ਪੀਐੱਮ ਸ਼੍ਰੀ ਕੰਨਿਆ ਸਕੂਲ ਦਾ ਕੀਤਾ ਨਿਰੀਖਣ
ਪੀਐਮ ਸ੍ਰੀ ਕੰਨਿਆ ਸਕੂਲ ਦਾ ਕੀਤਾ ਅਚਨਚੇਤੀ ਨਿਰੀਖਣ
Publish Date: Thu, 05 Feb 2026 06:17 PM (IST)
Updated Date: Fri, 06 Feb 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੁਨਾਮ : ਸਥਾਨਕ ਪੀਐੱਮ ਸ਼੍ਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਦੀ ਅਚਨਚੇਤ ਨਿਰੀਖਣ ਕਰਨ ਲਈ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਅਰਵਿੰਦ ਕੁਮਾਰ ਸਕੂਲ ਕੈਂਪਸ ਵਿੱਚ ਪੁੱਜੇ। ਸਕੂਲ ਵਿਜ਼ਿਟ ਦਾ ਮਕਸਦ ਅਕਾਦਮਿਕ ਮਹੌਲ ਤੇ ਵੱਖ-ਵੱਖ ਕੰਪੋਨੈਂਟਾਂ ਦੀ ਸਾਰਥਿਕ ਵਰਤੋਂ ਸਬੰਧੀ ਨਿਰੀਖਣ ਕਰਨਾ ਸੀ। ਦੌਰੇ ਦੌਰਾਨ ਸਕੂਲ ਲਾਇਬਰੇਰੀ, ਆਡੀਟੋਰੀਅਮ, ਆਧੁਨਿਕ ਵਰਚੁਅਲ ਰਿਆਲਿਟੀ ਲੈਬ, ਐੱਨਐੱਸ ਕਿਊ ਐੱਫ ਸਕੀਮ ਅਧੀਨ ਬਿਉਟੀ ਐਂਡ ਵੈੱਲਨੈੱਸ, ਰੀਟੇਲ, ਇਨਫਰਮੇਸ਼ਨ ਟੈਕਨੋਲੌਜੀ ਤੇ ਹੈਲਥਕੇਅਰ ਲੈਬਜ਼ ਦਾ ਨਿਰੀਖਣ ਕੀਤਾ ਗਿਆ। ਵਰਚੁਅਲ ਰਿਆਲਟੀ ਲੈਬ ਦੀ ਵਿਦਿਆਰਥੀਆਂ ਲਈ ਵਰਤੋਂ ਦੀ ਸਾਰਥਿਕਤਾ ਬਾਰੇ ਕੰਪਿਉਟਰ ਫੈਕਲਟੀ ਸੁਖਵਿੰਦਰ ਸਿੰਘ ਵੱਲੋਂ ਜਾਣਕਾਰੀ ਸ਼ਾਂਝੀ ਕੀਤੀ ਗਈ। ਡੀਜੀਐੱਸਸੀ ਨੇ ਸਕੂਲ ਅਨੁਸ਼ਾਸਨ ਅਤੇ ਸਮੁੱਚੇ ਪ੍ਰਬੰਧਾਂ ਦੀ ਪ੍ਰਸ਼ੰਸਾ ਕੀਤੀ। ਪ੍ਰਿੰਸੀਪਲ ਸੁਮੀਤਾ ਰਾਣੀ ਨੇ ਸਕੂਲ ਵਿੱਚ ਚੱਲ ਰਹੇ ਉਸਾਰੀ ਦੇ ਕੰਮਾਂ ਬਾਰੇ ਦੱਸਿਆ। ਲੈਕਚਰਾਰ ਕਮ ਐੱਨਐੱਸਐੱਸ ਪ੍ਰੋਗਰਾਮ ਅਫਸਰ ਯਾਦਵਿੰਦਰ ਸਿੰਘ ਸਿੱਧੂ ਨੇ ਵਿਦਿਆਰਥੀਆਂ ਦੀਆਂ ਖੇਡਾਂ, ਸਕਾਊਟਿੰਗ, ਐੱਨਐੱਸਐੱਸ, ਅਕਾਦਮਿਕ ਤੇ ਸੱਭਿਆਚਾਰਿਕ ਖੇਤਰਾਂ ਦੀਆਂ ਪ੍ਰਾਪਤੀਆਂ ਵਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਦਿਆਰਥੀ ਇਨ੍ਹਾਂ ਗਤੀਵਿਧੀਆਂ ਦਾ ਸਟਾਫ ਦੇ ਸਹਿਯੋਗ ਨਾਲ ਸ਼ਖਸੀਅਤ ਉਸਾਰੀ ਤੇ ਪੜ੍ਹਾਈ ਲਈ ਵੱਡੇ ਪੱਧਰ ’ਤੇ ਲਾਭ ਲੈ ਰਹੇ ਹਨ। ਵਿਦਿਆਰਥੀਆਂ ਤੇ ਸਟਾਫ ਨੂੰ ਓਸ ਵੇਲੇ ਬਹੁਤ ਹੌਂਸਲਾ ਮਿਲਿਆ ਜਦੋਂ ਨਿਰੀਖਣ ਟੀਮ ਨੇ ਹੋਲਟਲ ਦਾ ਨਿਰੀਖਣ ਕਰਦਿਆਂ ਬੱਚੀਆਂ ਨਾਲ ਬੈਠ ਕੇ ਭੋਜਨ ਵੀ ਛਕਿਆ। ਇਸ ਮੌਕੇ ਨਿਰੀਖਣ ਟੀਮ ਨਾਲ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਯੋਜਨਾ ਮਨੋਜ ਕੁਮਾਰ, ਰਾਜੇਸ਼ ਭਾਰਦਵਾਜ ਡਿਪਟੀ ਐਸ ਪੀ ਡੀ ਸਿਵਲ ਵਰਕ, ਜਿਲਾ ਸਿੱਖਿਆ ਅਫਸਰ( ਸ ਸ) ਮੈਡਮ ਤਰਵਿੰਦਰ ਕੌਰ, ਉਪ ਜਿਲਾ ਸਿੱਖਿਆ ਅਫਸਰ ਮਨਜੀਤ ਕੌਰ ਅਤੇ ਦਫਤਰੀ ਅਮਲਾ ਵੀ ਹਾਜਰ ਰਿਹਾ। ਮੈਡਮ ਨਿਤਿਕਾ ਬਾਂਸਲ , ਲੈਕਚਰਾਰ ਤਾਰਾ ਸਿੰਘ, ਡੀ ਪੀ ਈ ਨਵਦੀਪ ਬਾਂਸਲ, ਰਿਤੂ ਕੌਸ਼ਲ, ਉਮਾਂ ਰਾਣੀ, ਜੁਨੀਅਰ ਸਹਾਇਕ ਨਵਨੀਤ ਕਾਂਸਲ ਅਤੇ ਸਮੁੱਚਾ ਸਟਾਫ ਹਾਜ਼ਰ ਰਿਹਾ।