ਪੌਦਾ ਰੋਪਣ ਕਰਕੇ ਅਰਥ ਡੇ ਮਨਾਇਆ
ਪੌਦਾ ਰੋਪਣ ਕਰਕੇ ਅਰਥ ਡੇ ਮਨਾਇਆ
Publish Date: Sat, 25 Apr 2026 04:48 PM (IST)
Updated Date: Sat, 25 Apr 2026 04:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਵਿਖੇ ਈਕੋ ਕਲੱਬ ਦੁਆਰਾ ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ ਦੇ ਤਹਿਤ ਅਰਥ ਡੇ ਮਨਾਉਂਦਿਆਂ ਹੋਇਆ ਪੌਦਾ ਰੋਪਣ ਮੁਹਿੰਮ ਕੀਤੀ ਗਈ। ਕਾਲਜ ਕੈਂਪਸ ਵਿਚ ਵੱਖ-ਵੱਖ ਛਾਂ ਦਾਰ ਪੇੜਾਂ ਦੇ ਬੂਟੇ ਲਗਾਏ ਗਏ। ਪ੍ਰਿੰਸੀਪਲ ਡਾ. ਸਵਿੰਦਰ ਸਿੰਘ ਰੇਖੀ ਦੁਆਰਾ ਵਿਦਿਆਰਥਣਾਂ ਅਤੇ ਸਟਾਫ਼ ਨੂੰ ਵਾਤਾਵਰਣ ਦੀ ਸੰਭਾਲ ਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੁਹਿੰਮ ਵਿਚ ਸਟਾਫ਼ ਮੈਂਬਰਜ਼ ਵੱਲੋਂ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਇਸੇ ਮੁਹਿੰਮ ਤਹਿਤ ਵਿਦਿਆਰਥਣਾਂ ਦੇ ਵੱਖ ਵੱਖ ਮੁਕਾਬਲੇ ਵੀ ਕਰਵਾਏ ਗਏ। ਟ੍ਰੈਸ਼ ਟੂ ਟ੍ਰੈਜ਼ਰ ਮੁਕਾਬਲੇ ’ਚ ਫਾਲਤੂ ਤੇ ਬੇਕਾਰ ਸਮਾਨ ਨੂੰ ਸੁੰਦਰ ਤੇ ਉਪਯੋਗੀ ਚੀਜ਼ਾ ਵਿਚ ਬਦਲਦੇ ਹੋਏ ਵਿਦਿਆਰਥਣਾਂ ਨੇ ਰਚਨਾਤਮਕਤਾ ਦਿਖਾਉਂਦੇ ਹੋਏ ਪੁਰਾਣੇ ਕੱਪੜੇ, ਬੋਤਲਾਂ ਕਾਗਜ਼, ਡੱਬਿਆਂ ਤੇ ਹੋਰ ਸਮੱਗਰੀ ਨਾਲ ਕਈ ਚੀਜ਼ਾਂ ਤਿਆਰ ਕੀਤੀਆਂ। ਮੁਕਾਬਲੇ ਵਿਚ ਐਮਏ ਫਾਈਨ ਆਰਟਸ ਦੀਆਂ ਵਿਦਿਆਰਥਣਾਂ ਮਨਪ੍ਰੀਤ ਕੌਰ ਅਤੇ ਮੰਜੂ ਨੇ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ। ਵਿਦਿਆਰਥਣਾਂ ਵਿਚ ਪ੍ਰਕਿਰਤੀ ਪ੍ਰਤੀ ਰੂਚੀ ਵਧਾਉਣ ਲਈ ਕਾਲਜ ਵਿਚ ਨੇਚਰ ਫੋਟੋਗ੍ਰਾਫੀ ਮੁਕਾਬਲਾ ਵੀ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਪ੍ਰਕਿਰਤੀ ਦੇ ਸੁੰਦਰ ਦ੍ਰਿਸ਼ ਫੁੱਲਾਂ, ਪੰਛੀਆਂ ਅਤੇ ਹਰਿਆਲੀ ਦੀਆਂ ਖੂਬਸੂਰਤ ਤਸਵੀਰਾਂ ਪੇਸ਼ ਕੀਤੀਆਂ ਗਈਆਂ। ਮੁਕਾਬਲੇ ਵਿਚ ਬੀ.ਏ. ਭਾਗ ਦੂਜਾ ਦੀ ਵਿਦਿਆਰਥਣ ਸਿਮਰਨ ਕੌਰ ਦੁਆਰਾ ਪਹਿਲਾ ਅਤੇ ਬੀ.ਐਸ.ਸੀ. ਬਾਇਓਟੈਕ ਭਾਗ ਪਹਿਲਾ ਦੀ ਵਿਦਿਆਰਥਣ ਅੰਸਿ਼ਕਾ ਦੁਆਰਾ ਦੂਜਾ ਸਥਾਨ ਹਾਸਿਲ ਕੀਤਾ ਗਿਆ। ਦੋਨਾਂ ਮੁਕਾਬਲਿਆਂ ਦੀਆਂ ਜੇਤੂ ਵਿਦਿਆਰਥਣਾਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਕਾਲਜ ਵਾਈਸ ਪ੍ਰਿੰਸੀਪਲ ਪ੍ਰੋ. ਰਣਜੀਤ ਕੌਰ, ਡਾ. ਪੁਸ਼ਪਿੰਦਰ, ਡਾ. ਕੁਲਵਿੰਦਰ ਕੌਰ, ਈਕੋ ਕਲੱਬ ਦੇ ਨੋਡਲ ਅਫ਼ਸਰ ਪ੍ਰੋ. ਰਿਚਾ ਬਾਂਸਲ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।