ ਦੀ ਲਿਖਣ ਕਲਾ ਨੂੰ ਨਿਖਾਰਣ ਅਤੇ ਉਨ੍ਹਾਂ ਵਿਚ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅੰਗਰੇਜ਼ੀ ਕੈਲੀਗਰਾਫੀ (ਸੁੰਦਰ ਲਿਖਾਈ) ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਤੀਜੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਰਵਾਇਆ ਗਿਆ, ਜਿਸ ਵਿਚ ਬੱਚਿਆਂ ਨੇ ਬੜੇ ਉਤਸ਼ਾਹ ਅਤੇ ਜ਼ਜ਼ਬੇ ਨਾਲ ਭਾਗ ਲਿਆ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਸੁੰਦਰ ਲਿਖਾਈ, ਅੱਖਰਾਂ ਦੀ ਸਹੀ ਬਣਤਰ, ਸਫ਼ਾਈ ਅਤੇ ਪ੍ਰਸਤੁਤੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੱਜ ਮੰਡਲ ਵੱਲੋਂ ਹਰ ਵਿਦਿਆਰਥੀ ਦੀ ਲਿਖਾਈ ਨੂੰ ਧਿਆਨ ਨਾਲ ਵੇਖਦਿਆਂ ਉਨ੍ਹਾਂ ਦੀ ਕਲਾ ਅਤੇ ਮਿਹਨਤ ਦੇ ਆਧਾਰ ’ਤੇ ਮੁਲਾਂਕਣ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਰਾਜਵੰਤ ਸਿੰਘ ਨੇ ਇਸ ਮੌਕੇ ‘ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਨਾ ਸਿਰਫ਼ ਲਿਖਾਈ ਨੂੰ ਸੁਧਾਰਦੇ ਹਨ, ਸਗੋਂ ਵਿਦਿਆਰਥੀਆਂ ਵਿਚ ਧੀਰਜ, ਇਕਾਗਰਤਾ ਅਤੇ ਆਤਮ-ਵਿਸ਼ਵਾਸ ਵੀ ਵਧਾਉਂਦੇ ਹਨ। ਉਨ੍ਹਾਂ ਨੇ ਸਾਰੇ ਭਾਗੀਦਾਰਾਂ ਦੀ ਪ੍ਰਸ਼ੰਸਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।