ਪੁਲਿਸ ਨੇ ਵੱਖ-ਵੱਖ ਮਾਮਲਿਆਂ ’ਚ 8 ਨਸ਼ਾ ਤਸਕਰ ਕੀਤੇ ਕਾਬੂ
ਪੁਲਿਸ ਨੇ ਵੱਖ-ਵੱਖ ਮਾਮਲਿਆਂ ’ਚ 8 ਨਸ਼ਾ ਤਸਕਰ ਕੀਤੇ ਕਾਬੂ
Publish Date: Tue, 21 Apr 2026 03:48 PM (IST)
Updated Date: Wed, 22 Apr 2026 04:01 AM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹਾ ਪੁਲਿਸ ਸੰਗਰੂਰ ਨੇ ਗਸ਼ਤ ਤੇ ਚੈਕਿੰਗ ਦੌਰਾਨ ਅੱਠ ਨਸ਼ਾ ਤਸ਼ਕਰਾਂ ਨੂੰ ਕਾਬੂ ਕਰਕੇ ਵੱਖ ਵੱਖ ਥਾਣਿਆਂ ਵਿਚ ਮਾਮਲੇ ਦਰਜ ਕਰ ਲਏ ਹਨ। ਥਾਣਾ ਸਦਰ ਧੂਰੀ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਤੇ ਚੈਕਿੰਗ ਦੌਰਾਨ ਰਾਤ ਨੂੰ ਪਿੰਡ ਕੱਕੜਵਾਲ ਮੌਜੂਦ ਸੀ, ਉਨ੍ਹਾਂ ਨੂੰ ਇਕ ਕਾਰ ਆਉਂਦੀ ਦਿਖਾਈ ਦਿੱਤੀ, ਸ਼ੱਕ ਪੈਣ ਤੇ ਕਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਦੌਰਾਨ ਉਸ ਵਿਚੋਂ 35 ਡੱਬੇ ਸ਼ਰਾਬ ਠੇਕਾ ਦੇਸੀ ਅਤੇ 40 ਬੋਤਲਾਂ ਕੈਨੀ ਪਲਾਸਟਿਕ ਵਿਚੋਂ ਨਾਜਾਇਜ਼ ਸ਼ਰਾਬ ਦੇਸੀ ਬਰਾਮਦ ਕਰਕੇ ਸ਼ੁੱਭਮ ਉਰਫ ਸ਼ਿਬੂ ਨਿਵਾਸੀ ਮਾਨਵਾਲਾ, ਜੀਵਨ ਲਾਲ ਉਰਫ ਦੋਧੀ ਨਿਵਾਸੀ ਕੱਕੜਵਾਲ ਅਤੇ ਰਾਜਵੀਰ ਸਿੰਘ ਉਰਫ ਰਾਜਾ ਨਿਵਾਸੀ ਚੀਮਾ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤਰ੍ਹਾਂ ਭਲਵਾਨ ਦੇ ਚੌਕੀ ਦੇ ਥਾਣੇਦਾਰ ਕਮਲਜੀਤ ਸਿੰਘ ਨੇ ਜਗਸੀਰ ਸਿੰਘ ਨਿਵਾਸੀ ਧੂਰਾ ਨੂੰ ਸੱਤ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ। ਸਦਰ ਸੰਗਰੂਰ ਪੁਲਿਸ ਨੇ ਪਵਨ ਸਿੰਘ ਉਰਫ ਦਿਆਲਾ ਪਿੰਡ ਬਾਲੀਆਂ ਨੂੰ 150 ਨਸ਼ੀਲੀਆ ਗੋਲੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ। ਇਸ ਤੋ ਇਲਾਵਾ ਚੌਕੀ ਕੌਹਰੀਆਂ ਦੇ ਇੰਚਾਰਜ ਮਿੱਠੂ ਰਾਮ ਨੇ ਗੁਰਬਾਜ ਸਿੰਘ ਉਰਫ ਬਾਜ ਨਿਵਾਸੀ ਗੁੱਜਰਾਂ ਅਤੇ ਗੋਬਿੰਦ ਸਿੰਘ ਨਿਵਾਸੀ ਖਾਨਪੁਰ ਫਕੀਰਾਂ ਨੂੰ 90 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰ ਲਿਆ। ਥਾਣਾ ਖਨੌਰੀ ਪੁਲਿਸ ਨੇ ਬਲਵਿੰਦਰ ਸਿੰਘ ਉਰਫ ਫੌ਼ਜੀ ਨਿਵਾਸੀ ਖਨੌਰੀ ਨੂੰ 60 ਨਸ਼ੀਲੀਆ ਗੋਲੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ।