ਪੁਲਿਸ ਨੇ ਮੋਟਰਸਾਈਕਲ ਚੋਰ ਗਿਰੋਹ ਕੀਤਾ ਕਾਬੂ
ਪੁਲਿਸ ਨੇ ਮੋਟਰਸਾਈਕਲ ਚੋਰ ਗਿਰੋਹ ਕੀਤਾ ਕਾਬੂ
Publish Date: Sat, 28 Mar 2026 06:10 PM (IST)
Updated Date: Sun, 29 Mar 2026 04:09 AM (IST)

ਚੋਰੀਸ਼ੁਦਾ 8 ਮੋਟਰਸਾਈਕਲ ਬਿਨਾਂ ਨੰਬਰੀ ਤੇ 7 ਸਾਈਕਲ ਰੇਹੜੀਆਂ ਬਰਾਮਦ ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ ਡੀਐੱਸਪੀ ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ ਨੇ ਦੱਸਿਆ ਕਿ ਮਾੜੇ ਅਨਸਰਾਂ ਤੇ ਸਮਾਜ ਵਿਰੋਧੀਆਂ ਖਿਲਾਫ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਦੌਰਾਨ ਥਾਣਾ ਦਿੜ੍ਹਬਾ ਦੇ ਏਰੀਆ ’ਚ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਲਈ ਐੱਸਐੱਚਓ ਦਿੜ੍ਹਬਾ ਕਮਲਦੀਪ ਸਿੰਘ ਦੀ ਅਗਵਾਈ ਹੇਠ ਥਾਣਾ ਦਿੜ੍ਹਬਾ ਪੁਲਿਸ ਦੀ ਸਪੈਸ਼ਲ ਟੀਮ ਗਠਿਤ ਕਰ ਕੇ ਗਸ਼ਤ ਤੇ ਚੈਕਿੰਗ ਦੌਰਾਨ ਯੁੱਧਵੀਰ ਸਿੰਘ ਵਾਸੀ ਰੋੜੇਵਾਲ ਨੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੂੰ ਇਤਲਾਹ ਦਿੱਤੀ ਕਿ ਉਹ ਦਿੜ੍ਹਬਾ ਵਿਖੇ ਕੰਮ ’ਤੇ ਆਇਆ ਹੈ, ਜਿੱਥੋ ਉਸ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ। ਉਸ ਦੀ ਭਾਲ ਕਰਨ ’ਤੇ ਉਸ ਪਤਾ ਲੱਗਾ ਹੈ ਕਿ ਉਸ ਦਾ ਮੋਟਰਸਾਈਕਲ ਜਗਪਾਲ ਸਿੰਘ ਉਰਫ ਡੋਰੀਮੋਨ, ਜਗਜੀਤ ਸਿੰਘ ਉਰਫ ਜੱਗੀ, ਕੁਲਦੀਪ ਸਿੰਘ ਉਰਫ ਗੋਰਾ, ਜਗਜੀਤ ਸਿੰਘ ਉਰਫ ਜੱਗੀ ਵਾਸੀ ਪਿੰਡ ਕਾਕੂਵਾਲਾ ਥਾਣਾ ਦਿੜ੍ਹਬਾ ਨੇ ਚੋਰੀ ਕੀਤੀ ਹੈ, ਜਿਨ੍ਹਾਂ ਗਿਰੋਹ ਬਣਾ ਕੇ ਥਾਣਾ ਦਿੜ੍ਹਬਾ ਦੇ ਏਰੀਆ ’ਚੋ ਤੇ ਬਾਹਰਲੀਆਂ ਥਾਵਾਂ ਤੋ ਮੋਟਰਸਾਇਕਲ ਚੋਰੀ ਕੀਤੇ ਹਨ। ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਚੋਰੀ ਕੀਤਾ ਮੋਟਰਸਾਈਕਲ ਅੱਗੇ ਵੇਚਣ ਲਈ ਆਪਣੇ ਕਬਜ਼ੇ ’ਚ ਰੱਖਣ ਕਰ ਕੇ ਜਗਪਾਲ ਸਿੰਘ ਉਰਫ ਡੋਰੀਮੋਨ, ਜਗਜੀਤ ਸਿੰਘ ਉਰਫ ਜੱਗੀ, ਕੁਲਦੀਪ ਸਿੰਘ, ਜਗਜੀਤ ਸਿੰਘ ਉਰਫ ਜੱਗੀ ਵਾਸੀ ਪਿੰਡ ਕਾਕੂਵਾਲਾ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਚੋਰੀਸ਼ੁਦਾ 8 ਮੋਟਰਸਾਈਕਲ ਬਿਨਾਂ ਨੰਬਰੀ ਤੇ 7 ਸਾਈਕਲ ਰੇਹੜੀਆਂ ਬਰਾਮਦ ਕਰ ਕੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।