ਪਲੇਵੇਜ਼ ਵੱਲੋਂ ਮਿੰਨੀ ਮੈਰਾਥਨ ਦਾ ਆਯੋਜਨ
ਪਲੇ ਵੇਜ਼ ਸੀਨੀਅਰ ਸਕੈਡੰਰੀ ਸਕੂਲ , ਪਟਿਆਲਾ ਵੱਲੋਂ ਮਿੰਨੀ ਮੈਰਾਥਨ ਦਾ ਆਯੋਜਨ*
Publish Date: Sat, 18 Apr 2026 06:24 PM (IST)
Updated Date: Sun, 19 Apr 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ: ਪਲੇਵੇਜ਼ ਸੀਨੀਅਰ ਸੈਕੈਂਡਰੀ ਸਕੂਲ ,ਪਟਿਆਲਾ ਵਿਖੇ ਸਕੂਲ ਦੇ ਚੇਅਰਮੈਨ ਡਾ. ਰਾਜਦੀਪ ਸਿੰਘ ਦੀ ਅਗਵਾਈ ਅਤੇ ਤਾਈਕਵਾਡੋਂ ਕੋਚ ਸਤਵਿੰਦਰ ਸਿੰਘ ਦੀ ਦੇਖਰੇਖ ਹੇਠ ਵਿਸਾਖੀ ਦੇ ਮੌਕੇ ਤੇ ‘ਯੁੱਧ ਨਸ਼ਿਆਂ ਵਿਰੁੱਧ‘ ਨੂੰ ਸੰਬੋਧਿਤ ਮਿੰਨੀ ਮੈਰਾਥਨ ਦਾ ਆਯੋਜਿਤ ਸਕੂਲ ਕੈਂਪਸ ਤੋਂ ਕੀਤਾ ਗਿਆ। ਇਸ ਮੈਰਾਥਨ ’ਚ ਬੱਚਿਆਂ ਲਈ ਸਕੂਲ ਚੇਅਰਮੈਨ ਡਾ਼ ਰਾਜਦੀਪ ਸਿੰਘ, ਡਾਇਰੈਕਟਰ ਹਰਲੀਨ ਕੌਰ ਤੇ ਪ੍ਰਿੰਸੀਪਲ ਰਕਸ਼ਾ ਵਰਮਾ ਵੱਲੋਂ ਬੜੇ ਸੁਚੱਜੇ ਢੰਗ ਨਾਲ ਪ੍ਰਬੰਧ ਕੀਤਾ ਗਿਆ। ਇਸ ਮੈਰਾਥਨ ’ਚ ਵੱਖ-ਵੱਖ ਸਕੂਲਾਂ ਦੇ ਲੱਗਭਗ 600 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਇਸ ਮੈਰਾਥਨ ’ਚ ਵਿਦਿਆਰਥੀਆਂ ਦੇ ਨਾਲ ਸਕੂਲ ਟੀਚਰਾਂ ਨੇ ਵੀ ਇਸ ਮੈਰਾਥਨ ਵਿੱਚ ਵੱਧ ਚੜ ਕੇ ਹਿੱਸਾ ਲਿਆ। ਇਸ ਮੈਰਾਥਨ ਨੂੰ ਹਰੀ ਝੰਡੀ ਦੇਣ ਲਈ ਮੁੱਖ ਮਹਿਮਾਨ ਵਜੋਂ ਐੱਮਐੱਲਏ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ ਪੁੱਜੇ। ਇਸ ਮੌਕੇ ਦਵਿੰਦਰਪਾਲ ਸਿੰਘ ਐੱਮਸੀ, ਜਸਪਾਲ ਸਿੰਘ ਐੱਮਸੀ, ਵਨਦੀਪ ਕੁਮਾਰ ਸ਼ਰਮਾ ਐੱਸਐੱਚਓ ਵੀ ਪਹੁੰਚੇ। ਇਸ ਮੈਰਾਥਨ ’ਚ ਬੱਚਿਆਂ ਨੂੰ ਉਤਸਾਹਿਤ ਕਰਨ ਲਈ ਪ੍ਰੋ. ਸ਼ਵਿੰਦਰ ਸਿੰਘ, ਸਕੂਲ ਸਪੋਰਟਸ ਇੰਚਾਰਜ ਸੁਰਿੰਦਰਪਾਲ ਸਿੰਘ, ਅਰਵਿੰਦਰ ਸਿੰਘ ਉਮੰਗ ਫਾਊਂਡੇਸ਼ਨ, ਜਸਵਿੰਦਰ ਸਿੰਘ ਫਿਜ਼ੀਕਲ ਐਜੂਕੇਸ਼ਨ ਤੇ ਤਾਂਇਕਵਾਂਡੋ ਕੋਚ ਸਤਵਿੰਦਰ ਸਿੰਘ ਨੇ ਵੀ ਹਿੱਸਾ ਲਿਆ। ਇਸ ਮੌਕੇ ਅਜੀਤਪਾਲ ਕੋਹਲੀ ਨੇ ਕਿਹਾ ਕਿ ਪਲੇਵੇਜ਼ ਸਕੂਲ ਵੱਲੋਂ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਹੋਇਆ ਹੈ। ਡਾ. ਰਾਜਦੀਪ ਸਿੰਘ ਨੇ ਵਿਸਾਖੀ ਦੀ ਮਹੱਤਤਾ ਦੱਸਦੇ ਹੋਏ ਸਾਡੇ ਵਿਰਸੇ ਬਾਰੇ ਜਾਗਰੂਕ ਵੀ ਕੀਤਾ।