ਖਿਡਾਰੀਆਂ ਨੂੰ ਵੰਡੀਆਂ ਖੇਡ ਕਿੱਟਾਂ
ਖਿਡਾਰੀ ਖੇਡਾਂ ਦੇ ਸਾਮਾਨ ਦੀ ਘਾਟ ਕਾਰਨ ਪਛੜ ਨਾ ਜਾਵੇ ; ਗੱਜਣਮਾਜਰਾ
Publish Date: Tue, 03 Feb 2026 05:42 PM (IST)
Updated Date: Wed, 04 Feb 2026 04:05 AM (IST)
ਸੁਖਵਿੰਦਰ ਸਿੰਘ ਅਟਵਾਲ, ਪੰਜਾਬੀ ਜਾਗਰਣ, ਅਮਰਗੜ੍ਹ : ਨੌਜਵਾਨਾਂ ਨੂੰ ਭੈੜੀਆਂ ਅਲਾਮਤਾਂ ਤੋਂ ਬਚਾਕੇ ਉਨ੍ਹਾਂ ਨੂੰ ਖੇਡਾਂ ਤੇ ਗਰਾਉਂਡਾਂ ਨਾਲ ਜੋੜਨ ਦੇ ਮਕਸਦ ਨਾਲ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵਲੋਂ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਹਰਨਾਮਾ ਅਤੇ ਗਿਆਨੀ ਜੈਲ ਸਿੰਘ ਕਲੋਨੀ ਵਿਖੇ ਨੌਜਵਾਨਾਂ ਨੂੰ ਖੇਡਾਂ ਦਾ ਸਾਮਾਨ ਵੰਡਿਆ ਗਿਆ। ਵਿਧਾਇਕ ਗੱਜਣਮਾਜਰਾ ਨੇ ਕਿਹਾ ਕਿ ਮੈਂ ਖ਼ੁਦ ਨਿੱਜੀ ਤੌਰ ਤੇ ਖ਼ਾਸ ਦਿਲਚਸਪੀ ਲੈ ਕੇ ਇਹ ਖੇਡ ਕਿੱਟਾਂ ਤਿਆਰ ਕਰਵਾਈਆਂ ਹਨ,ਤਾਂ ਜੋ ਹਲਕੇ ਦਾ ਕੋਈ ਵੀ ਖਿਡਾਰੀ ਖੇਡਾਂ ਦੇ ਸਾਮਾਨ ਦੀ ਘਾਟ ਕਾਰਨ ਪਛੜ ਨਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਹਲਕੇ ਦੇ ਨੌਜਵਾਨਾਂ ਨੂੰ ਖੇਡ ਗਰਾਉਂਡਾਂ ਨਾਲ਼ ਜੋੜਕੇ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਕਰਨਾ ਹੈ। ਉਨ੍ਹਾਂ ਕਿਹਾ ਕਿ ਉਹ ਪੂਰੇ ਹਲਕੇ ਅੰਦਰ ਪੜਾਅ ਦਰ ਪੜਾਅ ਇਹ ਕਿੱਟਾਂ ਵੰਡ ਰਹੇ ਹਨ। ਸ ਮੌਕੇ ਪੀਏ ਰਾਜੀਵ ਕੁਮਾਰ ਤੋਗਾਹੇੜੀ, ਸਰਬਜੀਤ ਸਿੰਘ ਗੋਗੀ ਸਾਬਕਾ ਸਰਪੰਚ ਅਮਰਗੜ੍ਹ, ਚੌਧਰੀ ਨਸੀਰ ਅਹਿਮਦ, ਸਰਪੰਚ ਰੋਸੀ ਤੋਲਾਵਾਲ, ਰਾਜਿੰਦਰ ਸਿੰਘ ਹੈਪੀ, ਕੌਸਲਰ ਸ਼ਰਧਾ ਰਾਮ, ਜੀਤ ਸਿੰਘ, ਸੁਖਵਿੰਦਰ ਸਿੰਘ ਸੁੱਖਾ ਸ਼ਹਿਰੀ ਪ੍ਰਧਾਨ, ਜਸਮਿੰਦਰ ਸਿੰਘ ਜੱਸੀ, ਰਣਧੀਰ ਸਿੰਘ ਮੋਹਾਲਾ ਹਾਜ਼ਰ ਸਨ।