ਪੀਐੱਮਐੱਨ ਕਾਲਜ ਵਿਖੇ ਕਾਨੂੰਨੀ ਜਾਗਰੂਕਤਾ ਮੁਹਿੰਮ ਕਰਵਾਈ
ਪੀਐਮਐਨ ਕਾਲਜ ਵਿਖੇ ਕਾਨੂੰਨੀ ਜਾਗਰੂਕਤਾ ਮੁਹਿੰਮ ਦਾ ਆਯੋਜਨ
Publish Date: Tue, 17 Mar 2026 05:46 PM (IST)
Updated Date: Tue, 17 Mar 2026 05:49 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਟੇਲ ਕਾਲਜ ਵਿਖੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਯੋਗ ਅਗਵਾਈ ਤੇ ਡਾ. ਦੀਪਿਕਾ ਸ਼ਾਰਦਾ ਤੇ ਡਾ. ਹਿਨਾ ਗੁਪਤਾ ਦੀ ਯੋਗ ਕਨਵੀਨਰਸ਼ਿਪ ਹੇਠ ਕਾਨੂੰਨੀ ਸਾਖਰਤਾ ਸੈੱਲ ਨੇ 11 ਮਾਰਚ ਨੂੰ ਇਕ ਕਾਨੂੰਨੀ ਜਾਗਰੂਕਤਾ ਮੁਹਿੰਮ ਕਰਵਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ’ਚ ਕਾਨੂੰਨੀ ਅਧਿਕਾਰਾਂ ਤੇ ਜ਼ਿੰਮੇਵਾਰੀਆਂ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਇਕ ਸਹੁੰ ਚੁੱਕ ਸਮਾਰੋਹ ਨਾਲ ਹੋਈ। ਇਸ ਮੌਕੇ ਨਿਆਂ ਦੇ ਰੰਗ - ਪੋਸਟਰ ਮੇਕਿੰਗ ਮੁਕਾਬਲਾ ਤੇ ਸਲੋਗਨ ਲਿਖਣ ਮੁਕਾਬਲਾ ਤੇ ਅਧਿਕਾਰਾਂ ਲਈ ਸ਼ਬਦਾਂ ਦੀ ਸ਼ਕਤੀ - ਇਕ ਭਾਸ਼ਣ ਮੁਕਾਬਲਾ ਸਮੇਤ ਕਈ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਰਚਨਾਤਮਕ ਪੋਸਟਰਾਂ, ਅਰਥਪੂਰਨ ਨਾਅਰਿਆਂ ਅਤੇ ਪ੍ਰਭਾਵਸ਼ਾਲੀ ਭਾਸ਼ਣਾਂ ਰਾਹੀਂ ਨਿਆਂ, ਸਮਾਨਤਾ ਅਤੇ ਕਾਨੂੰਨੀ ਜਾਗਰੂਕਤਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਸਟੇਜ ਦਾ ਸੰਚਾਲਨ ਡਾ. ਰਸ਼ਮੀ ਬੱਤਾ ਨੇ ਕੀਤਾ। ‘ਨਿਆਂ ਦੇ ਰੰਗ’- ਪੋਸਟਰ ਮੇਕਿੰਗ ਤੇ ਸਲੋਗਨ ਲਿਖਣ ਦੇ ਮੁਕਾਬਲਿਆਂ ਦਾ ਨਿਰਣਾ ਪ੍ਰੋ. ਮਨਦੀਪ ਕੌਰ, ਡਾ. ਹਰਜਿੰਦਰ ਕੌਰ ਅਤੇ ਡਾ. ਮਿੰਕੀ ਓਬਰਾਏ ਨੇ ਕੀਤਾ, ਜਦੋਂ ਕਿ ‘ਅਧਿਕਾਰਾਂ ਲਈ ਸ਼ਬਦਾਂ ਦੀ ਸ਼ਕਤੀ’- ਭਾਸ਼ਣ ਮੁਕਾਬਲੇ ਦਾ ਸੰਚਾਲਨ ਡਾ. ਦੀਪਿਕਾ ਸ਼ਾਰਦਾ, ਪ੍ਰੋ. ਸੰਦੀਪ ਕੌਰ ਤੇ ਡਾ. ਪਵਨਦੀਪ ਕੌਰ ਨੇ ਕੀਤਾ। ਭਾਸ਼ਣ ਮੁਕਾਬਲੇ ’ਚ ਕਿਰਨਜੀਤ ਕੌਰ (ਐਮ.ਕਾਮ ਪਹਿਲਾ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਅਰਸ਼ਦੀਪ ਕੌਰ (ਬੀ.ਕਾਮ ਤੀਜਾ) ਅਤੇ ਮੀਨਲ (ਬੀ.ਏ ਦੂਜਾ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਰਸ਼ਾ ਵਰਮਾ (ਬੀ.ਏ ਪਹਿਲਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਕਪਿਲਦੇਵ ਸਿੰਘ (ਬੀ.ਏ ਪਹਿਲਾ) ਨੇ ਹੌਸਲਾ ਇਨਾਮ ਪ੍ਰਾਪਤ ਕੀਤਾ। ਪ੍ਰੋਗਰਾਮ ’ਚ ਪ੍ਰੋ. ਮਨਦੀਪ ਕੌਰ, ਡਾ. ਪਵਨਦੀਪ ਕੌਰ, ਪ੍ਰੋ. ਸਤਵਿੰਦਰ ਕੌਰ, ਡਾ. ਹਰਪ੍ਰੀਤ ਕੌਰ, ਡਾ. ਅਰੁਣ ਜੈਨ, ਡਾ. ਮਨਦੀਪ ਸਿੰਘ, ਪ੍ਰੋ. ਦਲਜੀਤ ਸਿੰਘ, ਡਾ. ਗੁਰਿੰਦਰ ਸਿੰਘ, ਡਾ. ਤਰਨਜੀਤ ਸਿੰਘ, ਹਰਪ੍ਰੀਤ ਸਿੰਘ (ਕੋਚ), ਡਾ. ਨੀਰਜ ਬਾਲਾ, ਡਾ. ਰਜਨੀ ਬਾਲਾ, ਡਾ. ਗੁਰਜਿੰਦਰ ਸਿੰਘ, ਪ੍ਰੋ. ਸੋਮੀਆ, ਪ੍ਰੋ. ਭਾਵਨਾ, ਪ੍ਰੋ. ਨੰਦਿਤਾ, ਪ੍ਰੋ. ਰਾਜਨ ਸ਼ਰਮਾ, ਪ੍ਰੋ. ਪ੍ਰਿਆ, ਪ੍ਰੋ. ਚੀਨਾ ਚਾਵਲਾ, ਪ੍ਰੋ. ਦੀਪਿਕਾ ਚੌਧਰੀ, ਪ੍ਰੋ. ਦੀਪਿਕਾ ਕਥੂਰੀਆ ਅਤੇ ਡਾ. ਗੀਤੂ ਗੁਡਵਾਨੀ ਸਮੇਤ ਫੈਕਲਟੀ ਮੈਂਬਰਾਂ ਨੇ ਸ਼ਿਰਕਤ ਕੀਤੀ।