ਸਕੂਲ ਵਿਖੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ
ਸਕੂਲ ਵਿਖੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ
Publish Date: Thu, 22 Jan 2026 04:30 PM (IST)
Updated Date: Thu, 22 Jan 2026 04:33 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੁਲਿਸ ਡੀਏਵੀ ਪਬਲਿਕ ਸਕੂਲ ਵਿਚ ਬਸੰਤ ਪੰਚਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਵਿਚ ਪੀਲੇ ਰੰਗ ਦੀ ਰੌਣਕ ਛਾਈ ਹੋਈ ਸੀ ਅਤੇ ਬੱਚਿਆਂ ਵਿਚ ਖਾਸ ਉਤਸ਼ਾਹ ਵੇਖਣ ਨੂੰ ਮਿਲਿਆ। ਪ੍ਰਾਰਥਨਾ ਸਭਾ ਦੌਰਾਨ ਸੱਤਵੀਂ ਕਲਾਸ ਦੀ ਸ਼ੁਭਨੀਤ ਕੌਰ ਨੇ ਬਸੰਤ ਪੰਚਮੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਬੱਚਿਆਂ ਨੇ ਪਤੰਗਾਂ ਸਜਾਉਣ ਤੇ ਰੰਗ-ਬਿਰੰਗੀਆਂ ਲੜੀਆਂ ਬਣਾਉਣ ਵਾਲੀਆਂ ਗਤੀਵਿਧੀਆਂ ਵਿਚ ਭਾਗ ਲਿਆ। ਸਕੂਲ ਦੇ ਪ੍ਰਿੰਸੀਪਲ ਰਾਜਵੰਤ ਸਿੰਘ ਜੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬਸੰਤ ਪੰਚਮੀ ਦੀਆਂ ਵਧਾਈਆਂ ਦਿੱਤੀਆਂ ਅਤੇ ਬਸੰਤ ਰੁੱਤ ਦੇ ਮਹੱਤਵ ਬਾਰੇ ਦੱਸਿਆ। ਬੱਚਿਆਂ ਨੇ ਆਪਣੀ ਰਚਨਾਤਮਕਤਾ ਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਵਿਦਿਆਰਥੀਆਂ ਨੇ ਇਹ ਤਿਉਹਾਰ ਮਿਲਜੁਲ ਕੇ ਮਨਾਉਣ ਦਾ ਆਨੰਦ ਲਿਆ।